
ਦੇਸ਼ 'ਚ 43 ਹੋਰ ਮੋਬਾਈਲ ਐਪ 'ਤੇ ਲਗਾਈ ਪਾਬੰਦੀ
ਨਵੀਂ ਦਿੱਲੀ, 24 ਨਵੰਬਰ : ਕੇਂਦਰ ਸਰਕਾਰ ਨੇ ਭਾਰਤ 'ਚ ਅਲੀਬਾਬਾ ਵਰਕਬੈਂਚ, ਅਲੀ ਐਕਸਪ੍ਰੈਸ, ਅਲੀਪੇ ਕੈਸ਼ੀਅਰ, ਕੈਮਕਾਰਡ ਅਤੇ ਵੀਡੇਟ ਸਣੇ 43 ਹੋਰ ਚੀਨੀ ਮੋਬਾਈਲ ਐਪਸ ਨੂੰ ਬੈਨ ਕਰ ਦਿਤਾ ਹੈ। ਆਈ.ਟੀ. ਐਕਟ ਦੇ ਸੈਕਸ਼ਨ 69-ਏ ਤਹਿਤ ਇਹ ਸਾਰੇ ਐਪਸ ਬਲਾਕ ਕੀਤੇ ਗਏ ਹਨ। ਸਨੇਕ ਵੀਡੀਉ ਨੂੰ ਵੀ ਬਲਾਕ ਕਰ ਦਿਤਾ ਗਿਆ ਹੈ। ਸੂਚਨਾ ਤਕਨੀਕੀ ਐਕਟ ਦੀ ਧਾਰਾ 69-ਏ ਤਹਿਤ ਸਰਕਾਰ ਨੇ 43 ਮੋਬਾਈਲ ਐਪਸ 'ਤੇ ਬੈਨ ਲਗਾ ਦਿਤਾ ਹੈ। ਇਨ੍ਹਾਂ ਐਪਸ ਨੂੰ ਭਾਰਤ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਲਈ ਖ਼ਤਰਾ ਦਸਿਆ ਗਿਆ ਹੈ। ਸਰਕਾਰ ਇਨ੍ਹਾਂ ਐਪਸ ਨੂੰ ਲੈ ਕੇ ਸ਼ਿਕਾਇਤ ਮਿਲੀ ਸੀ। ਦਸਿਆ ਜਾ ਰਿਹਾ ਹੈ ਕਿ ਇਹ ਐਪਸ ਭਾਰਤ ਦੀ ਸੁਰਖਿਆ ਅਤੇ ਕਾਨੂੰਨ ਵਿਵਸਥਾ ਲਈ ਖ਼ਤਾਰ ਪੈਦਾ ਕਰ ਸਕਦੇ ਸਨ। ਇਸੇ ਨੂੰ ਵੇਖਦੇ ਹੋਏ ਸਰਕਾਰ ਨੇ ਵੱਡਾ ਕਦਮ ਚੁੱਕਦੇ ਹੋਏ ਇਨ੍ਹਾਂ ਨੂੰ ਬੈਨ ਕਰ ਦਿਤਾ ਹੈ। ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ, ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਐਪਸ ਨੂੰ ਬੈਨ ਕੀਤਾ ਗਿਆ ਹੈ।
ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲੇ ਨੇ ਭਾਰਤੀ ਸਾਈਬਰ ਅਪਰਾਧ ਕੋਆਰਡੀਨੇਸ਼ਨ ਸੈਂਟਰ, ਗ੍ਰਹਿ ਮਾਮਲਿਆਂ ਦੇ ਮੰਤਰਾਲੇ ਤੋਂ ਪ੍ਰਾਪਤ ਵਿਆਪਕ ਰੀਪੋਰਟਾਂ ਦੇ ਆਧਾਰ 'ਤੇ ਭਾਰਤ 'ਚ ਯੂਜ਼ਰਸ ਤਕ ਇਨ੍ਹਾਂ ਐਪਸ ਦੀ ਪਹੁੰਚ ਨੂੰ ਰੋਕਣ ਦਾ ਆਦੇਸ਼ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ 118 ਚੀਨੀ ਐਪਸ ਨੂੰ ਬੈਨ ਕੀਤਾ ਸੀ। (ਪੀਟੀਆਈ)