
Ludhiana News: ਪਰਿਵਾਰ ਨਾਲ ਸ਼ੋਅਰੂਮ 'ਚ ਖਰੀਦਦਾਰੀ ਕਰਨ ਗਈ ਸੀ
A glass gate fell on an innocent 3-year-old girl while playing in Ludhiana: ਲੁਧਿਆਣਾ 'ਚ ਇਕ ਸ਼ੋਅਰੂਮ ਦੇ ਸ਼ੀਸ਼ੇ ਹੇਠਾਂ ਦੱਬਣ ਨਾਲ 3 ਸਾਲਾ ਬੱਚੀ ਦੀ ਮੌਤ ਹੋ ਗਈ। ਕੁੜੀ ਦਰਵਾਜ਼ਾ ਫੜ ਕੇ ਖੇਡ ਰਹੀ ਸੀ। ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਲੜਕੀ ਦੀ ਪਛਾਣ ਬਸੰਤ ਐਵੀਨਿਊ ਦੀ ਰਹਿਣ ਵਾਲੀ ਬ੍ਰਹਮ ਕੌਰ ਵਜੋਂ ਹੋਈ ਹੈ। ਸ਼ੁੱਕਰਵਾਰ ਰਾਤ ਕਰੀਬ 8.30 ਵਜੇ ਦਵਿੰਦਰ ਕੌਰ ਆਪਣੇ ਪਰਿਵਾਰ ਨਾਲ ਘੁਮਾਰ ਮੰਡੀ ਸਥਿਤ ਇਕ ਸ਼ੋਅਰੂਮ 'ਚ ਆਈ ਸੀ। ਪਰਿਵਾਰਕ ਮੈਂਬਰ ਖਰੀਦਦਾਰੀ ਵਿੱਚ ਰੁੱਝੇ ਹੋਏ ਸਨ।
ਇਹ ਵੀ ਪੜ੍ਹੋ: Uttarakhand tunnel collapse : ਆਗਰ ਮਸ਼ੀਨ ਹੋਈ ਖ਼ਰਾਬ, ਸੁਰੰਗ ਦੇ ਉੱਪਰੋਂ ਜਾਂ ਹੱਥਾਂ ਨਾਲ ਡਰਿਲਿੰਗ ਦੇ ਬਦਲਾਂ ’ਤੇ ਵਿਚਾਰਾਂ ਜਾਰੀ
ਬੱਚੀ ਨੇ ਦਰਵਾਜ਼ਾ ਫੜਿਆ ਹੋਇਆ ਸੀ। ਅਚਾਨਕ ਕੱਚ ਦਾ ਦਰਵਾਜ਼ਾ ਢਿੱਲਾ ਹੋ ਕੇ ਕੁੜੀ 'ਤੇ ਡਿੱਗ ਪਿਆ। ਇਸ ਤੋਂ ਬਾਅਦ ਸ਼ੋਅਰੂਮ 'ਚ ਹਫੜਾ-ਦਫੜੀ ਮਚ ਗਈ। ਸਟਾਫ ਅਤੇ ਪਰਿਵਾਰ ਤੁਰੰਤ ਲੜਕੀ ਕੋਲ ਪਹੁੰਚ ਗਏ। ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਡੀਐਮਸੀ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: ’84 ਸਿੱਖ ਕਤਲੇਆਮ : ਉਪਰਾਜਪਾਲ ਨੇ ਸਿਖਰਲੀ ਅਦਾਲਤ ’ਚ ਅਪੀਲ ਦਾਇਰ ਕਰਨ ਨੂੰ ਮਨਜ਼ੂਰੀ ਦਿਤੀ
ਸੂਚਨਾ ਮਿਲਣ ਤੋਂ ਬਾਅਦ ਘੁਮਾਰ ਮੰਡੀ ਪੁਲਿਸ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਜਾਂਚ ਕੀਤੀ। ਫਿਲਹਾਲ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਥਾਣਾ ਡਿਵੀਜ਼ਨ ਨੰਬਰ 8 ਦੇ ਐਸਐਚਓ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਪਰਿਵਾਰ ਨੇ ਸ਼ੋਅਰੂਮ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਸ ਦਾ ਕਹਿਣਾ ਹੈ ਕਿ ਖੇਡਦੇ ਸਮੇਂ ਇਹ ਹਾਦਸਾ ਵਾਪਰਿਆ।