
ਪ੍ਰਸਤਾਵ ਮੰਜ਼ੂਰੀ ਲਈ ਤਿਆਰ
Punjab 1000 Rs Guarantee: ਭਗਵੰਤ ਮਾਨ ਸਰਕਾਰ ਨੇ ਹੋਰ ਕਈ ਅਹਿਮ ਵਾਅਦੇ ਪੂਰੇ ਕਰਨ ਤੋਂ ਬਾਅਦ ਔਰਤਾਂ ਨੂੰ 1000 ਰੁਪਏ ਮਹੀਨਾ ਸਹਾਇਤਾ ਦੇਣ ਦੀ ਗਰੰਟੀ ਪੂਰੀ ਕਰਨ ਦੀ ਵੀ ਤਿਆਰੀ ਸ਼ੁਰੂ ਕਰ ਦਿਤੀ ਹੈ। ਨਵੇਂ ਸਾਲ 'ਚ ਸੂਬੇ ਦੀਆਂ ਔਰਤਾਂ ਨੂੰ ਇਹ ਵੱਡਾ ਤੋਹਫਾ ਮਿਲ ਸਕਦਾ ਹੈ।
ਸਮਾਜਕ ਸੁਰੱਖਿਆ ਵਿਭਾਗ ਨੇ ਇਸ ਸਮਬੰਧ 'ਚ ਪ੍ਰਸਤਾਵ ਤਿਆਰ ਕਰ ਲਿਆ ਹੈ ਅਤੇ ਇਹ ਯੋਜਨਾ ਚਾਰ ਪੜਾਵਾਂ 'ਚ ਲਾਗੂ ਕੀਤੀ ਜਾਵੇਗੀ। ਇਹ ਪ੍ਰਸਤਾਵ ਪ੍ਰਵਾਨਗੀ ਲਈ ਸਮਾਜਕ ਸੁਰੱਖਿਆ ਤੇ ਮਹਿਲਾ ਵਿਭਾਗ ਵਲੋਂ ਮਨਜ਼ੂਰੀ ਲਈ ਵਿਤ ਵਿਭਾਗ ਨੂੰ ਭੇਜਿਆ ਗਿਆ ਹੈ। ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਨੇ ਵੀ ਇਸਦੀ ਪੁਸ਼ਟੀ ਕੀਤੀ ਹੈ।
ਤਿਆਰ ਕੀਤੇ ਪ੍ਰਸਤਾਵ ਮੁਤਾਬਕ ਪਹਿਲੇ ਪੜਾਅ 'ਚ ਉਨ੍ਹਾਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿਤੇ ਜਾਣਗੇ ਜੋ ਘਰ 'ਚ ਇਕੱਲਿਆਂ ਕਮਾਉਣ ਵਾਲੀਆਂ ਹਨ ਅਤੇ ਪੂਰੇ ਘਰ ਦਾ ਗੁਜ਼ਾਰਾ ਉਨ੍ਹਾਂ ਦੇ ਸਿਰ ਉਪਰ ਹੀ ਹੈ। ਇਸ ਯੋਜਨਾ ਦੇ ਲਾਗੂ ਹੋਣ ਨਾਲ ਸਰਕਾਰ ਉਪਰ 900 ਕਰੋੜ ਰੁਪਏ ਮਹੀਨਾ ਵਿਤੀ ਬੋਝ ਪਵੇਗਾ।
(For more news apart from women to get Rs 1000 per month in Punjab Soon, stay tuned to Rozana Spokesman)