ਪੰਜਾਬ 'ਚ ਖੁੱਲ੍ਹੇ 'ਚ ਸਾਹ ਲੈਣਾ ਖ਼ਤਰਨਾਕ, 3 ਵੱਡੇ ਸ਼ਹਿਰਾਂ ਦਾ AQI ਅੱਧੀ ਰਾਤ 12 ਵਜੇ 500 ਤੋਂ ਪਾਰ 
Published : Oct 25, 2022, 2:55 pm IST
Updated : Oct 25, 2022, 2:55 pm IST
SHARE ARTICLE
Punjab AQI High
Punjab AQI High

ਮਾਸਕ ਲਗਾਉਣਾ ਹੋਇਆ ਜ਼ਰੂਰੀ 

 

ਚੰਡੀਗੜ੍ਹ - ਦਿਵਾਲੀ ਤੋਂ ਬਾਅਦ ਪੰਜਾਬ ਦੇ ਸ਼ਹਿਰਾਂ ਵਿਚ ਖੁੱਲ੍ਹੇ ਵਿਚ ਸਾਹ ਲੈਣਾ ਖ਼ਤਰਨਾਕ ਸਾਬਤ ਹੋ ਰਿਹਾ ਹੈ। ਬੀਤੀ ਰਾਤ 8 ਵਜੇ ਤੋਂ ਬਾਅਦ ਸ਼ਹਿਰਾਂ ਦੀ ਪ੍ਰਦੂਸ਼ਿਤ ਹਵਾ ਦਮੇ ਦੇ ਮਰੀਜ਼ਾਂ ਦੀ ਜਾਨ ਲੈ ਸਕਦੀ ਹੈ ਅਤੇ ਸਿਹਤਮੰਦ ਵਿਅਕਤੀ ਨੂੰ ਬਿਮਾਰ ਵੀ ਕਰ ਸਕਦੀ ਹੈ। ਇੰਨਾ ਹੀ ਨਹੀਂ ਰਾਤ ਦੇ ਪ੍ਰਦੂਸ਼ਣ ਦਾ ਅਸਰ ਸਵੇਰ ਵੇਲੇ ਵੀ ਦੇਖਣ ਨੂੰ ਮਿਲ ਰਿਹਾ ਹੈ। ਬਿਹਤਰ ਹੋਵੇਗਾ ਜੇਕਰ ਤੁਸੀਂ ਇਸ ਮਾਹੌਲ ਵਿਚ ਬਿਨ੍ਹਾਂ ਕੰਮ ਦੇ ਬਾਹਰ ਨਾ ਜਾਓ।

ਦੀਵਾਲੀ ਦੀ ਰਾਤ ਨੂੰ ਹਰ ਕੋਈ ਪਟਾਕਿਆਂ ਦਾ ਆਨੰਦ ਲੈਂਦਾ ਰਿਹਾ ਪਰ ਇਸ ਨਾਲ ਹੋਣ ਵਾਲੇ ਪ੍ਰਦੂਸ਼ਣ ਨੇ ਸ਼ਹਿਰਾਂ ਦੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਨੂੰ ਰਾਤ ਨੂੰ 500 ਤੋਂ ਪਾਰ ਕਰ ਦਿੱਤਾ ਹੈ। ਇਸ ਦਾ ਅਸਰ ਰਾਤ ਭਰ ਦੇਖਣ ਨੂੰ ਮਿਲਿਆ। ਅਜੇ ਵੀ ਜ਼ਿਆਦਾਤਰ ਸ਼ਹਿਰਾਂ ਦਾ AQI 300 ਤੋਂ ਉੱਪਰ ਚੱਲ ਰਿਹਾ ਹੈ। ਯਾਨੀ ਖੁੱਲ੍ਹੇ ਵਿਚ ਸਾਹ ਲੈਣਾ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਵਾਤਾਵਰਨ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪ੍ਰਦੂਸ਼ਣ 'ਤੇ ਕਾਬੂ ਪਾਉਣ 'ਚ ਕਈ ਦਿਨ ਲੱਗਣਗੇ। ਹੁਣ ਸਿਰਫ਼ ਮੀਂਹ ਹੀ ਸਹਾਰਾ ਹੈ। ਜੇਕਰ ਹਵਾ ਤੋਂ ਬਿਨਾਂ ਮੀਂਹ ਪੈਂਦਾ ਹੈ ਤਾਂ ਪਾਣੀ ਦੀਆਂ ਬੂੰਦਾਂ ਨਾਲ ਇਹ ਪ੍ਰਦੂਸ਼ਣ ਸਾਫ਼ ਹੋ ਜਾਵੇਗਾ ਨਹੀਂ ਤਾਂ ਇਹ ਪ੍ਰਦੂਸ਼ਣ ਹਰ ਕਿਸੇ ਦੇ ਸਾਹ ਘੁੱਟਦਾ ਰਹੇਗਾ। ਦੇਖਿਆ ਜਾਵੇ ਤਾਂ ਮਾਸਕ ਇੱਕ ਵਾਰ ਫਿਰ ਜ਼ਰੂਰੀ ਹੋ ਗਿਆ ਹੈ, ਪਰ ਇਸ ਵਾਰ ਨਾ ਤਾਂ ਕੋਰੋਨਾ ਨੇ ਕਿਹਾ ਅਤੇ ਨਾ ਹੀ ਸਰਕਾਰ ਨੇ। ਡਾਕਟਰਾਂ ਨੇ ਇਸ ਨੂੰ ਜ਼ਰੂਰੀ ਦੱਸਿਆ ਹੈ। ਛਾਤੀ ਦੇ ਮਾਹਿਰ ਡਾ. ਐਨ.ਸੀ.ਕਾਜਲ ਨੇ ਦੱਸਿਆ ਕਿ ਇਸ ਸਮੇਂ ਪ੍ਰਦੂਸ਼ਣ ਆਪਣੇ ਸਿਖ਼ਰ 'ਤੇ ਹੈ।

ਦਿਨ ਹੋਵੇ ਜਾਂ ਰਾਤ, ਪ੍ਰਦੂਸ਼ਣ ਚਿੰਤਾਜਨਕ ਪੱਧਰ 'ਤੇ ਜਾ ਰਿਹਾ ਹੈ। ਇਸ ਲਈ ਛਾਤੀ ਦੇ ਮਰੀਜ਼ਾਂ ਅਤੇ ਆਮ ਤੰਦਰੁਸਤ ਲੋਕਾਂ ਲਈ ਮਾਸਕ ਜ਼ਰੂਰੀ ਹੈ। ਇਹ ਤੁਹਾਨੂੰ ਪ੍ਰਦੂਸ਼ਣ ਤੋਂ ਬਚਾਏਗਾ ਅਤੇ ਤੁਸੀਂ ਬਿਮਾਰ ਹੋਣ ਤੋਂ ਬਚ ਸਕਦੇ ਹੋ। ਅੰਮ੍ਰਿਤਸਰ- ਰਾਤ 8 ਵਜੇ ਪ੍ਰਦੂਸ਼ਣ 307 AQI ਦਰਜ ਕੀਤਾ ਗਿਆ। 10 ਵਜੇ ਇਹ ਵਧ ਕੇ 370 AQI ਹੋ ਗਿਆ। ਦੁਪਹਿਰ 12 ਵਜੇ ਸਭ ਤੋਂ ਉੱਚਾ ਪੱਧਰ 500 AQI ਤੋਂ ਉੱਪਰ ਸੀ। ਸਵੇਰੇ 283 ਦਰਜ ਕੀਤਾ ਗਿਆ ਹੈ। ਜਦੋਂ ਕਿ ਸ਼ਹਿਰ ਦਾ ਔਸਤ AQI 283 ਦਰਜ ਕੀਤਾ ਗਿਆ ਹੈ। 

ਜਲੰਧਰ - ਰਾਤ 8 ਵਜੇ AQI 287 ਦਰਜ ਕੀਤਾ ਗਿਆ। ਰਾਤ 10 ਵਜੇ ਇਹ ਵਧ ਕੇ 387 AQI ਹੋ ਗਿਆ। ਜਲੰਧਰ ਦਾ AQI ਵੀ ਰਾਤ 12 ਵਜੇ 500 ਤੋਂ ਉੱਪਰ ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਸਵੇਰ ਦਾ AQI 302 ਹੈ, ਜੋ ਸਿਹਤ ਲਈ ਠੀਕ ਨਹੀਂ ਹੈ। ਜਲੰਧਰ ਦੀ ਔਸਤ AQI 243 ਦਰਜ ਕੀਤੀ ਗਈ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement