ਪਤੀ ਵੱਲੋਂ ਪਤਨੀਆਂ 'ਤੇ ਹਿੰਸਾ: ਪੰਜਾਬ ਵਿਚ 11.6% ਔਰਤਾਂ ਸਰੀਰਕ ਅਤੇ ਜਿਨਸੀ ਹਿੰਸਾ ਦਾ ਸ਼ਿਕਾਰ
Published : Nov 25, 2022, 10:35 am IST
Updated : Nov 25, 2022, 10:37 am IST
SHARE ARTICLE
Violence
Violence

ਚੰਡੀਗੜ੍ਹ (9.7%) ਅਤੇ ਹਿਮਾਚਲ (8.6%) ਵਿਚ ਔਰਤਾਂ ਦੀ ਸਥਿਤੀ ਥੋੜ੍ਹੀ ਬਿਹਤਰ ਹੈ।

 

ਚੰਡੀਗੜ੍ਹ - ਭਾਰਤ ਵਿਚ ਪਤੀ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਪਰ ਨੈਸ਼ਨਲ ਫੈਮਿਲੀ ਹੈਲਥ ਸਰਵੇ (2019-2021) ਦੀ ਰਿਪੋਰਟ ਅਨੁਸਾਰ ਪੰਜਾਬ ਵਿਚ 11.6% ਔਰਤਾਂ ਪਤੀ ਦੁਆਰਾ ਸਰੀਰਕ ਅਤੇ ਜਿਨਸੀ ਹਿੰਸਾ ਦਾ ਸ਼ਿਕਾਰ ਹਨ। ਹਰਿਆਣਾ ਵਿਚ ਸਥਿਤੀ ਹੋਰ ਵੀ ਮਾੜੀ ਹੈ। ਇੱਥੇ 17.9% ਔਰਤਾਂ ਪਤੀ ਦੁਆਰਾ ਸਰੀਰਕ ਅਤੇ ਜਿਨਸੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਚੰਡੀਗੜ੍ਹ (9.7%) ਅਤੇ ਹਿਮਾਚਲ (8.6%) ਵਿਚ ਔਰਤਾਂ ਦੀ ਸਥਿਤੀ ਥੋੜ੍ਹੀ ਬਿਹਤਰ ਹੈ। ਰਿਪੋਰਟ ਮੁਤਾਬਕ ਭਾਵਨਾਤਮਕ ਹਿੰਸਾ ਪੰਜਾਬ ਅਤੇ ਹਰਿਆਣਾ ਵਿਚ ਵੀ ਜ਼ਿਆਦਾ ਹੈ। ਔਰਤਾਂ ਅਤੇ ਰਿਸ਼ਤੇਦਾਰਾਂ ਦੀਆਂ ਗਾਲ੍ਹਾਂ ਅਤੇ ਤਾਅਨੇ ਸੁਣਨੇ। 

ਸੰਯੁਕਤ ਰਾਸ਼ਟਰ ਅਨੁਸਾਰ, ਦੁਨੀਆ ਭਰ ਵਿਚ 3 ਵਿੱਚੋਂ 1 ਔਰਤ (15 ਸਾਲ ਤੋਂ ਵੱਧ ਉਮਰ ਦੀ) ਕਿਸੇ ਨਾ ਕਿਸੇ ਰੂਪ ਵਿਚ ਹਿੰਸਾ ਦਾ ਸ਼ਿਕਾਰ ਹੁੰਦੀ ਹੈ। 2021 ਵਿਚ, ਦੁਨੀਆ ਵਿਚ 74 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆਏ। ਤਿੰਨ ਭੈਣਾਂ, ਪੈਟਰੀਆ ਮਰਸਡੀਜ਼ ਮੀਰਾਬੈਲ, ਮਾਰੀਆ ਅਰਜਨਟੀਨਾ ਮਿਨਰਵਾ ਮੀਰਾਬੈਲ ਅਤੇ ਐਂਟੋਨੀਆ ਮਾਰੀਆ ਟੇਰੇਸਾ ਮੀਰਾਬੈਲ, ਨੂੰ ਡੋਮਿਨਿਕਨ ਸ਼ਾਸਕ ਰਾਫੇਲ ਟਰੂਜਿਲੋ (1930-1961) ਦੇ ਹੁਕਮਾਂ 'ਤੇ 25 ਨਵੰਬਰ 1960 ਵਿਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਤਿੰਨਾਂ ਭੈਣਾਂ ਨੇ ਤਤਕਾਲੀ ਟਰੂਜੀਲੋ ਦੀ ਤਾਨਾਸ਼ਾਹੀ ਦਾ ਵਿਰੋਧ ਕਰਨ ਦੀ ਹਿੰਮਤ ਦਿਖਾਈ।

ਭਾਵੇਂ ਇਸ ਦਿਨ ਨੂੰ ਔਰਤਾਂ ਦੇ ਹੱਕਾਂ ਦੀ ਪੈਰਵੀ ਕਰਨ ਵਾਲਿਆਂ ਨੇ 1981 ਤੋਂ ਯਾਦਗਾਰੀ ਦਿਵਸ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਸੀ ਪਰ 1999 ਵਿਚ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਇੱਕ ਮਤਾ ਪਾਸ ਕਰਕੇ ਹਰ ਸਾਲ 25 ਨਵੰਬਰ ਨੂੰ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement