
ਹਰੀਸ਼ ਰਾਵਤ ਨੇ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੀ ਆਖੀ ਸੀ ਗੱਲ
ਚੰਡੀਗੜ੍ਹ: ਕਾਂਗਰਸ 'ਚ ਕਾਫੀ ਸਮੇਂ ਤੋਂ ਬਾਗੀ ਚੱਲ ਰਹੇ ਸਾਬਕਾ ਮੰਤਰੀ ਨਵਜੋਤ ਸਿੱਧੂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੱਦਾ ਕਬੂਲਿਆ ਹੈ ਤੇ ਹੁਣ ਉਹ ਲੰਚ ਕਰ ਰਹੇ ਹਨ। ਇਸ ਲੰਚ ਡਿਪਲੋਮੇਸੀ ਨੇ ਵਿਰੋਧੀ ਧਿਰਾਂ ਦੇ ਨਾਲ-ਨਾਲ ਕਾਂਗਰਸ ਵਿੱਚ ਵੀ ਹੱਲਚੱਲ ਪੈਦਾ ਕਰ ਦਿੱਤੀ ਹੈ। ਕਾਂਗਰਸ ਅੰਦਰ ਚਰਚਾ ਹੈ ਕਿ ਕੈਪਟਨ ਤੇ ਸਿੱਧੂ ਦੀ ਮਿਲਣੀ ਮਗਰੋਂ ਮੰਤਰੀ ਮੰਡਲ ਅੰਦਰ ਫੇਰ-ਬਦਲ ਯਕੀਨੀ ਹੈ। ਇਹ ਵੀ ਚਰਚਾ ਹੈ ਕਿ ਕੈਪਟਨ ਨੇ ਹਾਈਕਮਾਨ ਦੇ ਦਬਾਅ ਮਗਰੋਂ ਹੀ ਸਿੱਧੂ ਨਾਲ ਹੱਥ ਮਿਲਾਉਣ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਬੀਤੇ ਦਿਨੀ ਕੈਪਟਨ ਨੇ ਨਵਜੋਤ ਸਿੰਘ ਸਿੱਧੂ ਨੂੰ ਦੁਪਹਿਰ ਦੇ ਖਾਣੇ ਤੇ ਸੱਦਾ ਦਿੱਤਾ ਸੀ। ਲੰਮੇ ਅਰਸੇ ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਕਿ ਕੈਪਟਨ ਤੇ ਸਿੱਧੂ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਲਈ ਮਿਲਣਗੇ। ਉਂਝ ਦੋਵੇਂ ਲੀਡਰਪਿਛਲੇ ਸਮੇਂ ਤੋਂ ਇੱਕ-ਦੂਜੇ ਪ੍ਰਤੀ ਨਰਮ ਨਜ਼ਰ ਆ ਰਹੇ ਹਨ। ਇਸ ਕੰਮ ਲਈ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਡਿਊਟੀ ਲਾਈ ਸੀ। ਮੰਨਿਆ ਜਾ ਰਿਹਾ ਹੈ ਕਿ ਰਾਵਤ ਇਸ ਵਿੱਚ ਸਫਲ ਨਜ਼ਰ ਆ ਰਹੇ ਹਨ।