ਭਿਆਨਕ ਰੂਪ ਲੈ ਸਕਦਾ ਹੈ ਚੱਕਰਵਾਤੀ ਤੂਫ਼ਾਨ ਨਿਵਾਰ
Published : Nov 25, 2020, 12:27 am IST
Updated : Nov 25, 2020, 12:27 am IST
SHARE ARTICLE
image
image

ਭਿਆਨਕ ਰੂਪ ਲੈ ਸਕਦਾ ਹੈ ਚੱਕਰਵਾਤੀ ਤੂਫ਼ਾਨ ਨਿਵਾਰ

ਚੇਨਈ, 24 ਨਵੰਬਰ : ਤਾਮਿਲਨਾਡੂ 'ਚ ਚੱਕਰਵਾਤੀ ਤੂਫ਼ਾਨ ਨਿਵਾਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਐਨਡੀਆਰਐਫ ਦੀਆਂ ਟੀਮਾਂ ਤੱਟਵਰਤੀ ਇਲਾਕਿਆਂ 'ਚ ਤਾਇਨਾਤ ਕੀਤੀਆਂ ਗਈਆਂ ਹਨ। ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ ਚੱਕਰਵਾਤ ਨਿਵਾਰ ਬੁਧਵਾਰ ਨੂੰ ਕਰਾਈਕਲ ਅਤੇ ਮਮੱਲਪੁਰਮ ਦੇ ਵਿਚਕਾਰ ਟਕਰਾ ਸਕਦਾ ਹੈ। ਇਸ ਦੌਰਾਨ ਹਵਾਵਾਂ ਦੇ 100 ਤੋਂ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਉਮੀਦ ਹੈ। ਤੂਫ਼ਾਂਨ ਦੇ ਖ਼ਤਰੇ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਬੁਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਹਾਲਾਂਕਿ ਜ਼ਰੂਰੀ ਸਵੇਵਾਂ ਜਾਰੀ ਰਹਿਣਗੀਆਂ।
ਅਧਿਕਾਰੀਆਂ ਨੇ ਦਸਿਆ ਕਿ ਚੱਕਰਵਾਤੀ ਤੂਫਾਨ ਲਈ ਸਾਰੀਆਂ ਲੋੜੀਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ 5 ਸਾਲਾਂ 'ਚ, ਚੇਨਈ 'ਚ ਦੋ ਅਜਿਹੇ ਤਬਾਹੀ ਦੇ ਤੂਫ਼ਾਨ ਵੇਖੇ ਗਏ ਹਨ ਅਤੇ ਇਸਦੇ ਕਾਰਨ ਅਸੀਂ ਆਪਣੇ ਆਪ ਨੂੰ ਹਰ ਤਰਾਂ ਨਾਲ ਤਿਆਰ ਕਰ ਰਹੇ ਹਾਂ। ਆਈਐਮਡੀ ਦੇ ਅਨੁਸਾਰ, ਇਹ ਤਾਮਿਲਨਾਡੂ ਵੱਲ ਵਧ ਰਿਹਾ ਹੈ ਅਤੇ ਇਸ ਸਮੇਂ ਪੁਡੂਚੇਰੀ ਤੋਂ 410 ਕਿਲੋਮੀਟਰ ਦਖਣ ਵੱਲ ਹੈ।
ਤੂਫਾਨ ਦੀ ਰੋਕਥਾਮ ਕਾਰਨ ਤਾਮਿਲਨਾਡੂ ਦੇ ਤੱਟਵਰਤੀ ਇਲਾਕਿਆਂ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਦੇ ਅਲਰਟ ਦੇ ਬਾਅਦ, ਐਨਡੀਆਰਐਫ ਦੀਆਂ ਟੀਮਾਂ ਤਾਮਿਲਨਾਡੂ ਦੇ ਨਾਗਪੱਟਤਿਨਮ ਅਤੇ ਕਰਾਈਕਲ ਖੇਤਰਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਚੇਨਈ ਵਿਚ ਸੋਮਵਾਰ ਸ਼ਾਮ ਤੋਂ ਮੀਂਹ ਪੈ ਰਿਹਾ ਹੈ। ਚੱਕਰਵਾਤ ਨਿਵਾਰ ਚੇਨਈ ਤੋਂ 450 ਕਿਲੋਮੀਟਰ ਦਖਣ ਪੂਰਬ ਵਿਚ ਹੈ। ਇਹ ਤਾਮਿਲਨਾਡੂ ਦੇ ਕਿਨਾਰਿਆਂ ਵੱਲ ਵਧੇਗਾ, ਉੱਤਰ-ਪੱਛਮੀ ਦਿਸ਼ਾ ਵੱਲ ਵਧੇਗਾ। (ਪੀਟੀਆਈ)

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement