
Chandigarh News : ਹੁਣ ਰਜਿਸਟ੍ਰੇਸ਼ਨਾਂ 'ਤੇ ਨਹੀਂ ਹੋਵੇਗੀ ਰੋਕ
Changes Made in Electric Vehicle policy in chandigarh : ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਲੈਕਟ੍ਰਿਕ ਵਾਹਨ ਨੀਤੀ ਵਿੱਚ ਕੁਝ ਬਦਲਾਅ ਕੀਤੇ ਹਨ। ਇਸ ਨਾਲ ਚੰਡੀਗੜ੍ਹ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਪ੍ਰਸ਼ਾਸਨ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਤੋਂ ਕੈਪਿੰਗ ਸਿਸਟਮ ਹਟਾ ਦਿੱਤਾ ਹੈ। ਇਸ ਕਾਰਨ ਬਾਲਣ ਆਧਾਰਿਤ ਵਾਹਨਾਂ ਦੀ ਰਜਿਸਟ੍ਰੇਸ਼ਨ ਕਦੇ ਵੀ ਬੰਦ ਨਹੀਂ ਹੋਵੇਗੀ।
ਇਹ ਵੀ ਪੜ੍ਹੋ: Punjab Pollution: ਪਰਾਲੀ ਸਾੜਨ ਦੇ ਮੁੱਦੇ ਤੋਂ ਨਜਿੱਠਣ ਲਈ 'ਐਕਸ਼ਨ ਪਲਾਨ ਦੀ ਡਿਮਾਂਡ'
ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਬਾਅਦ ਡੀਲਰਾਂ ਦੇ ਨਾਲ-ਨਾਲ ਚੰਡੀਗੜ੍ਹ ਵਾਸੀਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਚੰਡੀਗੜ੍ਹ ਵਿੱਚ ਇਲੈਕਟ੍ਰਿਕ ਵਹੀਕਲ ਪਾਲਿਸੀ ਤਹਿਤ ਦੋਪਹੀਆ ਵਾਹਨਾਂ ਦਾ ਕੋਟਾ ਪਹਿਲਾਂ ਹੀ ਖਤਮ ਹੋ ਚੁੱਕਾ ਹੈ। ਇਸ ਤੋਂ ਬਾਅਦ ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਤਿਉਹਾਰਾਂ ਦੌਰਾਨ ਰਾਹਤ ਦਿੰਦਿਆਂ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ 27 ਨਵੰਬਰ ਤੱਕ ਖੋਲ੍ਹ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਜੁਲਾਈ 2023 ਅਤੇ ਅਕਤੂਬਰ 2023 ਵਿੱਚ ਨੀਤੀ ਵਿੱਚ ਬਦਲਾਅ ਕੀਤੇ ਗਏ ਸਨ।
ਇਹ ਵੀ ਪੜ੍ਹੋ: Bill Gates News : AI ਦੀ ਮਦਦ ਨਾਲ ਇਨਸਾਨਾਂ ਨੂੰ ਨਹੀਂ ਕਰਨੀ ਪਵੇਗੀ ਸਖ਼ਤ ਮਿਹਨਤ, ਦਿਨਾਂ ਵਿਚ ਹੀ ਹੋਣਗੇ ਕੰਮ- ਬਿਲ ਗੇਟਸ