
ਐਸ ਐੱਮ ਓ ਡਾਕਟਰ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ 'ਚ ਅੱਜ 20 ਮਰੀਜ਼ਾਂ ਨੂੰ ਸਿਹਤਯਾਬੀ ਤੋਂ ਬਾਅਦ ਛੁੱਟੀ ਦੇ ਕੇ ਘਰ ਭੇਜਿਆ ਗਿਆ ।
ਪਠਾਨਕੋਟ- ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੇ ਚਲਦੇ ਅੱਜ ਪਠਾਨਕੋਟ 'ਚ ਕੋਰੋਨਾ ਦੇ ਮਾਮਲੇ ਵੇਖਣ ਨੂੰ ਮਿਲੇ ਹਨ। ਸਿਹਤ ਵਿਭਾਗ ਵਲੋਂ ਜਾਰੀ ਰਿਪੋਰਟ ਦੇ ਮੁਤਾਬਿਕ ਅੱਜ ਪਠਾਨਕੋਟ 'ਚ 21 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਜਦੋਂ ਕਿ 3 ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ।
ਇਸ ਗੱਲ ਦੀ ਪੁਸ਼ਟੀ ਸਿਵਲ ਹਸਪਤਾਲ ਪਠਾਨਕੋਟ ਦੇ ਐਸ ਐੱਮ ਓ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ ਹੈ। ਐਸ ਐੱਮ ਓ ਡਾਕਟਰ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ‘ਚ ਅੱਜ 20 ਮਰੀਜ਼ਾਂ ਨੂੰ ਸਿਹਤਯਾਬੀ ਤੋਂ ਬਾਅਦ ਛੁੱਟੀ ਦੇ ਕੇ ਘਰ ਭੇਜਿਆ ਗਿਆ।
ਗੌਰਤਲਬ ਹੈ ਕਿ ਸੂਬੇ 'ਚ ਕੋਰੋਨਾ ਦੇ ਮਰੀਜ਼ ਘੱਟਣ ਦਾ ਸਿਲਸਿਲਾ ਜਾਰੀ ਰਿਹਾ। ਹਾਲਾਂਕਿ ਅਜੇ ਤਕ ਇਸ 'ਤੇ ਪੂਰਨ ਤੌਰ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਹੁਣ ਵੀ ਸੂਬੇ 'ਚ ਪ੍ਰਤੀ ਦਿਨ ਔਸਤਨ 400 ਤੋਂ ਜ਼ਿਆਦਾ ਲੋਕ ਪਾਜ਼ੇਟਿਵ ਮਿਲ ਰਹੇ ਹਨ। ਸ਼ਨਿੱਚਰਵਾਰ ਨੂੰ ਵੀ 440 ਲੋਕ ਕੋਰੋਨਾ ਤੋਂ ਪੀੜਤ ਮਿਲੇ। ਇਸ ਤੋਂ ਇਲਾਵਾ, 13 ਜਣਿਆਂ ਦੀ ਕੋਰੋਨਾ ਨੇ ਜਾਨ ਲੈ ਲਈ। ਸੂਬੇ 'ਚ ਹੁਣ ਤਕ 4006 ਲੋਕ ਕੋਰੋਨਾ ਦੇ ਕਾਰਨ ਮੌਤ ਦਾ ਸ਼ਿਕਾਰ ਬਣੇ ਹਨ। ਸੂਬੇ 'ਚ ਕੁੱਲ 1,29,932 ਮਰੀਜ਼ਾਂ 'ਚੋਂ 1,22,256 ਲੋਕ ਸਿਹਤਮੰਦ ਹੋ ਚੁੱਕੇ ਹਨ ਤੇ 3670 ਲੋਕ ਹੁਣ ਵੀ ਕੋਰੋਨਾ ਦੀ ਲਪੇਟ 'ਚ ਆਉਣ ਕਾਰਨ ਆਪਣਾ ਇਲਾਜ ਕਰਵਾ ਰਹੇ ਹਨ।