ਭਾਰਤ ਬ੍ਰਹਮੌਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ
Published : Nov 25, 2020, 12:24 am IST
Updated : Nov 25, 2020, 12:24 am IST
SHARE ARTICLE
image
image

ਭਾਰਤ ਬ੍ਰਹਮੌਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

ਅੰਡੇਮਾਨ ਅਤੇ ਨਿਕੋਬਾਰ, 24 ਨਵੰਬਰ : ਭਾਰਤ ਨੇ ਮੰਗਲਵਾਰ ਨੂੰ ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ 'ਚ ਬ੍ਰਹਮੌਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਲੈਂਡ ਅਟੈਕ ਵਰਜ਼ਨ ਦਾ ਪ੍ਰੀਖਣ ਕੀਤਾ। ਬ੍ਰਹਮੌਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਨੂੰ ਸਵੇਰੇ 10 ਵਜੇ ਇਕ ਟਾਪੂ ਨੂੰ ਨਿਸ਼ਾਨਾ ਬਣਾ ਕੇ ਫ਼ਾਇਰ ਕੀਤਾ ਗਿਆ ਅਤੇ ਇਸ ਟੀਚੇ ਨੂੰ ਸਫ਼ਲਤਾਪੂਰਵਕ ਅਪਣੇ ਨਿਸ਼ਾਨੇ ਨਾਲ ਨਸ਼ਟ ਕਰ ਦਿਤਾ। ਭਾਰਤ ਮਿਜ਼ਾਈਲ ਤੋਂ ਦੂਰ ਤਕ ਮਾਰਨ ਦੀ ਅਪਣੀ ਯੋਗਤਾ ਨੂੰ ਵਧਾਉਣ ਲਈ ਬੁਧਵਾਰ ਨੂੰ ਕਈ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਆਗਾਜ਼ ਕਰੇਗਾ। ਇਸ ਵਿਚ ਜ਼ਮੀਨੀ ਅਤੇ ਸਮੁੰਦਰੀ ਟੀਚੇ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਹ ਟੈਸਟ ਪਛਮੀ ਬੰਗਾਲ ਦੇ ਨੇੜੇ ਹਿੰਦ ਮਹਾਂਸਾਗਰ ਦੇ ਖੇਤਰ 'ਚ ਕੀਤਾ ਜਾਵੇਗਾ।ਇਹ ਪ੍ਰੀਖਣ ਭਾਰਤੀ ਫ਼ੌਜ ਦੁਆਰਾ ਕੀਤਾ ਗਿਆ ਸੀ, ਜਿਸ ਵਿਚ ਰਖਿਆ ਖੋਜ ਅਤੇ ਵਿਕਾਸ ਸੰਗਠਨ ਦੁਆਰਾ ਵਿਕਸਿਤ ਕੀਤੀਆਂ ਮਿਜ਼ਾਈਲ ਪ੍ਰਣਾਲੀਆਂ ਦੀਆਂ ਕਈ ਰੈਜਮੈਂਟਾਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੀ ਮਾਰਨ ਦੀ ਸਮਰੱਥਾ ਹੁਣ 400 ਕਿਲੋਮੀਟਰ ਵਧੀ ਹੈ।ਜ਼ਿਕਰਯੋਗ ਹੈ ਕਿ ਇਸ ਪ੍ਰੀਖਣ ਦਾ ਸਮਾਂ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਅਜਿਹੇ ਸਮੇਂ ਵਿਚ ਜਦੋਂ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਗਰਮ ਹੈ, ਭਾਰਤ ਦਾ ਇਹ ਮਿਜ਼ਾਈਲ ਪ੍ਰੀਖਣ ਚੀਨ ਲਈ ਇਕ ਸਖ਼ਤ ਸੰਦੇਸ਼ ਮੰਨਿਆ ਜਾ ਰਿਹਾ ਹੈ। (ਪੀਟੀਆਈ)
 

SHARE ARTICLE

ਏਜੰਸੀ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement