
ਕੇਂਦਰ ਖੇਤੀ ਬਿਲਾਂ ਦੇ ਮੁੱਦੇ 'ਤੇ ਪੁਨਰ ਵਿਚਾਰ ਕਰੇ : ਮਨਪ੍ਰੀਤ ਬਾਦਲ
ਰਣਇੰਦਰ ਨੂੰ ਸੰਮਨ ਸਿਆਸੀ ਕਿੜ ਕੱਢਣ ਲਈ ਜਾਰੀ ਕੀਤੇ
ਬਠਿੰਡਾ, 24 ਅਕਤੂਬਰ (ਸੁਖਜਿੰਦਰ ਮਾਨ) : ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਖੇਤੀ ਬਿਲਾਂ 'ਤੇ ਮੁੜ ਪੁਨਰ ਵਿਚਾਰ ਕਰਨ ਦੀ ਸਲਾਹ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਹ ਬਿੱਲ ਵੀ ਆਉਣ ਵਾਲੇ ਸਮੇਂ 'ਚ ਨੋਟਬੰਦੀ ਤੇ ਜੀ.ਐਸ.ਟੀ ਦੀ ਤਰ੍ਹਾਂ ਘਾਟੇ ਦਾ ਸੌਦਾ ਸਾਬਤ ਹੋਣਗੇ। ਸਥਾਨਕ ਦਫ਼ਤਰ 'ਚ ਪੱਤਰਕਾਰ ਵਾਰਤਾ ਦੌਰਾਨ ਸ਼੍ਰੀ ਬਾਦਲ ਨੇ ਕਿਹਾ ਕਿ ਕਰੋਨਾ ਤੇ ਕੇਂਦਰ ਦੀਆਂ ਗ਼ਲਤ ਨੀਤੀਆਂ ਕਾਰਨ ਆਰਥਿਕਤਾ ਪਹਿਲਾਂ ਹੀ ਲੀਹੋਂ ਲੱਥੀ ਹੋਈ ਹੈ ਤੇ ਇਨ੍ਹਾਂ ਬਿੱਲਾਂ ਦੇ ਨਾਲ ਦੇਸ ਕੋਲ ਮੌਜੂਦ ਪ੍ਰਮੁੱਖ ਸਰੋਤ ਅਨਾਜ ਦੇ ਮੁੱਦੇ 'ਤੇ ਵੀ ਸੰਕਟ ਖੜਾ ਹੋ ਸਕਦਾ ਹੈ।
image