
ਗਵਾਹਾਂ ਦੀ ਗੈਰ-ਮੌਜੂਦਗੀ ਕਾਰਨ 8 ਦਸੰਬਰ ਤੱਕ ਮੁਲਤਵੀ ਹੋਈ ਸੁਣਵਾਈ
ਮੋਹਾਲੀ : ਭੁਪਿੰਦਰ ਸਿੰਘ ਉਰਫ ਭੂਪੀ ਰਾਣਾ ਨੂੰ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਵਲੋਂ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿਤੀ ਗਈ ਹੈ। ਦੱਸਣਯੋਗ ਹੈ ਕਿ ਨਵਾਂ ਗਰਾਓਂ ਵਿੱਚ ਸਥਿੱਤ ਪੁਲਿਸ ਅਧਿਕਾਰੀ ਦੇ ਘਰ ਵਿੱਚ ਫਾਇਰਿੰਗ ਕਰਨ ਦੇ ਮਾਮਲੇ ਭੂਪਿੰਦਰ ਸਿੰਘ ਉਰਫ ਭੂਪੀ ਰਾਣਾ ਦੀ ਪੇਸ਼ੀ ਹੋਈ ਹੈ।ਅਦਾਲਤ ਵਿੱਚ ਗਵਾਹ ਨਾ ਆਉਣ ਕਾਰਨ ਮੁਕੱਦਮੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ। ਹੁਣ ਇਸ ਮਾਮਲੇ ਦੀ ਸੁਣਵਾਈ 8 ਦਸੰਬਰ ਨੂੰ ਹੋਵੇਗੀ।