
ਸੰਵਿਧਾਨ ਦਾ 70ਵਾਂ ਸਥਾਪਨਾ ਦਿਵਸ, ਕੇਵਲ ਭਾਰਤੀ ਸੰਵਿਧਾਨ 'ਤੇ ਚਰਚਾ ਹੋਵੇਗੀ: ਰਾਣਾ ਕੇ.ਪੀ. ਸਿੰਘ
ਚੰਡੀਗੜ੍ਹ (ਜੀ.ਸੀ.ਭਾਰਦਵਾਜ): ਅਜ਼ਾਦੀ ਮਗਰੋਂ ਦੇਸ਼ ਵਿਚ 26 ਨਵੰਬਰ 1949 ਨੂੰ ਭਾਰਤ ਦਾ ਅਪਣਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਜਿਸ ਦੇ 70ਵੇਂ ਸਥਾਪਨਾ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦਸਿਆ ਕਿ ਮੰਗਲਵਾਰ ਨੂੰ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਣ ਵਾਲੀ ਇਕ ਦਿਨਾ ਵਿਸ਼ੇਸ਼ ਬੈਠਕ ਵਿਚ ਕੇਵਲ ਭਾਰਤ ਦੇ ਸੰਵਿਧਾਨ ਅਤੇ ਇਸ ਦੀਆਂ ਖ਼ੂਬੀਆਂ ਬਾਰੇ ਹੀ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਹੋਰ ਕਿਸੇ ਸਰਕਾਰੀ ਕੰਮਕਾਜ ਜਾਂ ਬਿੱਲ ਬਗ਼ੈਰਾ 'ਤੇ ਬਹਿਸ ਆਦਿ ਨਹੀਂ ਹੋਵੇਗੀ
Rana KP Singh
ਜ਼ਿਕਰਯੋਗ ਹੈ ਕਿ ਸਦਨ ਦੇ ਨੇਤਾ ਯਾਨੀ ਮੁੱਖ ਮੰਤਰੀ ਦੇ ਵਿਦੇਸ਼ੀ ਦੌਰੇ 'ਤੇ ਹੋਣ ਕਰ ਕੇ ਉਨ੍ਹਾਂ ਦੀ ਥਾਂ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਹਾਊਸ ਵਿਚ ਨੇਤਾ ਹੋਣਗੇ। ਵਿਧਾਨ ਸਭਾ ਦੀ ਪਿਛਲੀ ਬੈਠਕ 7 ਨਵੰਬਰ ਨੂੰ ਕੁੱਝ ਸਰਕਾਰੀ ਕੰਮਕਾਜ ਨਿਬੇੜ ਕੇ ਉਠਾ ਦਿਤੀ ਗਈ ਸੀ। ਕੇਂਦਰ ਸਰਕਾਰ ਨੇ 26 ਨਵੰਬਰ ਵਾਲੇ ਦਿਨ ਸਾਰੀਆਂ ਵਿਧਾਨ ਸਭਾਵਾਂ ਨੂੰ ਸੰਵਿਧਾਨ ਦਿਵਸ ਮੌਕੇ ਇਜਲਾਸ ਸੱਦਣ ਦੀ ਨਸੀਹਤ ਦਿਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।