Immigration company fraud: ਸਿੰਗਾਪੁਰ ਅਤੇ ਦੁਬਈ ਦਾ ਵਰਕ ਵੀਜ਼ਾ ਅਪਲਾਈ ਕਰਨ ਦੇ ਨਾਂ 'ਤੇ 22 ਲੱਖ ਰੁਪਏ ਦੀ ਠੱਗੀ
Published : Oct 25, 2023, 11:07 am IST
Updated : Oct 25, 2023, 11:20 am IST
SHARE ARTICLE
PHOTO
PHOTO

Sparks Overseas Immigration fraud : ਸਪਾਰਕਸ ਓਵਰਸੀਜ਼ ਇਮੀਗ੍ਰੇਸ਼ਨ ਕੰਪਨੀ ਨੇ 11 ਲੋਕਾਂ ਤੋਂ ਲਏ ਲੱਖਾਂ ਰੁਪਏ

Immigration company fraud news in Punjabi: ਸਿੰਗਾਪੁਰ ਅਤੇ ਦੁਬਈ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ 'ਤੇ ਸੈਕਟਰ-34 ਸਥਿਤ ਸਪਾਰਕਸ ਓਵਰਸੀਜ਼ ਇਮੀਗ੍ਰੇਸ਼ਨ (Sparks Overseas Immigration news) ਕੰਪਨੀ ਨੇ 11 ਲੋਕਾਂ ਤੋਂ 22 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰੀ। ਸੈਕਟਰ-34 ਥਾਣੇ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਸਮੇਤ ਧੋਖਾਦੇਹੀ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: Surjan Singh Death News: ਪੰਜਾਬੀ ਲੇਖਕ ਸੁਰਜਨ ਸਿੰਘ ਦਾ ਹੋਇਆ ਦਿਹਾਂਤ 

ਸੈਕਟਰ-49 ਦੇ ਵਸਨੀਕ ਕਿਸ਼ਨ ਕੁਮਾਰ ਨੇ ਪੁਲਿਸ ਨੂੰ ਦਿਤੀ ਆਪਣੀ ਸ਼ਿਕਾਇਤ ਵਿਚ ਦਸਿਆ ਕਿ ਉਸ ਨੇ ਯੂਟਿਊਬ, ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵੱਖ-ਵੱਖ ਸੋਸ਼ਲ ਵੈੱਬਸਾਈਟਾਂ ’ਤੇ (Immigration company fraud) ਸਪਾਰਕਸ ਓਵਰਸੀਜ਼ ਇਮੀਗ੍ਰੇਸ਼ਨ ਕੰਪਨੀ ਦਾ ਇਸ਼ਤਿਹਾਰ ਦੇਖਿਆ, ਜਿਸ ਵਿਚ ਸਿੰਗਾਪੁਰ ਤੇ ਦੁਬਈ ਦਾ ਵਰਕ ਵੀਜ਼ਾ ਲਗਵਾਉਣ ਦਾ ਦਾਅਵਾ ਕੀਤਾ ਗਿਆ ਸੀ। ਚੰਡੀਗੜ੍ਹ ਅਤੇ (Immigration company fraud ) ਪੰਜਾਬ ਦੇ 11 ਲੋਕਾਂ ਨੇ ਕੰਪਨੀ ਨਾਲ ਸੰਪਰਕ ਕੀਤਾ।

ਇਹ ਵੀ ਪੜ੍ਹੋ: ਰਿਸ਼ਵਤ ਦੇ 40 ਲੱਖ ਦੇ ਪੁਰਾਣੇ ਨੋਟਾਂ ਨੂੰ ਐਕਸਚੇਂਜ ਕਰਕੇ ਸ਼ਿਕਾਇਤਕਰਤਾ ਨੂੰ ਨਵੀਂ ਕਰੰਸੀ ਦੇਵੇਗੀ CBI

ਕੰਪਨੀ ਨੇ ਸਿੰਗਾਪੁਰ ਦੇ ਵਰਕ ਵੀਜ਼ੇ ਲਈ 1 ਲੱਖ 20 ਹਜ਼ਾਰ ਰੁਪਏ ਅਤੇ ਦੁਬਈ ਲਈ 50-50 ਹਜ਼ਾਰ ਰੁਪਏ ਮੰਗੇ। ਵਿਦੇਸ਼ ਵਿੱਚ ਨੌਕਰੀ ਦੇ ਚਾਹਵਾਨ ਕਿਸ਼ਨ ਕੁਮਾਰ ਸਮੇਤ 11 ਵਿਅਕਤੀਆਂ ਨੇ ਕੰਪਨੀ ਨੂੰ ਕੁੱਲ 22 ਲੱਖ 80 ਹਜ਼ਾਰ ਰੁਪਏ ਅਤੇ ਦਸਤਾਵੇਜ਼ ਦਿਤੇ (Immigration company fraud) ਸਨ। ਕੰਪਨੀ ਨੇ ਸੈਕਟਰ-33 ਸਥਿਤ ਕਲਾਸਿਕ ਡਾਇਗਨੌਸਟਿਕ ਅਤੇ ਪਾਥ ਲੈਬ ਵਿਚ ਉਨ੍ਹਾਂ ਦਾ ਮੈਡੀਕਲ ਕਰਵਾਇਆ। ਇਸ ਤੋਂ ਬਾਅਦ ਤਨਵੀਰ ਕੌਰ ਅਤੇ ਗੁਰਨੂਰ ਕੌਰ ਨੂੰ ਵੀਜ਼ੇ ਲਈ 3500 ਰੁਪਏ ਦੇਣੇ ਪਏ। ਲੜਕੀਆਂ ਨੇ 12-15 ਦਿਨਾਂ ਵਿੱਚ ਵੀਜ਼ਾ ਦੇਣ ਦਾ ਵਾਅਦਾ ਕੀਤਾ ਹੈ।

ਉਸ ਤੋਂ ਬਾਅਦ ਕੰਪਨੀ ਨੇ ਵੀਜ਼ੇ ਦੀ ਪੀਡੀਐਫ ਫਾਈਲ ਦੇ ਦਿਤੀ। 10 ਸਤੰਬਰ ਨੂੰ ਜਦੋਂ ਸਾਰੇ ਕੰਪਨੀ ਵਿਚ ਗਏ ਤਾਂ ਜ਼ਿੰਦਾ ਲੱਗਿਆ ਮਿਲਿਆ। ਪਤਾ ਲੱਗਾ ਕਿ ਕੰਪਨੀ ਨੇ ਉਨ੍ਹਾਂ ਦੇ ਪੈਸੇ ਲੈ ਲਏ ਅਤੇ ਆਪਣਾ ਦਫ਼ਤਰ ਬੰਦ ਕਰ ਦਿਤਾ। ਇਸ ਦੇ ਨਾਲ ਹੀ ਸ਼ਿਕਾਇਤ ਮਿਲਦੇ ਹੀ ਸੈਕਟਰ-34 ਥਾਣਾ ਪੁਲਿਸ ਨੇ ਉਕਤ ਕੰਪਨੀ ਦੇ ਮਾਲਕ ਅਤੇ ਕਰਮਚਾਰੀਆਂ ਖਿਲਾਫ਼ ਮਾਮਲਾ ਦਰਜ ਕਰਵਾਇਆ ਗਿਆ। 

(For more latest news apart from 'Sparks Overseas Immigration company fraud news in Punjabi', stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM
Advertisement