
Barnala News: ਗਮਗੀਨ ਮਾਹੌਲ ਵਿਚ ਹੋਇਆ ਸਸਕਾਰ
A soldier on leave died due to a heart attack Barnala News: ਬਰਨਾਲਾ ਜ਼ਿਲ੍ਹੇ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਹਮੀਦੀ ਦੇ ਛੁੱਟੀ ’ਤੇ ਆਏ ਫ਼ੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਰ ਨਾਇਕ ਬਲਵਿੰਦਰ ਸਿੰਘ ਰਾਣੂੰ (52) ਪੁੱਤਰ ਭਗਵਾਨ ਸਿੰਘ ਡੀਐਸਸੀ ਆਰਮੀ ਵਿੱਚ ਤੈਨਾਤ ਸੀ ਅਤੇ ਕੁੱਝ ਦਿਨ ਪਹਿਲਾਂ ਪਿੰਡ ਛੁੱਟੀ ’ਤੇ ਆਇਆ ਹੋਇਆ ਸੀ।
ਬੀਤੇ ਕੱਲ੍ਹ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਮਿ੍ਤਕ ਦੇ ਭਰਾ ਜਸਪਾਲ ਰਾਣੂੰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਵਿੰਦਰ ਸਿੰਘ 1993 ਵਿੱਚ 61 ਇੰਜਨੀਅਰ ਆਰਮੀ ਵਿੱਚ ਭਰਤੀ ਹੋਇਆ ਸੀ ਅਤੇ 18 ਸਾਲ ਦੀ ਨੌਕਰੀ ਤੋਂ ਬਾਅਦ ਸੇਵਾ ਮੁਕਤ ਹੋ ਗਿਆ।
ਇਸ ਉਪਰੰਤ ਮੁੜ ਉਹ 2013 ਵਿੱਚ ਭਾਰਤੀ ਫ਼ੌਜੀ ਦੀ ਡੀਐਸਸੀ ਆਰਮੀ ਵਿੱਚ ਭਰਤੀ ਹੋ ਗਿਆ। ਇਸ ਵੇਲੇ ਉਹ ਬਠਿੰਡਾ ਛਾਉਣੀ ਵਿੱਚ ਨੌਕਰੀ ’ਤੇ ਤੈਨਾਤ ਸੀ।
ਉਨ੍ਹਾਂ ਦਾ ਸਸਕਾਰ ਗ਼ਮਗ਼ੀਨ ਮਹੌਲ ਵਿਚ ਕੀਤਾ ਗਿਆ। ਇਸ ਮੌਕੇ ਭਾਰਤੀ ਫ਼ੌਜ ਦੀ ਬਠਿੰਡਾ ਯੂਨਿਟ ਤੋਂ ਫ਼ੌਜੀਜਵਾਨਾਂ ਦੀ ਟੁਕੜੀ ਨੇ ਹਥਿਆਰ ਉਲਟੇ ਕਰਕੇ ਸਲਾਮੀ ਦਿਤੀ।