ਦੁਸ਼ਹਿਰੇ ਮੌਕੇ ਸਿੱਧੂ ਦਾ ਭਾਜਪਾ 'ਤੇ ਵਾਰ, ਰਾਵਣ ਵਾਂਗ ਹੰਕਾਰ ਚੌਰਾਹੇ ਟੁੱਟਣ ਦੀ ਕੀਤੀ ਭਵਿੱਖਬਾਣੀ
Published : Oct 25, 2020, 7:19 pm IST
Updated : Oct 25, 2020, 7:20 pm IST
SHARE ARTICLE
Navjot Singh Sidhu
Navjot Singh Sidhu

ਕਿਹਾ, ਕੇਂਦਰ ਵੱਲ ਵੇਖਣ ਦੀ ਬਜਾਏ ਅਪਣੇ ਮਸਲੇ ਆਪ ਹੱਲ ਕਰੇ ਪੰਜਾਬ!

ਚੰਡੀਗੜ੍ਹ : ਲੰਮੀ ਸਿਆਸੀ ਚੁਪੀ ਤੋਂ ਬਾਅਦ ਮੁੜ ਸਰਗਰਮ ਹੋਏ ਕਾਂਗਰਸ ਦੇ ਤੇਜ਼-ਤਰਾਰ ਆਗੂ ਨਵਜੋਤ ਸਿੰਘ ਸਿੱਧੂ ਦੁਸ਼ਹਿਰੇ ਮੌਕੇ ਅਪਣੇ ਪੁਰਾਣੇ ਰੰਗ 'ਚ ਰੰਗੇ ਵਿਖਾਈ ਦਿਤੇ। ਅੰਮ੍ਰਿਸਤਰ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਨੂੰ ਖ਼ੂਬ ਰਗੜੇ ਲਾਏ। ਖੇਤੀ ਕਾਨੂੰਨਾਂ ਬਾਰੇ ਕੇਂਦਰ ਦੀ ਹੱਠਧਰਮੀ ਦੀ ਰਾਵਣ ਦੇ ਹੰਕਾਰ ਨਾਲ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰਾਵਣ ਦਾ ਹੰਕਾਰ ਟੁਟਿਆ ਸੀ, ਉਸੇ ਤਰ੍ਹਾਂ ਕਿਸਾਨੀ ਮੁੱਦੇ 'ਤੇ ਭਾਜਪਾ ਸਰਕਾਰ ਦਾ ਹੰਕਾਰ ਟੁੱਟੇਗਾ।

Navjot Singh SidhuNavjot Singh Sidhu

ਸਿੱਧੂ ਦੇ ਅੱਜ ਵਿਖਾਏ ਤੇਵਰਾਂ ਨੂੰ ਉਨ੍ਹਾਂ ਦੀ ਸਰਗਰਮ ਸਿਆਸਤ 'ਚ ਵਾਪਸੀ ਵਜੋਂ ਵੇਖਿਆ ਜਾ ਰਿਹਾ ਹੈ। ਸਿੱਧੂ ਨੇ ਕਿਸਾਨੀ ਦੇ ਮੁੱਦੇ 'ਤੇ ਕੇਂਦਰ ਨੂੰ ਘੇਰਨ ਦੇ ਨਾਲ-ਨਾਲ ਸੂਬਾ ਸਰਕਾਰ ਨੂੰ ਵੀ ਕਿਸਾਨੀ ਮਸਲਿਆਂ ਦੇ ਹੱਲ ਲਈ ਢੁਕਵੇਂ ਕਦਮ ਚੁੱਕਣ ਦੀ ਸਲਾਹ ਦਿਤੀ ਹੈ। ਸਿੱਧੂ ਮੁਤਾਬਕ ਪੰਜਾਬ ਨੂੰ ਭਿਖਾਰੀ ਵਾਂਗ ਠੂਠਾ ਫੜਣ ਦੀ ਥਾਂ ਅਪਣੇ ਹੱਥੀ ਅਪਣਾ ਆਪੇ ਹੀ ਕਾਜ ਸਵਾਰੀਏ ਦੀ ਥਿਊਰੀ 'ਤੇ ਚਲਦਿਆਂ ਪੰਜਾਬ ਅਤੇ ਕਿਸਾਨੀ ਦੇ ਮਸਲਿਆਂ ਲਈ ਖੁਦ ਹੱਲ ਕਰਨ ਦੇ ਰਾਹ ਪੈਣਾ ਚਾਹੀਦਾ ਹੈ।

Navjot Singh SidhuNavjot Singh Sidhu

ਕਾਬਲੇਗੌਰ ਹੈ ਕਿ ਬੀਤੇ ਦਿਨੀਂ ਸਿੱਧੂ ਦੇ ਸਿਆਸਤ 'ਚ ਸਰਗਰਮ ਹੋਣ ਸਬੰਧੀ ਕਨਸੋਆਂ ਸਾਹਮਣੇ ਆਈਆਂ ਸਨ। ਸਿੱਧੂ ਵਲੋਂ ਦੁਸ਼ਹਿਰੇ ਮੌਕੇ ਕੇਂਦਰ ਸਰਕਾਰ ਵੱਲ ਸਾਧੇ ਗਏ ਨਿਸ਼ਾਨੇ ਨੂੰ ਮਿਸ਼ਨ-2022 ਦੀ ਸ਼ੁਰੂਆਤ ਵਜੋਂ ਵੀ ਵੇਖਿਆ ਜਾ ਰਿਹਾ ਹੈ। ਅੱਜ ਲਗਭਗ ਸਾਰੀਆਂ ਧਿਰਾਂ ਕਿਸਾਨੀ ਦਾ ਧਿਆਨ ਅਪਣੇ ਵੱਲ ਖਿੱਚਣ ਲਈ ਤਰਲੋਮੱਛੀ ਹੋ ਰਹੀਆਂ ਹਨ। ਸਿੱਧੂ ਦੀ ਚੁਪੀ ਦੌਰਾਨ ਆਮ ਆਦਮੀ ਪਾਰਟੀ ਸਮੇਤ ਕਈ ਧਿਰਾਂ ਉਨ੍ਹਾਂ ਨੂੰ ਅਪਣੇ ਵੱਲ ਖਿੱਚਣ ਲਈ ਯਤਨਸ਼ੀਲ ਸਨ। ਪੰਜਾਬ ਮਾਮਲਿਆਂ ਦੇ ਨਵ-ਨਿਯੁਕਤ ਇੰਚਾਰਜ ਹਰੀਸ਼ ਰਾਵਤ ਦੀ ਆਮਦ ਤੋਂ ਬਾਅਦ ਸਿੱਧੂ ਦੇ ਕਾਂਗਰਸ ਅੰਦਰ ਹੀ ਸਰਗਰਮ ਹੋਣ ਦੀਆਂ ਸੰਭਾਵਨਾਵਾਂ ਬਣਨ ਲੱਗੀਆਂ ਸਨ, ਜਿਨ੍ਹਾਂ ਦਾ ਅਮਲੀ ਰੂਪ ਹੁਣ ਸਾਹਮਣੇ ਆਉਣ ਲੱਗਾ ਹੈ।  

Navjot Singh SidhuNavjot Singh Sidhu

ਸਿੱਧੂ ਵਲੋਂ ਕਿਸਾਨੀ ਮਸਲੇ 'ਤੇ ਕੇਂਦਰ ਦੀ ਨੀਅਤ, ਖੇਤੀ ਮਸਲਿਆਂ ਦੇ ਪਿਛੋਕੜ ਅਤੇ ਇਸ ਦੇ ਹੱਲ ਲਈ ਪੰਜਾਬ ਖੁਦ ਕੀ ਕੁੱਝ ਕਰ ਸਕਦਾ ਹੈ, ਬਾਰੇ ਸੁਝਾਏ ਜਾ ਰਹੇ ਢੰਗ-ਤਰੀਕੇ ਉਨ੍ਹਾਂ ਦੇ ਭਵਿੱਖੀ ਮਨਸੂਬਿਆਂ ਦੀ ਗਵਾਹੀ ਭਰਦੇ ਹਨ। ਅੱਜ ਕਿਸਾਨੀ ਮਸਲਿਆਂ ਦੀ ਗੱਲ ਤਾਂ ਭਾਵੇਂ ਸਾਰੇ ਸਿਆਸੀ ਆਗੂ ਕਰ ਰਹੇ ਹਨ, ਪਰ ਇਨ੍ਹਾਂ ਦੇ ਹੱਲ ਲਈ ਭਵਿੱਖੀ ਯੋਜਨਾਵਾਂ ਕਿਸੇ ਕੋਲ ਵੀ ਨਹੀਂ ਹਨ। ਕੇਂਦਰ ਦੇ ਖੇਤੀ ਕਾਨੂੰਨਾਂ ਨੇ ਕਿਸਾਨੀ ਦੇ ਡਾਵਾਂਡੋਲ ਭਵਿੱਖ ਨੂੰ ਹੋਰ ਚਿੰਤਾਜਨਕ ਸਥਿਤੀ 'ਚ ਪਹੁੰਚਾ ਦਿਤਾ ਹੈ। ਅਪਣੀ ਹੋਂਦ ਦੀ ਲੜਾਈ ਲੜ ਰਹੀ ਕਿਸਾਨੀ ਨੂੰ ਵੀ ਕਿਸੇ ਅਜਿਹੇ ਆਗੂ ਦੀ ਤਲਾਸ਼ 'ਚ ਹੈ, ਜੋ ਸਹੀ ਮਾਇਨਿਆਂ 'ਚ ਉਨ੍ਹਾਂ ਦਾ ਮਾਰਗ-ਦਰਸ਼ਨ ਕਰ ਸਕੇ।

Navjot Singh SidhuNavjot Singh Sidhu

ਰਵਾਇਤੀ ਸਿਆਸਤਦਾਨਾਂ ਤੋਂ ਕਿਸਾਨਾਂ ਦਾ ਮੋਹ ਭੰਗ ਹੋ ਚੁੱਕਾ ਹੈ। ਭਾਵੇਂ ਵੱਖ-ਵੱਖ ਪਾਰਟੀਆਂ ਅੰਦਰ ਵਿਚਰਨ ਤੋਂ ਬਾਅਦ ਸਿੱਧੂ ਦੀ ਇਮੇਜ਼ ਵੀ ਇਕ ਮੌਕਾਪ੍ਰਸਤ ਅਤੇ ਕੁਰਸੀ ਪਿੱਛੇ ਭੱਜਣ ਵਾਲੀ ਬਣ ਗਈ ਸੀ, ਪਰ ਪਿਛਲੇ ਦਿਨਾਂ ਦੌਰਾਨ ਉਨ੍ਹਾਂ ਵਲੋਂ ਲੋਕ ਮੁੱਦਿਆਂ 'ਤੇ ਅਪਣੀ ਹੀ ਪਾਰਟੀ ਤੇ ਸਰਕਾਰ ਨਾਲ ਲਾਏ ਆਢੇ ਤੋਂ ਬਾਅਦ ਉਨ੍ਹਾਂ ਦੀ ਇਮੇਜ਼ 'ਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਖ਼ਾਸ ਕਰ ਕੇ ਕਰਤਾਰਪੁਰ ਲਾਂਘੇ ਬਾਰੇ ਉਨ੍ਹਾਂ ਦੇ ਲਏ ਸਟੈਂਡ ਅਤੇ ਭਵਿੱਖਬਾਣੀ ਦੇ ਸੱਚ ਸਾਬਤ ਹੋਣ ਬਾਅਦ ਉਨ੍ਹਾਂ ਦੇ ਮਨਸੂਬਿਆਂ ਨੂੰ ਵੱਡਾ ਬਲ ਮਿਲਿਆ ਸੀ। ਇਮਾਨਦਾਰੀ ਅਤੇ ਗੱਲ ਸਿੱਧਾ ਮੂੰਹ 'ਤੇ ਕਹਿਣ ਦੀ ਅਦਾ ਵੀ ਉਨ੍ਹਾਂ ਨੂੰ ਬਾਕੀ ਸਿਆਸਤਦਾਨਾਂ ਤੋਂ ਥੋੜ੍ਹਾ ਅਲੱਗ ਕਰਦੀ ਹੈ। ਅੱਜ ਸਿੱਧੂ ਹੋਂਦ ਦੀ ਲੜਾਈ ਲੜ ਰਹੀ ਕਿਸਾਨੀ ਲਈ ਕੁੱਝ ਚੰਗਾ ਕਰਨ ਦੀ ਲਈ ਯਤਨਸ਼ੀਲ ਵਿਖਾਈ ਦੇ ਰਹੇ ਹਨ। ਕਿਸਾਨ ਉਨ੍ਹਾਂ 'ਤੇ ਕਿੰਨਾ ਵਿਸ਼ਵਾਸ਼ ਕਰਦੇ ਹਨ, ਇਹ ਤਾਂ ਭਾਵੇਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਸਿਆਸੀ ਗਲਿਆਰਿਆ 'ਚ ਉਨ੍ਹਾਂ ਦੀ ਸਰਗਰਮੀ ਬਾਰੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement