
ਅੰਮ੍ਰਿਤਸਰ 'ਚ ਨਿਰੰਕਾਰੀ ਭਵਨ 'ਤੇ ਗ੍ਰਨੇਡ ਹਮਲੇ ਦੀ ਸਾਜਿਸ਼ ਪਾਕਿਸਤਾਨ ਦੇ ਜਾਵੇਦ ਅਤੇ ਇਟਲੀ ਦੇ ਪਰਮਜੀਤ ਸਿੰਘ ਬਾਬਾ ਨੇ ਰਚੀ ਸੀ।ਬਾਬਾ ਨੇ ਹੀ ...
ਚੰਡੀਗੜ੍ਹ (ਸਸਸ): ਅੰਮ੍ਰਿਤਸਰ 'ਚ ਨਿਰੰਕਾਰੀ ਭਵਨ 'ਤੇ ਗ੍ਰਨੇਡ ਹਮਲੇ ਦੀ ਸਾਜਿਸ਼ ਪਾਕਿਸਤਾਨ ਦੇ ਜਾਵੇਦ ਅਤੇ ਇਟਲੀ ਦੇ ਪਰਮਜੀਤ ਸਿੰਘ ਬਾਬਾ ਨੇ ਰਚੀ ਸੀ। ਬਾਬਾ ਨੇ ਹੀ ਦੋਵੇਂ ਅਤਿਵਾਦੀਆਂ ਨੂੰ ਹਥਿਆਰ ਉਪਲਬਧ ਕਰਵਾਏ ਸਨ। ਦੱਸ ਦਈਏ ਕਿ ਇਹ ਖੁਲਾਸਾ ਹਮਲੇ ਦੇ ਦੂਜੇ ਮੁਲਜ਼ਮ ਅਵਤਾਰ ਸਿੰਘ ਤੋਂ ਪੁਛ-ਗਿੱਛ ਦੌਰਾਨ ਹੋਇਆ ਹੈ।
DGP Suresh Arora
ਅਸਲ 'ਚ ਬਡਾਲਾ ਦਾ ਰਹਿਣ ਵਾਲਾ ਪਰਮਜੀਤ ਬਾਬਾ ਅਵਤਾਰ ਦੇ ਮਾਮੇ ਦਾ ਭਰਾ ਹੈ। ਅਵਤਾਰ ਸਿੰਘ ਨੂੰ ਸ਼ੁੱਕਰਵਾਰ ਨੂੰ ਇੰਟੈਲੀਜੈਂਸ ਟੀਮ ਨੇ ਗਿਰਫਤਾਰ ਕਰ ਪੁਲਿਸ ਨੂੰ ਸੌਂਪ ਦਿਤਾ ਸੀ। ਇਸ ਸੰਬੰਧ 'ਚ ਸ਼ਨੀਵਾਰ ਨੂੰ ਅਯੋਜਿਤ ਪ੍ਰੈਸ ਕਾਨਫਰੰਸ 'ਚ ਡੀਜੀਪੀ ਸੁਰੇਸ਼ ਅਰੋੜਾ ਨੇ ਇਹ ਜਾਣਕਾਰੀ ਦਿਤੀ। ਦੱਸ ਦਈਏ ਕਿ ਹਮਲੇ ਦੇ ਇਕ ਮੁਲਜ਼ਮ ਬਿਕਰਮਜੀਤ ਨੂੰ ਪੁਲਿਸ ਪਹਿਲਾਂ ਹੀ ਫੜ ਚੁੱਕੀ ਸੀ। ਦੂਜੇ ਮੁਲਜ਼ਮ ਅਵਤਾਰ ਨੂੰ ਸ਼ੁੱਕਰਵਾਰ ਦੀ ਸ਼ਾਮ ਨੂੰ ਫੜਿਆ ਗਿਆ।
Nirankari Bhawan's Attcak
ਜਦੋਂ ਕਿ ਡੀਜੀਪੀ ਦਾ ਕਹਿਣਾ ਹੈ ਉਸ ਨੂੰ ਸ਼ਨੀਵਾਰ ਸਵੇਰੇ ਅੰਮ੍ਰਿਤਸਰ ਦੇ ਖਿਆਲਾ 'ਚ ਉਸ ਦੇ ਚਾਚੇ ਦੇ ਟਿਊਬਵੇਲ ਤੋਂ ਗਿਰਫਤਾਰ ਕੀਤਾ ਗਿਆ ਹੈ। ਅਵਤਾਰ ਸਿੰਘ ਨੇ ਹਮਲੇ ਲਈ ਨਿਰੰਕਾਰੀ ਭਵਨ ਚੁਣਿਆ ਸੀ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਪਿੰਡ ਚ ਆਯੁਰਵੈਦਿਕ ਕਲੀਨਿਕ ਚਲਾਉਣ ਵਾਲਾ ਅਵਤਾਰ ਕੁੱਝ ਮਹੀਨਿਆਂ ਤੋਂ ਵਟਸਐਪ ਦੇ ਜ਼ਰਿਏ ਦੁਬਈ 'ਚ ਰਹਿੰਦੇ ਜਾਵੇਦ ਦੇ ਸੰਪਰਕ 'ਚ ਸੀ। ਉਹ 2012 ਤੋਂ ਨਿਹੰਗ ਦੇ ਪਹਿਰਾਵੇ 'ਚ ਰਹਿੰਦਾ ਹੈ।
ਖੁਦ ਨੂੰ ਪਾਕਿਸਤਾਨੀ ਨਾਗਰਿਕ ਕਹਿਣ ਵਾਲਾ ਜਾਵੇਦ ਪੰਜਾਬੀ ਚ ਗੱਲ ਕਰਦਾ ਸੀ। ਉਸ ਨੇ ਪਿੱਠ ਦਰਦ ਦੀ ਸ਼ਿਕਾਇਤ ਦੇ ਬਹਾਨੇ ਅਵਤਾਰ ਨਾਲ ਸੰਪਰਕ ਕੀਤਾ ਸੀ। ਕੁੱਝ ਦਿਨ ਬਾਅਦ ਉਸ ਨੇ ਸਿੱਖਾਂ ਦੇ ਮਸਲੀਆਂ 'ਤੇ ਗੱਲਬਾਤ ਸ਼ੁਰੂ ਕਰ ਦਿਤੀ ਜਿਸ ਤੋਂ ਬਾਅਦ ਉਹ ਅਵਤਾਰ ਨੂੰ ਕੌਮ ਦੇ 'ਦੁਸ਼ਮਣਾਂ' ਨੂੰ ਨਿਸ਼ਾਨਾ ਬਣਾਉਣ ਲਈ ਪ੍ਰੇਰਿਤ ਕਰਨ ਲਗਾ। ਕੁੱਝ ਮਹੀਨਿਆਂ ਪਹਿਲਾਂ ਉਸ ਨੇ ਅਵਤਾਰ ਨੂੰ ਪਾਕਿਸਤਾਨ ਦੇ ਹਰਮੀਤ ਸਿੰਘ ਹੈਪੀ ਉਰਫ ਪੀਐਚਡੀ ਨਾਲ ਮਿਲਵਾਇਆ ਜਿਸ ਤੋਂ
ਬਾਅਦ ਹੈਪੀ ਨੇ ਅਵਤਾਰ ਨੂੰ ਪੰਜਾਬ 'ਚ ਅਤਿਵਾਦੀ ਗਤੀਵਿਧੀਆਂ ਵਧਾਉਣ ਨੂੰ ਕਿਹਾ। ਜ਼ਿਕਰਯੋਗ ਹੈ ਕਿ ਹਮਲੇ ਲਈ ਨਿਰੰਕਾਰੀ ਭਵਨ ਨੂੰ ਖੁਦ ਅਵਤਾਰ ਸਿੰਘ ਨੇ ਚੁਣਿਆ ਸੀ। 2007 'ਚ ਸਿਰਸਾ ਡੇਰਾਮੁਖੀ ਰਾਮ ਰਹੀਮ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਰੂਪ ਧਾਰਨ ਤੋਂ ਬਾਅਦ ਹੀ ਅਵਤਾਰ ਡੇਰਿਆਂ ਅਤੇ ਦੂਜੀ ਕਮਿਊਨਿਟੀਆਂ ਤੋਂ ਨਫ਼ਰਤ ਕਰਨ ਲਗਾ ਸੀ।
ਅਵਤਾਰ ਨੇ ਉਸੀ ਸਮੇਂ ਗੁਰੂ ਗਰੰਥ ਸਾਹਿਬ ਆਦਰ ਕਮੇਟੀ ਨਾਲ ਜੁੜਿਆ ਅਤੇ ਡੇਰੇ ਦੇ ਖਿਲਾਫ ਹੋਣ ਵਾਲੇ ਵਿਰੋਧ-ਪ੍ਰਦਰਸ਼ਨਾਂ 'ਚ ਹਿੱਸਾ ਲੈਣ ਲਗਾ। ਜਦੋਂ ਦੁਬਈ 'ਚ ਬੈਠੇ ਪਾਕਿਸਤਾਨੀ ਨਾਗਰਿਕ ਜਾਵੇਦ ਨੇ ਉਸ ਨੂੰ ਉਕਸਾਇਆ ਤਾਂ ਉਹ ਗ੍ਰਨੇਡ ਹਮਲੇ ਲਈ ਤਿਆਰ ਹੋ ਗਿਆ।