ਦਿੱਲੀ ਪੁਲਿਸ ਨੇ ਇਮੀਗ੍ਰੇਸ਼ਨ ਕੰਪਨੀ ਚੰਡੀਗੜ੍ਹ ਟੂ ਅਬਰੌਡ ਕੰਪਨੀ ਦੇ ਸੰਚਾਲਕ ਨੂੰ ਕੀਤਾ ਗ੍ਰਿਫਤਾਰ

By : GAGANDEEP

Published : Oct 25, 2023, 9:10 am IST
Updated : Oct 25, 2023, 11:47 am IST
SHARE ARTICLE
photo
photo

15 ਫਰਜ਼ੀ ਵੀਜ਼ੇ ਵੀ ਕੀਤੇ ਬਰਾਮਦ, ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਦਿੱਲੀ ਕ੍ਰਾਈਮ ਬ੍ਰਾਂਚ ਨੇ ਸੈਕਟਰ-34 'ਚ ਮਾਰਿਆ ਛਾਪਾ

 

ਚੰਡੀਗੜ੍ਹ: ਪੰਜਾਬ-ਹਰਿਆਣਾ 'ਚ ਵਿਦੇਸ਼ ਜਾਣ ਦਾ ਕਾਫੀ ਕ੍ਰੇਜ਼ ਹੈ। ਹਰ ਪਿੰਡ ਦੇ ਨੌਜਵਾਨਾਂ ਦਾ ਸੁਪਨਾ ਬਾਹਰ ਜਾਣਾ ਹੈ। ਇਸ ਦਾ ਫਾਇਦਾ ਠੱਗ ਉਠਾ ਰਹੇ ਹਨ। ਚੰਡੀਗੜ੍ਹ ਵਿਚ ਵੀ ਅਜਿਹਾ ਹੀ ਹੋ ਰਿਹਾ ਹੈ। ਕ੍ਰਾਈਮ ਬ੍ਰਾਂਚ ਦਿੱਲੀ ਦੀ ਟੀਮ ਨੇ ਸੈਕਟਰ-34 ਤੋਂ ਇਕ ਇਮੀਗ੍ਰੇਸ਼ਨ ਆਪਰੇਟਰ ਨੂੰ ਗ੍ਰਿਫਤਾਰ ਕੀਤਾ ਹੈ। ਸੈਕਟਰ-34 ਥਾਣੇ ਵਿਚ ਡੀਡੀਆਰ ਵੀ ਦਰਜ ਕਰਵਾਈ ਗਈ ਹੈ। ਮੁਲਜ਼ਮ ਦਾ ਨਾਂ ਤਰੁਣ ਕੁਮਾਰ ਹੈ, ਜੋ ਪਿਛਲੇ 8 ਸਾਲਾਂ ਤੋਂ ਚੰਡੀਗੜ੍ਹ ਵਿੱਚ ਇਮੀਗ੍ਰੇਸ਼ਨ ਕੰਪਨੀਆਂ ਚਲਾ ਰਿਹਾ ਸੀ। ਪਹਿਲਾਂ ਉਹ ਮੁਹਾਲੀ ਫੇਜ਼-9 ਵਿੱਚ ਇਹ ਕੰਮ ਕਰਦਾ ਸੀ। ਸੂਤਰਾਂ ਮੁਤਾਬਕ ਦਿੱਲੀ ਪੁਲਿਸ ਨੂੰ ਇਸ ਮਾਮਲੇ 'ਚ ਕਈ ਸ਼ਿਕਾਇਤਾਂ ਮਿਲੀਆਂ ਸਨ।

ਇਹ ਵੀ ਪੜ੍ਹੋ: ਹੁਣ ਹਰ ਵਿਦਿਆਰਥੀ ਦੀ ਬਣੇਗੀ 'ਆਪਰ' ਆਈਡੀ, ਇਸ 'ਚ ਪੜ੍ਹਾਈ ਨਾਲ ਸਬੰਧਤ ਹੋਵੇਗਾ ਹਰ ਡਾਟਾ

ਕ੍ਰਾਈਮ ਬ੍ਰਾਂਚ ਦਿੱਲੀ ਦੀ ਟੀਮ ਨੇ ਸੋਮਵਾਰ ਨੂੰ ਸੈਕਟਰ-34 ਸਥਿਤ ਮੁਲਜ਼ਮਾਂ ਦੀ ਚੰਡੀਗੜ੍ਹ ਟੂ ਅਬਰੌਡ ਕੰਪਨੀ 'ਤੇ ਛਾਪਾ ਮਾਰਿਆ। ਦਫਤਰ ਤੋਂ ਕਰੀਬ 65 ਪਾਸਪੋਰਟ ਬਰਾਮਦ ਹੋਏ ਹਨ। ਮੁਲਜ਼ਮਾਂ ਦੇ ਦਫ਼ਤਰ ਤੋਂ ਕਈ ਫਰਜ਼ੀ ਪਾਸਪੋਰਟ ਵੀ ਮਿਲੇ ਹਨ। 15 ਪਾਸਪੋਰਟਾਂ 'ਤੇ ਫਰਜ਼ੀ ਵੀਜ਼ੇ ਲੱਗੇ ਹੋਏ ਹਨ।
ਸੂਤਰਾਂ ਮੁਤਾਬਕ ਦੋਸ਼ੀ ਤਰੁਣ ਦੇ ਸਟਾਫ 'ਚ ਕਰੀਬ 20 ਕਰਮਚਾਰੀ ਹਨ। ਉਹ ਪਿਛਲੇ ਕਈ ਸਾਲਾਂ ਤੋਂ ਉਸ ਨਾਲ ਜੁੜੇ ਹੋਏ ਸਨ। ਇਹ ਕੰਪਨੀ ਕਈ ਕਰਮਚਾਰੀਆਂ ਦੇ ਨਾਂ 'ਤੇ ਖੋਲ੍ਹੀ ਗਈ ਸੀ। ਬਦਲੇ ਵਿਚ ਉਨ੍ਹਾਂ ਨੂੰ ਲੱਖਾਂ ਰੁਪਏ ਦਿੱਤੇ ਜਾਂਦੇ ਹਨ। ਇਸ ਦਾ ਮਾਸਟਰ ਮਾਈਂਡ ਤਰੁਣ ਸੀ। ਹੁਣ ਕ੍ਰਾਈਮ ਬ੍ਰਾਂਚ ਦਿੱਲੀ ਦੀ ਟੀਮ ਕੁਰਾਲੀ ਦੇ ਰਹਿਣ ਵਾਲੇ ਤਰੁਣ ਦੀ ਜਾਇਦਾਦ ਦੀ ਵੀ ਜਾਂਚ ਕਰੇਗੀ ਕਿਉਂਕਿ ਸੈਕਟਰ-82 ਜੇਐਲਪੀਐਲ ਏਅਰਪੋਰਟ ਰੋਡ ’ਤੇ ਇਸ ਦੇ ਕਈ ਸ਼ੋਅਰੂਮ ਦੱਸੇ ਗਏ ਹਨ। ਹੁਣ ਕ੍ਰਾਈਮ ਬ੍ਰਾਂਚ ਦੀ ਟੀਮ ਜਾਂਚ ਕਰੇਗੀ ਕਿ ਇਹ ਸ਼ੋਅਰੂਮ ਕਿਸ ਦੇ ਨਾਂ 'ਤੇ ਹਨ ਅਤੇ ਕਦੋਂ ਖਰੀਦੇ ਗਏ ਸਨ।

ਇਹ ਵੀ ਪੜ੍ਹੋ: 19 ਜ਼ਿਲ੍ਹਿਆਂ 'ਚ 152 ਥਾਵਾਂ 'ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰੀਆਂ ਪਰ ਸਾਲ 2022 ਦੇ ਮੁਕਾਬਲੇ 58 ਫੀਸਦੀ ਆਈ ਕਮੀ  

ਇਮੀਗ੍ਰੇਸ਼ਨ ਕੰਪਨੀ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਲਈ ਉਨ੍ਹਾਂ ਦੇ ਮੈਡੀਕਲ ਟੈਸਟ ਵੀ ਕਰਵਾ ਦਿੰਦੀ ਸੀ। ਦੋਸ਼ੀ ਆਪਰੇਟਰ ਦੇ ਕਈ ਲੈਬ ਸੰਚਾਲਕਾਂ ਨਾਲ ਗਠਜੋੜ ਸੀ। ਮੁਲਜ਼ਮ ਲੱਖਾਂ ਰੁਪਏ ਲੈ ਕੇ ਲੋਕਾਂ ਨੂੰ ਇਨ੍ਹਾਂ ਲੈਬਾਂ ਵਿੱਚ ਟੈਸਟ ਕਰਵਾਉਣ ਲਈ ਭੇਜਦਾ ਸੀ। ਪੀੜਤ ਸੋਚਦਾ ਸੀ ਕਿ ਉਸ ਦੀ ਵੀਜ਼ੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਟੈਸਟ ਲਈ ਵੀ ਮੁਲਜ਼ਮ ਹਜ਼ਾਰਾਂ ਰੁਪਏ ਵਸੂਲਦੇ ਸਨ। ਅਪਰਾਧ ਸ਼ਾਖਾ ਹੁਣ ਮੁਲਜ਼ਮ ਤਰੁਣ ਰਾਹੀਂ ਇਨ੍ਹਾਂ ਲੈਬ ਸੰਚਾਲਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

ਮੁਲਜ਼ਮ ਆਪਣੀ ਟੀਮ ਨਾਲ ਇਨ੍ਹਾਂ ਕੰਪਨੀਆਂ ਨੂੰ ਚਲਾ ਰਿਹਾ ਸੀ। 

ਐਕਸਪਰਟ ਵੀਜ਼ਾ ਕੰਸਲਟੈਂਟ
ਫਾਸਟ ਵੀਜ਼ਾ ਕੰਸਲਟੈਂਟ
ਚੰਡੀਗੜ੍ਹ ਟੂ ਅਬਰੌਡ
ਵਿਰਲਾ ਜੀ ਕੰਸਲਟੈਂਟ 
ਸਿਡਨੀ ਕੰਸਲਟੈਂਟ


ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੈਕਟਰ-34 ਸਥਿਤ ਇਮੀਗ੍ਰੇਸ਼ਨ ਦਫਤਰ 'ਤੇ ਛਾਪਾ ਮਾਰਿਆ ਹੈ। ਇੱਕ ਆਪ੍ਰੇਟਰ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਏ ਸਨ। ਧੋਖਾਧੜੀ ਦੀ ਰਕਮ ਅਤੇ ਕਿੰਨੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement