
ਮੈਟਾਡੋਰ ਵਿਚੋਂ ਧਮਾਕਾਖ਼ੇਜ਼ ਸਮੱਗਰੀ ਬਰਾਮਦ, ਫ਼ੌਜ ਨੇ ਕੀਤਾ ਨਕਾਰਾ
ਜੰਮੂ,25 ਨਵੰਬਰ (ਸਰਬਜੀਤ ਸਿੰਘ): ਜੰਮੂ-ਕਸ਼ਮੀਰ ਪੁਲਿਸ ਨੇ ਸ਼ੁਕਰਵਾਰ ਨੂੰ ਰਾਮਬਨ ਜ਼ਿਲ੍ਹੇ 'ਚ ਇਕ ਮਿੰਨੀ-ਬੱਸ 'ਚ ਲਗਾਏ ਗਏ ਇਕ ਵਿਸਫੋਟਕ ਯੰਤਰ ਨੂੰ ਬਰਾਮਦ ਅਤੇ ਨਕਾਰਾ ਕਰਨ ਦਾ ਦਾਅਵਾ ਕੀਤਾ ਹੈ |
ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਇਕ ਗੁਪਤ ਸੂਚਨਾ ਮਿਲਣ ਤੋਂ ਬਾਅਦ ਦੇ ਬਾਅਦ ਪੁਲਿਸ, ਸੀਆਰਪੀਐਫ, ਆਰਮੀ ਅਤੇ ਐਸਓਜੀ ਰਾਮਬਨ ਦਾ ਨਾਸਰੀ ਇਲਾਕੇ ਵਿਖੇ ਇਕ ਸਾਂਝਾ ਨਾਕਾ ਲਗਾਇਆ ਗਿਆ ਸੀ | ਚੈਕਿੰਗ ਦੌਰਾਨ ਰਜਿਸਟ੍ਰੇਸਨ ਨੰਬਰ ਜੇਕੇ 06 0858 ਵਾਲੀ ਇਕ ਮਿੰਨੀ ਬੱਸ ਨੂੰ ਰੋਕਿਆ ਗਿਆ ਅਤੇ ਸਵਾਰੀਆਂ ਨੂੰ ਸੁਰੱਖਿਅਤ ਗੱਡੀ ਵਿਚੋਂ ਉਤਾਰਿਆ ਗਿਆ | ਵਾਹਨ ਦੀ ਬਾਰੀਕੀ ਨਾਲ ਤਲਾਸੀ ਲਈ ਗਈ ਅਤੇ ਤਲਾਸ਼ੀ ਦੌਰਾਨ, ਇਕ ਸ਼ੱਕੀ ਬੈਗ ਬਰਾਮਦ ਕੀਤਾ ਗਿਆ, ਜਿਸ ਦੀ ਹੋਰ ਜਾਂਚ ਕੀਤੀ ਗਈ ਅਤੇ ਇਕ ਆਈਈਡੀ ਬਰਾਮਦ ਹੋਈ | ਉਨ੍ਹਾ ਦਸਿਆ ਕਿ ਬਾਅਦ ਵਿਚ ਫ਼ੌਜ ਦੀਆਂ ਬੀਡੀਐਸ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਦਿਆਂ ਆਈਈਡੀ ਨੂੰ ਧਮਾਕਾ ਕਰ ਨਕਾਰਾ ਕਰ ਦਿਤਾ ਗਿਆ |
ਫੋਟੋ: ਸੱਕੀ ਬੈਗ ਵਿੱਚੋਂ ਬਰਾਮਦ ਆਈਈਡੀ