ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਵਾਲੇ ਸੁਰਜੀਤ ਰੱਖੜਾ ਦੇ ਭਰਾ ਨੂੰ ਏਅਰਪੋਰਟ ਤੋਂ ਵਾਪਸ ਭੇਜਿਆ ਕੈਨੇਡਾ
Published : Oct 25, 2021, 3:44 pm IST
Updated : Oct 25, 2021, 3:44 pm IST
SHARE ARTICLE
Surjit Singh Rakhra
Surjit Singh Rakhra

ਦਰਅਸਲ ਦਰਸ਼ਨ ਧਾਲੀਵਾਲ ਦੀ ਧੀ ਦਾ 31 ਅਕਤੂਬਰ ਨੂੰ ਵਿਆਹ ਹੈ ਜਿਸ ਕਰ ਕੇ ਉਹ ਪੰਜਾਬ ਆ ਰਹੇ ਸਨ।

 

ਨਵੀਂ ਦਿੱਲੀ - ਕਿਸਾਨੀ ਅੰਦੋਲਨ ਪਿਛਲੇ 11 ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਇਸ ਅੰਦੋਲਨ ਵਿਚ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਵੀ ਸਰਕਾਰ ਵੱਲੋਂ ਬਖਸ਼ਿਆਂ ਨਹੀਂ ਜਾ ਰਿਹਾ। ਦਰਅਸਲ ਇਕ ਐੱਨਆਰਆਈ ਨੂੰ ਪੰਜਾਬ ਨਹੀਂ ਆਉਣ ਦਿੱਤਾ ਗਿਆ ਜੋ ਕਿ ਅਪਣੀ ਧੀ ਦੇ ਵਿਆਹ ਲਈ ਕੈਨੇਡਾ ਤੋਂ ਪੰਜਾਬ ਆ ਰਿਹਾ ਸੀ, ਉਸ ਨੂੰ ਦਿੱਲੀ ਦੇ ਏਅਰਪੋਰਟ 'ਤੇ ਹੀ ਰੋਕ ਦਿੱਤਾ ਗਿਆ। ਇਹ ਐੱਨਆਰਆਈ ਸਾਬਕਾ ਕੈਬਿਨਟ ਮੰਤਰੀ ਤੇ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਦੇ ਭਰਾ ਦਰਸ਼ਨ ਧਾਲੀਵਾਲ ਨੇ ਜਿਨ੍ਹਾਂ ਨੂੰ ਪੰਜਾਬ ਆਉਣ ਤੋਂ ਰੋਕ ਦਿੱਤਾ ਗਿਆ ਹੈ ਤੇ ਵਾਪਸ ਉਸੇ ਫਲਾਈਟ ਰਾਂਹੀ ਕੈਨੇਡਾ ਭੇਜ ਦਿੱਤਾ ਗਿਆ ਹੈ।

Surjit Singh RakhraSurjit Singh Rakhra

ਦਰਅਸਲ ਦਰਸ਼ਨ ਧਾਲੀਵਾਲ ਦੀ ਧੀ ਦਾ 31 ਅਕਤੂਬਰ ਨੂੰ ਵਿਆਹ ਹੈ ਜਿਸ ਕਰ ਕੇ ਉਹ ਪੰਜਾਬ ਆ ਰਹੇ ਸਨ। ਉਹਨਾਂ ਨੂੰ ਵਾਪਸ ਭੇਜਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਕਿਸਾਨ ਅੰਦੋਲਨ ਵਿਚ ਲੰਗਰ ਦੀ ਸੇਵਾ ਕੀਤੀ ਸੀ। ਇਸ ਮੌਕੇ ਦਰਸ਼ਨ ਧਾਲੀਵਾਲ ਨੂੰ ਕਿਹਾ ਗਿਆ ਕਿ ਪਹਿਲਾਂ ਕਿਸਾਨ ਅੰਦੋਲਨ ਵਿਚ ਲੰਗਰ ਲਗਾਉਣਾ ਬੰਦ ਕਰ ਦਿਓ, ਸੇਵਾ ਕਰਨੀ ਬੰਦ ਕਰ ਦਿਓ ਤਾਂ ਫਿਰ ਤੁਹਾਨੂੰ ਪੰਜਾਬ ਆਉਣ ਦੇ ਦਿੱਤਾ ਜਾਵੇਗਾ ਪਰ ਦਰਸ਼ਨ ਧਾਲੀਵਾਲ ਨੇ ਅਪਣੀ ਸੇਵਾ ਬੰਦ ਕਰਨ ਨੂੰ ਨਾ ਕਰ ਦਿੱਤੀ ਤੇ ਇਸੇ ਕਰ ਕੇ ਹੀ ਉਹਨਾਂ ਨੂੰ ਵਾਪਸ ਉਸੇ ਫਲਾਈਟ ਦੌਰਾਨ ਵਾਪਸ ਭੇਜ ਦਿੱਤਾ।

ਇਸ ਮਾਮਲੇ ਨੂੰ ਲੈ ਕੇ ਅਕਾਲੀ ਆਗੂ ਰੱਖੜਾ ਦਾ ਕਹਿਣਾ ਹੈ ਕਿ ਧਾਲੀਵਾਲ ਨੂੰ 50 ਸਾਲ ਹੋ ਗਏ ਨੇ ਵਿਦੇਸ਼ ਵਿਚ ਰਹਿੰਦਿਆਂ ਤੇ ਉਹ ਕਿੰਨੀ ਵਾਰ ਪੰਜਾਬ ਆ ਚੁੱਕੇ ਨੇ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਉਹਨਾਂ ਨੂੰ ਅੰਦੋਲਨ ਵਿਚ ਸੇਵਾ ਕਰਨ ਕਰ ਕੇ ਪੰਜਾਬ ਆਉਣ ਤੋਂ ਰੋਕਿਆ ਗਿਆ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement