
ਚੰਡੀਗੜ੍ਹ ਟ੍ਰੈਫਿਕ ਪੁਲਿਸ ਮੁਤਾਬਕ 25 ਨਵੰਬਰ ਤੋਂ 28 ਨਵੰਬਰ ਤਕ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਕੁੱਝ ਸੜਕਾਂ ਨੂੰ ਬੰਦ ਰੱਖਿਆ ਜਾਵੇਗਾ
Traffic Alert: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਵੱਡੀ ਗਿਣਤੀ ਵਿਚ ਕਿਸਾਨ ਟਰਾਲੀਆਂ ਭਰ ਕੇ ਚੰਡੀਗੜ੍ਹ ਆ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕੀਤਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਕਾਨੂੰਨ, ਕਰਜ਼ਾ ਮੁਆਫ਼ੀ ਅਤੇ ਹੋਰ ਮੰਗਾਂ ਨੂੰ ਲੈ ਕੇ 26 ਤੋਂ 28 ਨਵੰਬਰ ਤਕ ਚੰਡੀਗੜ੍ਹ ਵਿਚ ਮੋਰਚਾ ਲਗਾਇਆ ਜਾਵੇਗਾ। ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ।
ਚੰਡੀਗੜ੍ਹ ਟ੍ਰੈਫਿਕ ਪੁਲਿਸ ਮੁਤਾਬਕ 25 ਨਵੰਬਰ ਤੋਂ 28 ਨਵੰਬਰ ਤਕ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਕੁੱਝ ਸੜਕਾਂ ਨੂੰ ਬੰਦ ਰੱਖਿਆ ਜਾਵੇਗਾ ਅਤੇ ਆਵਾਜਾਈ ਨੂੰ ਡਾਇਵਰਟ ਕੀਤਾ ਜਾਵੇਗਾ। ਪੁਲਿਸ ਨੇ ਲੋਕਾਂ ਨੂੰ ਵਿਕਲਪਕ ਰਸਤਾ ਅਪਣਾਉਣ ਅਤੇ ਪੁਲਿਸ ਨਾਲ ਸਹਿਯੋਗ ਕਰਨ ਦੀ ਸਲਾਹ ਦਿਤੀ ਹੈ।
ਇਸ ਦੌਰਾਨ ਪੂਰਵ ਮਾਰਗ ’ਤੇ ਫੈਦਾਨ ਬੈਰੀਅਰ/ਜੰਕਸ਼ਨ ਨੰ. 63, ਚੰਡੀਗੜ੍ਹ ਤੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਮੋਹਾਲੀ ਵੱਲ ਜਾਂਦੀ ਸੜਕ ਪਾਸੇ ਡਾਇਵਰਟ ਕੀਤਾ ਗਿਆ ਹੈ। ਮੋਹਾਲੀ ਗੋਲਫ ਰੇਂਜ ਅਤੇ ਰੇਲਵੇ ਟ੍ਰੈਕ ਨੂੰ ਜੋੜਦੀ ਸੜਕ ਨੂੰ ਫੇਜ਼-11, ਮੋਹਾਲੀ ਤੋਂ ਫੈਦਾਨ ਬੈਰੀਅਰ (ਜੰਕਸ਼ਨ 63), ਚੰਡੀਗੜ੍ਹ ਵੱਲ ਡਾਇਵਰਟ ਕੀਤੀ ਗਈ ਹੈ।
ਇਸ ਮੌਕੇ ਅੰਤਰਰਾਸ਼ਟਰੀ ਹਵਾਈ ਅੱਡੇ, ਐਰੋਸਿਟੀ, ਬੈਸਟੈੱਕ ਸਾਈਡ, ਪੰਜਾਬ ਵੱਲ ਜਾਣ ਵਾਲੇ ਯਾਤਰੀਆਂ ਨੂੰ ਫੈਦਾਨ ਬੈਰੀਅਰ/ਜੰਕਸ਼ਨ ਨੰਬਰ 63 ਤੋਂ ਸੱਜੇ ਪਾਸੇ ਜਾਣ ਅਤੇ ਫਿਰ ਸਲਿੱਪ ਰੋਡ, ਚੌਕ ਸੈਕਟਰ-46/47/48/49/ਜੰਕਸ਼ਨ ਨੰਬਰ 62 ਤੋਂ ਸਿੱਧਾ ਖੱਬੇ ਪਾਸੇ ਜਾਣ ਦੀ ਸਲਾਹ ਦਿਤੀ ਜਾਂਦੀ ਹੈ। ਚੰਡੀਗੜ੍ਹ ਤੋਂ ਪਟਿਆਲਾ, ਸੰਗਰੂਰ, ਸਿਰਸਾ ਵਾਲੇ ਪਾਸੇ ਜਾਣ ਵਾਲੇ ਯਾਤਰੀਆਂ ਨੂੰ ਟ੍ਰਿਬਿਊਨ ਚੌਕ ਤੋਂ ਜ਼ੀਰਕਪੁਰ ਵਾਲੇ ਪਾਸੇ ਜਾਣ ਦੀ ਸਲਾਹ ਦਿਤੀ ਗਈ ਹੈ।
(For more news apart from Chandigarh traffic advisory alert ahead of farmers protest news, stay tuned to Rozana Spokesman)