
ਪੰਜਾਬ ਦੀ ਸਿੱਖਿਆ ਵਿਵਸਥਾ ਨੂੰ ਲੈ ਕੇ ਦਿੱਲੀ ਦੇ ਸਿੱਖਿਆ ਮੰਤਰੀ ਨੇ ਪਰਗਟ ਸਿੰਘ ਨੂੰ ਘੇਰਿਆ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਜ਼ਰਜ਼ਰ ਸਿੱਖਿਆ ਵਿਵਸਥਾ ਦੇ ਮੁੱਦੇ 'ਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਹੈ।
Pargat Singh
ਮਨੀਸ਼ ਸਿਸੋਦੀਆ ਵੀਰਵਾਰ ਨੂੰ ਇੱਥੇ ਸੀ.ਆਈ.ਆਈ ਵਿਖੇ ਚੰਡੀਗੜ ਦੀਆਂ ਨਗਰ ਨਿਗਮ ਚੋਣਾ ਦੇ ਸੰਬੰਧ 'ਚ ਪੁੱਜੇ ਸਨ, ਜਿੱਥੇ ਸਿਸੋਦੀਆ ਮੀਡੀਆ ਵੱਲੋਂ ਪਰਗਟ ਸਿੰਘ ਦੇ ਸਿੱਖਿਆ ਖੇਤਰ ਸੰਬੰਧੀ ਕੀਤੇ ਜਾ ਰਹੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦੇ ਮੁੱਦੇ 'ਤੇ ਚੋਣਾ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਸਿੱਖਿਆ ਤੋਂ ਬਗ਼ੈਰ ਦਰਪੇਸ਼ ਢੇਰੋਂ ਚੁਣੌਤੀਆਂ ਨਾਲ ਨਿਪਟਿਆ ਨਹੀਂ ਜਾ ਸਕਦਾ।
Tweet
ਪਰਗਟ ਸਿੰਘ ਨੂੰ ਚੁਣੌਤੀ ਦਿੰਦੇ ਹੋਏ ਸਿਸੋਦੀਆ ਨੇ ਕਿਹਾ, ''ਸਾਡੇ ਦਿੱਲੀ ਵਿੱਚ ਸਿੱਖਿਆ ਦੇ ਖੇਤਰ 'ਚ ਕੀਤੇ ਕੰਮਾਂ ਅਤੇ ਪੰਜਾਬ 'ਚ ਪਿਛਲੇ 5 ਸਾਲਾਂ ਵਿੱਚ ਸਰਕਾਰੀ ਸਕੂਲਾਂ ਅਤੇ ਸਿੱਖਿਆ ਵਿਵਸਥਾ ਲਈ ਕੀਤੇ ਕਾਰਜਾਂ ਦੀ ਤੁਲਨਾ ਹੋਣੀ ਚਾਹੀਦੀ ਹੈ। ਪਰਗਟ ਸਿੰਘ ਪੰਜਾਬ ਦੇ 10 ਬਿਹਤਰੀਨ ਸਰਕਾਰੀ ਸਕੂਲ ਦਿਖਾਉਣ ਅਤੇ ਮੈਂ 10 ਸਰਕਾਰੀ ਸਕੂਲ ਦਿੱਲੀ ਦੇ ਦਿਖਾਉਣਾ ਹਾਂ। ਮੈਂ ਖੁੱਲੀ ਬਹਿਸ ਲਈ ਤਿਆਰ ਹਾਂ। ਪਰਗਟ ਸਿੰਘ ਇਸ ਚੁਣੌਤੀ ਨੂੰ ਕਬੂਲਣ ਦਾ ਹੌਸਲਾ ਦਿਖਾਉਣ। ਫ਼ੈਸਲਾ ਜਨਤਾ ਉਤੇ ਛੱਡ ਦਿੱਤਾ ਜਾਵੇ।''