ਜੱਗੂ ਭਗਵਾਨਪੁਰੀਆ ਤੇ ਘਨਸ਼ਿਆਮਪੁਰੀਆ ਗੈਂਗ ਵਿਚਾਲੇ ਛਿੜੀ ਜੰਗ
Published : Sep 25, 2025, 1:27 pm IST
Updated : Sep 25, 2025, 1:27 pm IST
SHARE ARTICLE
War breaks out between Jaggu Bhagwanpuria and Ghanshyampuria gangs
War breaks out between Jaggu Bhagwanpuria and Ghanshyampuria gangs

ਘਣਸ਼ਿਆਮਪੁਰੀਆ ਤੇ ਬੰਬੀਹਾ ਗੈਂਗ ਮਿਲ ਕੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਵਿਅਕਤੀਆਂ ਨੂੰ ਬਣਾ ਰਿਹੈ ਨਿਸ਼ਾਨਾ

ਚੰਡੀਗੜ੍ਹ : ਪੰਜਾਬ ਦੇ ਮਾਝਾ ਖੇਤਰ ’ਚ ਗੈਂਗਵਾਰ ਇੱਕ ਵਾਰ ਫਿਰ ਤੇਜ਼ੀ ਨਾਲ ਵਧ ਰਿਹਾ ਹੈ। ਅਮ੍ਰਿਤਸਰ, ਗੁਰਦਾਸਪੁਰ, ਬਟਾਲਾ ਅਤੇ ਤਰਨ ਤਾਰਨ ਵਰਗੇ ਜ਼ਿਲਿ੍ਹਆਂ ’ਚ ਹਾਲਾਤ ਤਣਾਅਪੂਰਨ ਹੋ ਗਏ ਹਨ। ਹਾਲ ਹੀ ’ਚ ਤਰਨਤਾਰਨ ਵਿੱਚ 2 ਨੌਜਵਾਨਾਂ ਦੀ ਹੱਤਿਆ ਹੋਈ, ਜੋ ਜੱਗੂ ਭਗਵਾਨਪੁਰੀਆ ਗੈਂਗ ਦੇ ਕਰੀਬੀ ਮੰਨੇ ਜਾ ਰਹੇ ਸਨ। ਹਾਲਾਂਕਿ ਉਨ੍ਹਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਸੀ।

ਇਸ ਸਮੇਂ ਦੋਵੇਂ ਗੈਂਗ ਸੋਸ਼ਲ ਮੀਡੀਆ ’ਤੇ ਇੱਕ-ਦੂਜੇ ਨੂੰ ਧਮਕੀਆਂ ਭਰੇ ਆਡੀਓ ਅਤੇ ਵੀਡੀਓ ਭੇਜ ਰਹੇ ਹਨ ਅਤੇ ਚੇਤਾਵਨੀ ਦੇ ਰਹੇ ਹਨ ਕਿ ਅੱਗੇ ਤੋਂ ਹੋਰ ਹਮਲੇ ਹੋ ਸਕਦੇ ਹਨ। ਖਾਸ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ ਜੱਗੂ ਭਗਵਾਨਪੁਰੀਆ ਦੀ ਮਾਂ ਦੀ ਹੱਤਿਆ ਹੋ ਚੁੱਕੀ ਹੈ, ਜਿਸ ਤੋਂ ਬਾਅਦ ਉਸ ਦਾ ਗੈਂਗ  ਹੋਰ ਜ਼ਿਆਦਾ ਹਿੰਸਕ ਹੋ ਗਿਆ ਅਤੇ ਦੂਜੇ ਵਿਰੋਧੀ ਗੈਂਗ ਵੀ ਪੂਰੀ ਤਰ੍ਹਾਂ ਪਲਟਵਾਰ ਦੀ ਤਿਆਰੀ ਵਿੱਚ ਹਨ। ਅਜਿਹੇ ’ਚ ਪੰਜਾਬ ਪੁਲਿਸ ਦੇ ਸਾਹਮਣੇ ਸਿਰਫ਼ ਅਪਰਾਧੀਆਂ ਨੂੰ ਫੜਨਾ ਹੀ ਨਹੀਂ, ਬਲਕਿ ਇਸ ਗੈਂਗਵਾਰ ਨੂੰ ਰੋਕਣਾ ਵੀ ਇੱਕ ਵੱਡੀ ਚੁਣੌਤੀ ਬਣ ਗਈ ਹੈ।

ਜੱਗੂ ਭਗਵਾਨਪੁਰੀਆ ਦਾ ਅਸਲੀ ਨਾਮ ਜਗਦੀਪ ਸਿੰਘ ਹੈ। ਉਹ ਗੁਰਦਾਸਪੁਰ ਕੇ ਭਗਵਾਨਪੁਰ ਪਿੰਡ ਕਾ ਰਹਿਣ ਵਾਲਾ ਹੈ। ਪਹਿਲਾਂ ਉਹ ਕਬੱਡੀ ਖਿਡਾਰੀ ਸੀ ਪਰ 2012 ਵਿੱਚ ਉਸ ਨੇ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖਿਆ। ਹੁਣ ਤੱਕ ਉਸ ’ਤੇ ਹੱਤਿਆ, ਫਿਰੌਤੀ,ਹਥਿਆਰ ਅਤੇ ਨਸ਼ਾ ਤਸਕਰੀ ਸਮੇਤ ਲਗਭਗ 130 ਕੇਸ ਦਰਜ ਹਨ। ਕਿਸੇ ਸਮੇਂ ਜੱਗੂ ਭਗਵਾਨਪੁਰੀਆ ਲਾਰੈਂਸ ਬਿਸ਼ਨੋਈ ਦਾ ਸਹਿਯੋਗੀ ਸੀ, ਪਰ ਹੁਣ ਦੋਵੇਂ ਦੇ ਰਾਹ ਵੱਖਰੇ-ਵੱਖਰੇ ਹਨ।

29 ਮਈ 2022 ਨੂੰ ਹੋਏ ਸਿੱਧੂ ਮੂਸੇਵਲਾ ਮਰਡਰ ਮਾਮਲੇ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਨੇ ਲਾਰੈਂਸ ਅਤੇ ਗੋਲਡੀ ਬਰਾੜ ਨੂੰ ਲੌਜਿਸਟਿਕ ਸਪੋਰਟ ਕੀਤਾ ਸੀ। ਗੈਂਗ ਦੇ ਕੁਝ ਮੈਂਬਰਾਂ ਨੇ ਮੂਸੇਵਾਲਾ ਦੀ ਜਾਸੂਸੀ ਅਤੇ ਮੂਵਮੈਂਟ ਦੀ ਜਾਣਕਾਰੀ ਹਮਲਾਵਰਾਂ ਨੂੰ ਦਿੱਤੀ ਸੀ। ਹਾਲਾਂਕਿ ਜੱਗੂ ਨੇ ਅਦਾਲਤ ’ਚ ਇਨ੍ਹਾਂ ਆਰੋਪਾਂ ਤੋਂ ਇਨਕਾਰ ਕੀਤਾ ਸੀ, ਪਰ ਪੁਲਿਸ ਰਿਕਾਰਡ ’ਚ ਉਸ ਦਾ ਨਾਮ ਦਰਜ ਹੈ।

ਮੂਸੇਵਲਾ ਕੇਸ ਤੋਂ ਬਾਅਦ ਲਾਰੈਂਸ ਅਤੇ ਜੱਗੂ ਦਰਮਿਆਨ ਟਕਰਾਅ ਸ਼ੁਰੂ ਹੋਇਆ। ਖਡੂਰ ਸਾਹਿਬ ਜੇਲ੍ਹ ’ਚ ਦੋਵੇਂ ਗੁੱਟਾਂ ਵਿੱਚ ਝੜਪਾਂ ਹੋਈਆਂ, ਜਿਸ ’ਚ ਜੱਗੂ ਗੈਂਗ ਦੇ ਕਈ ਲੋਕ ਮਾਰੇ ਗਏ ਜਾਂ ਜ਼ਖਮੀ ਹੋਏ। ਇਸ ਤੋਂ ਬਾਅਦ ਸੁਰੱਖਿਆ ਵਧਾਈ ਗਈ ਅਤੇ ਦੋਵੇਂ ਗੁੱਟਾਂ ਦੇ ਮੈਂਬਰਾਂ ਨੂੰ ਅਲੱਗ-ਅਲੱਗ ਜੇਲ੍ਹਾਂ ਵਿੱਚ ਭੇਜਿਆ ਗਿਆ ਹੈ।
ਜੱਗੂ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਅਤੇ ਉਹ 2015 ਤੋਂ ਬਾਅਦ ਲਗਾਤਾਰ ਜੇਲ੍ਹ ਵਿੱਚ ਹੈ। ਗੈਂਗ ਚਲਾਉਣ ਦੇ ਸ਼ੱਕ ਨੂੰ ਦੇਖਦੇ ਹੋਏ ਉਸ ਨੂੰ ਪੰਜਾਬ ਤੋਂ ਹਟਾਅ ਕੇ ਅਸਮ ਦੀ ਸਿਲਚਰ ਹਾਈ-ਸਿਕਿਓਰਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ, ਤਾਂ ਕਿ ਉਹ ਜੇਲ੍ਹ ਅੰਦਰੋਂ ਗੈਂਗ ਨੂੰ ਚਲਾ ਨਾ ਸਕੇ।

26 ਮਈ 2025 ਦੀ ਸ਼ਾਮ ਨੂੰ ਬਟਾਲਾ ਦੇ ਪਿੰਡ ਘੁਮਾਣ ਅਤੇ ਸ੍ਰੀ ਹਰਗੋਬਿੰਦਪੁਰ ਰੋਡ ’ਤੇ ਸਥਿਤ ਪੈਟਰੋਲ ਪੰਪ ਦੇ ਬਾਹਰ ਗੋਲੀਬਾਰੀ ਹੋਈ ਸੀ। ਜਿਸ ’ਚ ਗੁਰਪ੍ਰੀਤ ਸਿੰਘ ਗੋਰਾ ਉਰਫ਼ ਗੋਰਾ ਬਰਿਆਰ ਦੀ ਮੌਤ ਹੋ ਗਈ ਸੀ ਅਤੇ ਬਿੱਲਾ ਮੰਡਿਆਲਾ ਜ਼ਖਮੀ ਹੋ ਗਿਆ ਸੀ। ਇਸ ਮਾਮਲੇ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ ਸੀ। ਜਿਸ ਦੇ ਕੁੱਝ ਸਮੇਂ ਬਾਅਦ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਪਟਿਆਲਾ ਤੋਂ ਇਸ ਵਾਰਦਾਤ ’ਚ ਸ਼ਾਮਲ ਇਕ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਸੀ। ਜੋ ਕਿ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਜੁੜਿਆ ਹੋਇਆ ਸੀ। ਗੋਰਾ ਘਨਸ਼ਿਆਮਪੁਰੀਆ ਗੈਂਗ ਦਾ ਨਜ਼ਦੀਕੀ ਸੀ।

28 ਜੂਨ ਦੀ ਰਾਤ ਨੂੰ ਬਟਾਲਾ ਦੇ ਅਰਬਨ ਅਸਟੇਟ ਇਲਾਕੇ ਵਿੱਚ ਜੱਗੂ ਭਗਵਾਨਪੁਰੀਆ ਦੇ ਨਜ਼ਦੀਕੀ ਸਾਥੀ ਕਰਨਵੀਰ ਸਿੰਘ (29) ਅਤੇ ਉਸਦੀ ਮਾਂ ਹਰਜੀਤ ਕੌਰ (52) ’ਤੇ ਮੋਟਰ ਸਾਈਕਲ ਸਵਾਰ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਰਾਤ ਲਗਭਗ 9 ਵਜੇ ਵਾਪਰੀ। ਕਰਨਵੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਰਜੀਤ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਵੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੇ ਇਸ ਘਟਨਾ ਨੂੰ ਗੈਂਗਵਾਰ ਨਾਲ ਜੋੜਿਆ ਅਤੇ ਜਾਂਚ ਸ਼ੁਰੂ ਕੀਤੀ। ਸੋਸ਼ਲ ਮੀਡੀਆ ’ਤੇ ਘਣਸ਼ਿਆਮਪੁਰੀਆ ਗੈਂਗ ਅਤੇ ਬੰਬੀਹਾ ਗੈਂਗ ਨਾਲ ਜੁੜੇ ਤਿੰਨ ਵਿਅਕਤੀਆਂ ਡੋਨੀ ਬੱਲ, ਪ੍ਰਭੂ ਦਾਸੂਵਾਲ ਅਤੇ ਕੌਸ਼ਲ ਚੌਧਰੀ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਪੋਸਟ ਕੀਤੀ ਅਤੇ ਦਾਅਵਾ ਕੀਤਾ ਕਿ ਇਹ ਉਨ੍ਹਾਂ ਦੇ ਸਾਥੀ ਗੋਰੇ ਦੇ ਕਤਲ ਦਾ ਬਦਲਾ ਸੀ।

5 ਜੁਲਾਈ ਨੂੰ ਅੰਮ੍ਰਿਤਸਰ ਦੇ ਪਿੰਡ ਚੰਨਣ ਵਿੱਚ ਦੁਪਹਿਰ ਵੇਲੇ ਅਣਪਛਾਤੇ ਹਮਲਾਵਰਾਂ ਨੇ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਜੁਗਰਾਜ ਸਿੰਘ ਉਰਫ਼ ਤੋਤਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜੁਗਰਾਜ ਖਤਰਨਾਕ ਗੈਂਗਸਟਰ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਇੱਕ ਬਦਨਾਮ ਗੈਂਗਸਟਰ ਜਗਰੂਪ ਸਿੰਘ ਰੂਪਾ ਦਾ ਭਰਾ ਸੀ।

ਹਮਲਾਵਰਾਂ ਨੇ ਜੁਗਰਾਜ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਗੋਪੀ ਘਣਸ਼ਿਆਮਪੁਰੀਆ ਗੈਂਗ ਨੇ ਸੋਸ਼ਲ ਮੀਡੀਆ ’ਤੇ ਹਮਲੇ ਦੀ ਜ਼ਿੰਮੇਵਾਰੀ ਲਈ। ਦੱਸਿਆ ਜਾ ਰਿਹਾ ਹੈ ਕਿ ਘਣਸ਼ਿਆਮਪੁਰੀਆ ਗੈਂਗ ਇਸ ਸਮੇਂ ਬੰਬੀਹਾ ਗੈਂਗ ਨਾਲ ਮਿਲ ਕੇ ਸਰਗਰਮ ਹੈ ਅਤੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਵਿਅਕਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement