Apar Id: ਹੁਣ ਹਰ ਵਿਦਿਆਰਥੀ ਦੀ ਬਣੇਗੀ 'ਅਪਾਰ' ਆਈਡੀ, ਇਸ 'ਚ ਪੜ੍ਹਾਈ ਨਾਲ ਸਬੰਧਤ ਹੋਵੇਗਾ ਹਰ ਡਾਟਾ

By : GAGANDEEP

Published : Oct 25, 2023, 8:39 am IST
Updated : Oct 25, 2023, 10:20 am IST
SHARE ARTICLE
photo
photo

Apar id: ਆਧਾਰ ਕਾਰਡ ਦੀ ਤਰ੍ਹਾਂ ਤੈਅ ਹੋਵੇਗੀ ਵਿਦਿਆਰਥੀਆਂ ਦੀ ਪਛਾਣ

What is Apar Id in Punjabi? ਆਟੋਮੇਟਿਡ ਪਰਮਾਨੈਂਟ ਅਕਾਦਮਿਕ ਖਾਤਾ ਰਜਿਸਟਰੀ ਯਾਨੀ ਅਪਾਰ ਆਈਡੀ ਹੁਣ ਦੇਸ਼ ਭਰ ਦੇ ਵਿਦਿਆਰਥੀਆਂ ਦੀ ਵਿਲੱਖਣ ਪਛਾਣ ਹੋਵੇਗੀ। ਇਹ ਆਧਾਰ ਦੀ ਤਰ੍ਹਾਂ 12 ਅੰਕਾਂ ਦਾ ਵਿਲੱਖਣ ਨੰਬਰ ਹੋਵੇਗਾ। ਕੋਈ ਵੀ ਵਿਦਿਆਰਥੀ ਕਿੰਡਰਗਾਰਟਨ, ਸਕੂਲ ਜਾਂ ਕਾਲਜ ਵਿਚ ਦਾਖ਼ਲਾ ਲੈਂਦੇ ਹੀ ਇਹ ਆਈਡੀ ਪ੍ਰਾਪਤ ਕਰੇਗਾ।

ਇਹ ਵੀ ਪੜ੍ਹੋ: 19 ਜ਼ਿਲ੍ਹਿਆਂ 'ਚ 152 ਥਾਵਾਂ 'ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰੀਆਂ ਪਰ ਸਾਲ 2022 ਦੇ ਮੁਕਾਬਲੇ 58 ਫੀਸਦੀ ਆਈ ਕਮੀ 

ਇਸ ਵਿਚ ਸਕੂਲ, ਕਾਲਜ, ਯੂਨੀਵਰਸਿਟੀ ਟਰਾਂਸਫਰ, ਸਰਟੀਫਿਕੇਟ ਵੈਰੀਫਿਕੇਸ਼ਨ, ਸਕਿੱਲ ਟਰੇਨਿੰਗ, ਇੰਟਰਨਸ਼ਿਪ, ਸਕਾਲਰਸ਼ਿਪ, ਅਵਾਰਡ, ਕੋਰਸ ਕ੍ਰੈਡਿਟ ਟਰਾਂਸਫਰ ਅਤੇ ਹੋਰ ਕੋਈ ਪ੍ਰਾਪਤੀ ਵਰਗੀ ਸਾਰੀ ਜਾਣਕਾਰੀ ਡਿਜੀਟਲ ਰੂਪ ਵਿੱਚ ਸ਼ਾਮਿਲ ਕੀਤੀ ਜਾਵੇਗੀ। ਦੇਸ਼ ਭਰ ਵਿੱਚ ਲਗਭਗ 30 ਕਰੋੜ ਵਿਦਿਆਰਥੀ ਹਨ। ਇਨ੍ਹਾਂ ਵਿੱਚੋਂ 4.1 ਕਰੋੜ ਉੱਚ ਸਿੱਖਿਆ ਨਾਲ ਸਬੰਧਤ ਹਨ ਅਤੇ ਕਰੀਬ 4 ਕਰੋੜ ਸਕਿੱਲ ਕੋਰਸਾਂ ਨਾਲ ਸਬੰਧਤ ਹਨ। ਬਾਕੀ ਸਕੂਲਾਂ ਵਿਚ ਹਨ। ਅਕਾਦਮਿਕ ਬੈਂਕ ਆਫ ਕਰੈਡਿਟ ਪ੍ਰਣਾਲੀ ਦੇ ਲਾਗੂ ਹੋਣ ਕਾਰਨ, ਇਸ ਸੈਸ਼ਨ ਤੋਂ ਬਾਅਦ, ਇਕ ਹਜ਼ਾਰ ਤੋਂ ਵੱਧ ਉੱਚ ਸਿੱਖਿਆ ਸੰਸਥਾਵਾਂ ਦੇ ਇਕ ਕਰੋੜ ਤੋਂ ਵੱਧ ਵਿਦਿਆਰਥੀਆਂ ਨੇ ਅਪਾਰ ਲਈ ਰਜਿਸਟਰ ਕੀਤਾ ਹੈ। ਸਰਕਾਰ ਦਾ ਟੀਚਾ ਸਾਰੇ 30 ਕਰੋੜ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਦੇ ਘੇਰੇ ਵਿੱਚ ਲਿਆਉਣਾ ਹੈ।

ਇਹ ਵੀ ਪੜ੍ਹੋ: ਲੁਟੇਰਿਆਂ ਨੇ ਫ਼ਿਲਮੀ ਅੰਦਾਜ਼ ’ਚ ਅਗਵਾ ਕੀਤਾ ਬੁਲੇਟ ਮੋਟਰਸਾਈਕਲ ਦੀ ਏਜੰਸੀ ਦਾ ਮਾਲਕ 

ਸਿੱਖਿਆ ਮੰਤਰਾਲੇ ਨੇ ਸਾਰੇ ਰਾਜਾਂ ਦੇ ਸਕੱਤਰਾਂ ਨੂੰ ਪੱਤਰ ਲਿਖ ਕੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਵੱਡੇ ਪੱਧਰ 'ਤੇ ਰਜਿਸਟ੍ਰੇਸ਼ਨ ਕਰਨ ਦੀ ਅਪੀਲ ਕੀਤੀ ਹੈ। ਨਵੀਂ ਸਿੱਖਿਆ ਨੀਤੀ-2020 ਵਿੱਚ ਇੱਕ ਨਿਰਦੇਸ਼ ਹੈ ਕਿ ਸਕੂਲ, ਉੱਚ ਸਿੱਖਿਆ ਅਤੇ ਹੁਨਰ ਦੇ ਤਿੰਨੋਂ ਖੇਤਰਾਂ ਦੇ ਵਿਦਿਆਰਥੀਆਂ ਦਾ ਡੇਟਾ ਇੱਕ ਪਲੇਟਫਾਰਮ 'ਤੇ ਹੋਣਾ ਚਾਹੀਦਾ ਹੈ।

ਅਪਾਰ ਆਈਡੀ ਨੂੰ ਆਧਾਰ ਨੰਬਰ ਰਾਹੀਂ ਜਾਰੀ ਕੀਤਾ ਜਾਵੇਗਾ। ਇਸ ਨੂੰ ਸਕੂਲਾਂ ਅਤੇ ਕਾਲਜਾਂ ਰਾਹੀਂ ਹੀ ਬਣਾਇਆ ਜਾਵੇਗਾ। ਮਾਪਿਆਂ/ਸਰਪ੍ਰਸਤਾਂ ਦੀ ਸਹਿਮਤੀ ਵੀ ਲਈ ਜਾਵੇਗੀ ਕਿਉਂਕਿ ਇਸ ਦਾ ਡਾਟਾ ਸਿੱਖਿਆ ਨਾਲ ਸਬੰਧਤ ਵਿਭਾਗਾਂ ਅਤੇ ਸੰਸਥਾਵਾਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਤਹਿਤ ਬੱਚਿਆਂ ਦੀ ਆਧਾਰ ਵੈਰੀਫਿਕੇਸ਼ਨ ਕੀਤੀ ਜਾਵੇਗੀ। ਅਪਾਰ ਨਾਲ ਸਬੰਧਤ ਰਿਕਾਰਡ ਡਿਜੀਲੌਕਰ ਵਿੱਚ ਉਪਲਬਧ ਹੋਣਗੇ।

(For more news apart from 'What is Apar Id in Punjabi?', stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement