ਜਗਰਾਓਂ: ਦੀਵਾਲੀ ਵਾਲੀ ਰਾਤ ਘਰ ’ਚ ਮਚੇ ਅੱਗ ਦੇ ਭਾਂਬੜ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
Published : Oct 25, 2022, 12:26 pm IST
Updated : Oct 25, 2022, 12:26 pm IST
SHARE ARTICLE
 Jagraon: Fire broke out in the house on Diwali night
Jagraon: Fire broke out in the house on Diwali night

ਘਰ ਦੇ ਮਾਲਕ ਨੇ ਕਿਹਾ ਕਿ ਉਹ ਖੱਦਰ ਭੰਡਾਰ ਤੋਂ ਖ਼ਰੀਦਿਆਂ ਪੁਰਾਣਾ ਕੱਪੜਾ ਘਰ ਹੀ ਰੱਖਦੇ ਸਨ ਪਰ ਅੱਗ ਕਾਰਨ ਉਨ੍ਹਾਂ ਦਾ ਲੱਖਾਂ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ

 

ਜਗਰਾਓਂ: ਦੀਵਾਲੀ ਮੌਕੇ ਚਲਾਏ ਜਾ ਰਹੇ ਰਹੇ ਪਟਾਕਿਆਂ ਕਾਰਨ ਅਣਸੁਖਾਵੀਆਂ ਘਟਨਾ ਵਾਪਰ ਰਹੀਆਂ ਹਨ। ਜਗਰਾਓਂ ਦੇ ਈਸ਼ਰ ਚੌਂਕ ਨੇੜੇ ਮੁਹੱਲਾ ਇਦਲਪੂਰਾ 'ਚ ਇਕ ਬੰਦ ਪਏ ਘਰ ਨੂੰ ਅੱਗ ਲੱਗ ਜਾਣ ਦੀ ਖ਼ਬਰ ਸਾਹਮਣੇ ਆਈ ਹੈ। 

ਜਾਣਕਾਰੀ ਮੁਤਾਬਕ ਘਰ 'ਚ ਲੱਗੀ ਅੱਗ ਹੌਲੀ-ਹੌਲੀ ਵੱਧਦੀ ਗਈ ਘਰ 'ਚ ਲੱਖਾਂ ਰੁਪਏ ਦਾ ਸਮਾਨ ਤੇ ਪੁਰਾਣੇ ਕੱਪੜੇ ਪਏ ਹੋਏ ਸਨ। ਇਨ੍ਹਾਂ ਕੱਪੜਿਆਂ ਕਾਰਨ ਅੱਗ ਨੇ ਜ਼ਿਆਦਾ ਜ਼ੋਰ ਫੜ੍ਹ ਲਿਆ ਪਰ ਮੁਹੱਲੇ ਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਦੇ ਸਹਿਯੋਗ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।

ਅੱਗ ਇੰਨੀ ਭਿਆਨਕ ਸੀ ਕਿ ਇਸ ਦਾ ਧੂੰਆ ਦੂਰ-ਦੂਰ ਤੱਕ ਨਜ਼ਰ ਆ ਰਿਹਾ ਸੀ। ਦੱਸ ਦੇਈਏ ਕਿ ਘਰ ਦੇ ਮਾਲਕ ਖੱਦਰ ਭੰਡਾਰ ਦਾ ਕੰਮ ਕਰਦੇ ਹਨ ਤੇ ਲੋਕ ਉਨ੍ਹਾਂ ਕੋਲੋਂ ਨਵੇਂ ਕੱਪੜੇ ਖ਼ਰੀਦ ਕੇ ਪੁਰਾਣੇ ਕੱਪੜੇ ਦੇ ਜਾਂਦਾ ਹਨ। ਇਸੇ ਕਾਰਨ ਉਨ੍ਹਾਂ ਦੇ ਘਰ ਪੁਰਾਣੇ ਕੱਪੜੇ ਦਾ ਵੱਡਾ ਸਟਾਕ ਪਿਆ ਹੋਇਆ ਸੀ। ਪਰ ਤੜਕੇ ਲੱਗੀ ਇਸ ਭਿਆਨਕ ਅੱਗ ਨਾਲ ਸਾਰੇ ਕੱਪੜੇ ਸੜ ਕੇ ਸੁਆਹ ਹੋ ਗਏ ਅਤੇ ਅੱਗ ਫੈਲਣ ਤੋਂ ਪਹਿਲਾਂ ਹੀ ਮੁਹੱਲਾ ਵਾਸੀਆਂ ਨੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦੇ ਕੇ ਇਸ ਅੱਗ ਨੂੰ ਫੈਲਣ ਤੋਂ ਬਚਾ ਲਿਆ। ਇਸ ਬਾਰੇ ਗੱਲ ਕਰਦਿਆਂ ਘਰ ਦੇ ਮਾਲਕ ਨੇ ਕਿਹਾ ਕਿ ਉਹ ਖੱਦਰ ਭੰਡਾਰ ਤੋਂ ਖ਼ਰੀਦਿਆਂ ਪੁਰਾਣਾ ਕੱਪੜਾ ਜ਼ਿਆਦਾਤਰ ਘਰ ਹੀ ਰੱਖਦੇ ਸਨ ਪਰ ਇਸ ਅੱਗ ਕਾਰਨ ਉਨ੍ਹਾਂ ਦਾ ਲੱਖਾਂ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ ਹੈ। 

SHARE ARTICLE

ਏਜੰਸੀ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement