ਖ਼ਬਰਾਂ |

ਤਾਜ਼ਾ |

ਮੈਟਰੀਮੋਨੀਅਲ ਵੈਬਸਾਈਟ ਜ਼ਰੀਏ ਪਾਕਿਸਤਾਨ ਕਰ ਰਿਹੈ ਨਵੀਂ ਸਾਜ਼ਿਸ਼
Published : Jul 18, 2018, 11:29 am IST
Updated : Jul 18, 2018, 11:29 am IST
SHARE ARTICLE
Matrimonial website Fraud
Matrimonial website Fraud

ਪਾਕਿਸਤਾਨ ਦੇ ਵਲੋਂ ਭਾਰਤ ਦੀ ਜਾਸੂਸੀ ਦੇ ਤਮਾਮ ਹਥਕੰਡੇ ਅਪਣਾਏ ਜਾ ਰਹੇ ਹਨ। ਹੁਣ ਇਕ ਨਵੇਂ ਤਰ੍ਹਾਂ ਦੀ ਸਾਜਿਸ਼ ਰਚੀ ਜਾ ਰਹੀ ਹੈ, ਜਿਸ ਦੇ ਤਹਿਤ ਪਾਕਿਸਤਾਨੀ ਖੁਫਿਆ...

ਮੁੰਬਈ : ਪਾਕਿਸਤਾਨ ਦੇ ਵਲੋਂ ਭਾਰਤ ਦੀ ਜਾਸੂਸੀ ਦੇ ਤਮਾਮ ਹਥਕੰਡੇ ਅਪਣਾਏ ਜਾ ਰਹੇ ਹਨ। ਹੁਣ ਇਕ ਨਵੇਂ ਤਰ੍ਹਾਂ ਦੀ ਸਾਜਿਸ਼ ਰਚੀ ਜਾ ਰਹੀ ਹੈ, ਜਿਸ ਦੇ ਤਹਿਤ ਪਾਕਿਸਤਾਨੀ ਖੁਫਿਆ ਏਜੰਸੀ ‘ਆਈਐਸਆਈ’ ਦੇ ਇਸ਼ਾਰੇ 'ਤੇ ਭਾਰਤੀ ਲਡ਼ਕੀਆਂ ਨੂੰ ਵਿਆਹ ਲਈ ਫਸਾਇਆ ਜਾ ਰਿਹਾ ਹੈ। ਇਹ ਸੱਭ ਹੋ ਰਿਹਾ ਹੈ ਮੈਟ੍ਰੀਮੋਨੀਅਲ ਸਾਈਟਾਂ ਦੀ ਫਰਜ਼ੀ ਪ੍ਰੋਫਾਈਲ ਦੇ ਜ਼ਰੀਏ। ਖੁਫਿਆ ਏਜੰਸੀਆਂ ਦੇ ਮੁਤਾਬਕ, ਹੁੰਦਾ ਇੰਜ ਹੈ ਕਿ ਪਾਕਿਸਤਾਨੀ ‘ਮੁੰਡੇ’ ਭਾਰਤੀ ਲਡ਼ਕੀਆਂ ਨੂੰ ਪਿਆਰ ਦੇ ਜਾਲ ਵਿਚ ਫਸਾਉਂਦੇ ਹਨ ਅਤੇ ਬਾਅਦ 'ਚ ਉਨ੍ਹਾਂ ਨੂੰ ਪਾਕਿਸਤਾਨ ਲੈ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਭਾਰਤ ਵਿਰੋਧੀ ਜ਼ਬਰਦਸਤੀ ਗਤੀਵਿਧੀਆਂ ਕਰਵਾਉਂਦੇ ਹਨ।

Matrimonial websiteMatrimonial website

ਖੂਬਸੂਰਤ ਦਿਖਣ ਵਾਲੇ ਮੁੰਡਿਆਂ ਦਾ ਭਾਰਤੀ ਮੈਟ੍ਰੀਮੋਨੀਅਲ ਸਾਈਟਾਂ 'ਤੇ ਫਰਜ਼ੀ ਅਕਾਉਂਟ ਖੋਲਿਆ ਜਾਂਦਾ ਹੈ। ਫਿਰ ਭਾਰਤੀ ਲਡ਼ਕੀਆਂ ਨੂੰ ਫਸਾਉਂਦੀ ਪਾਕਿਸਤਾਨ ਲਿਆਉਣ ਦੀ ਸਾਜਿਸ਼ ਰਚੀ ਜਾਂਦੀ ਹੈ। ਪਾਕਿਸਤਾਨ ਵਿਚ ਇਕ ਵਾਰ ਆ ਜਾਣ 'ਤੇ ਉਥੇ ਤੋਂ ਬਾਹਰ ਨਿਕਲਣਾ ਲਡ਼ਕੀਆਂ ਲਈ ਅਸੰਭਵ ਜਿਹਾ ਹੋ ਜਾਂਦਾ ਹੈ। ਇਸ ਦਾ ਇਕ ਉਦਾਹਰਣ ਅੰਧੇਰੀ ਦੇ ਚਾਰ ਬੰਗਲਾ ਵਰਗੇ ਪਾਸ਼ ਇਲਾਕੇ ਵਿਚ ਦੇਖਣ ਨੂੰ ਮਿਲਿਆ।  ਪ੍ਰਿਆ (ਬਦਲਿਆ ਹੋਇਆ ਨਾਮ) ਇੰਜ ਹੀ ਇੱਕ ਗਿਰੋਹ ਦੇ ਝਾਂਸੇ ਵਿਚ ਆ ਗਈ। ਪ੍ਰਿਆ ਮੁੰਬਈ ਦੇ ਇਕ ਨਾਮਚੀਨ ਫਾਈਵ ਸਟਾਰ ਹੋਟਲ ਵਿਚ ਕੰਮ ਕਰਦੀ ਹੈ।  

Matrimonial website FraudMatrimonial website Fraud

ਗੱਲਬਾਤ ਦੇ ਦੌਰਾਨ ਇਕ ਦਿਨ ਪ੍ਰਿਆ ਨੇ ਮੁੰਡੇ ਦੇ ਵਲੋਂ ਵਟਸਐਪ 'ਤੇ ਭੇਜੀਆਂ ਗਈਆਂ ਤਸਵੀਰਾਂ ਨੂੰ ਗੌਰ ਨਾਲ ਦੇਖਿਆ।  ਤਸਵੀਰ ਵਿਚ ਇਕ ਨੰਬਰ ਨਜ਼ਰ ਆਇਆ, ਜੋ ਫੋਟੋਸ਼ੂਟ ਕਰਨ ਵਾਲੇ ਕਿਸੇ ਸਟੂਡੀਓ ਦਾ ਸੀ। ਪ੍ਰਿਆ ਨੇ ਉਸ ਨੰਬਰ 'ਤੇ ਕਾਲ ਕੀਤੀ, ਤਾਂ ਸਟੂਡੀਓ ਵਾਲੇ ਨੇ ਦੱਸਿਆ ਕਿ ਇਹ ਲੰਡਨ ਦਾ ਨਹੀਂ, ਪਾਕਿਸਤਾਨ ਦਾ ਸਟੂਡੀਓ ਹੈ, ਜਿਥੇ ਤਸਵੀਰਾਂ ਸ਼ੂਟ ਕੀਤੀਆਂ ਗਈਆਂ ਹਨ। ਸਬੰਧਤ ਮੁੰਡਾ ਭਾਰਤੀ ਨਹੀਂ, ਸਗੋਂ ਪਾਕਿਸਤਾਨੀ ਹੈ। ਪਾਕਿਸਤਾਨੀ ਨਾਗਰਿਕ ਸੁਣ ਕੇ ਪ੍ਰਿਆ ਸਦਮੇ ਵਿਚ ਆ ਗਈ ਅਤੇ ਉਸ ਨੇ ਥੋੜ੍ਹੀ ਹੋਰ ਜਾਂਚ ਕੀਤੀ।

Matrimonial website FraudMatrimonial website Fraud

ਪਤਾ ਚਲਿਆ ਕਿ ਉਹ ਮੁੰਡਾ ਭਾਰਤੀ ਨਹੀਂ, ਸਗੋਂ ਪਾਕਿਸਤਾਨੀ ਨਾਗਰਿਕ ਹੈ, ਜੋ ਵਿਆਹ ਕਰ ਕੇ ਉਸ ਨੂੰ ਪਹਿਲਾਂ ਲੰਡਨ ਅਤੇ ਫਿਰ ਉਥੇ ਤੋਂ ਪਾਕਿਸਤਾਨ ਲੈ ਜਾਣਾ ਚਾਹੁੰਦਾ ਸੀ। ਸਾਹਮਣੇ ਵਾਲੇ ਦੀ ਇੱਛਾ ਸੱਮਝ ਕੇ ਪ੍ਰਿਆ ਡਰ ਗਈ ਪਰ ਉਸ ਦੀ ਅੱਖਾਂ ਖੁੱਲ ਗਈਆਂ। ਇਸ ਤੋਂ ਬਾਅਦ ਪ੍ਰਿਆ ਨੇ ਵਿਆਹ ਦਾ ਪ੍ਰਸਤਾਵ ਠੁਕਰਾ ਦਿਤਾ। ਭਾਰਤੀ ਖੁਫਿਆ ਏਜੰਸੀਆਂ ਵੀ ਇਸ ਮਾਮਲੇ 'ਤੇ ਨਜ਼ਰ ਬਣਾਏ ਹੋਏ ਹੈ। ਏਜੰਸੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਿਤੇ ਪ੍ਰਿਆ ਨੂੰ ਫਸਾਉਣ ਦੀ ਸਾਜਿਸ਼ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਵੀ ਉਸ ‘ਆਈਐਸਆਈ’ ਗਰੁਪ ਨਾਲ ਸਬੰਧਤ ਤਾਂ ਨਹੀਂ ਰਖਦਾ ਹੈ,

Matrimonial website fraudMatrimonial website fraud

ਜੋ ਭਾਰਤ 'ਚ ਪਿਛਲੇ ਦਿਨਾਂ ਵਿਆਹ ਦਾ ਝਾਂਸਾ ਦੇ ਕੇ ਲਡ਼ਕੀਆਂ ਨੂੰ ਵਰਗਲਾ ਕੇ ਖਾੜੀ ਦੇਸ਼ ਹੁੰਦੇ ਹੋਏ ਪਾਕਿਸਤਾਨ ਲੈ ਕੇ ਜਾਂਦਾ ਸੀ ਅਤੇ ਉੱਥੇ ਅੱਤਿਵਾਦੀ ਗਤੀਵਿਧੀਆਂ ਵਿਚ ਸ਼ਾਮਿਲ ਕਰਵਾਉਂਦਾ ਸੀ। ਪ੍ਰਿਆ ਨੇ ਜਦੋਂ ਪਾਕਿਸਤਾਨੀ ਮੁੰਡੇ ਦੀ ਅਸਲੀਅਤ ਨੂੰ ਸੱਮਝਣ ਤੋਂ ਬਾਅਦ ਵਿਆਹ ਦੇ ਸੱਦੇ ਨੂੰ ਠੁਕਰਾ ਦਿੱਤਾ, ਤਾਂ ਉਸ ਨੇ ਪ੍ਰਿਆ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ। ਇਸ ਨਾਲ ਪ੍ਰਿਆ ਹੋਰ ਵੀ ਡਰ ਗਈ ਅਤੇ ਡਰੀ - ਸਹਮੀ ਪ੍ਰਿਆ ਨੇ ਵਰਸੋਵਾ ਪੁਲਿਸ ਦਾ ਰੁੱਖ ਕੀਤਾ। ਪ੍ਰਿਆ ਦੀ ਆਪਬੀਤੀ ਸੁਣ ਕੇ ਵਰਸੋਵਾ ਪੁਲਿਸ ਪ੍ਰਿਆ ਦੀ ਸ਼ਿਕਾਇਤ ਦਰਜ ਕਰ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Roop Kaur ਦੀ ਆ ਗਈ ਨਵੀਂ ਵੀਡੀਓ! ਮਚਾਈ ਹਲਚਲ! ਇਲਜ਼ਾਮਾਂ ਤੋ ਬਾਅਦ ਕੀ ਬੋਲੇ Harjeet Singh Rasulpur

17 Oct 2026 1:28 PM

ਪੰਜਾਬ 'ਚ 5,700 FIRs ਦਰਜ ਕਰਵਾਉਣ ਦਾ ਦਾਅਵਾ! ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੀ ਭੂਮਿਕਾ 'ਤੇ ਮੰਤਰੀ ਹਰਪਾਲ ਚੀਮਾ

16 Oct 2026 2:05 PM

CM ਮਾਨ ਦੇ ਫਰਾਂਸ ਦੌਰੇ 'ਤੇ ਹਾਈ ਕੋਰਟ ਸਖ਼ਤ! ਕੇਂਦਰ ਤੋਂ ਮੰਗਿਆ ਜਵਾਬ

15 Oct 2026 3:02 PM

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM
Advertisement