
Sangrur News : ਪਰਚੇ ਦੇ ਡਰ ਤੋਂ ਨਹੀਂ ਲਗਾਈ ਸੀ ਪਰਾਲੀ ਨੂੰ ਅੱਗ, ਤੇਜਿੰਦਰ ਪਾਲ ਸਿੰਘ ਕਿਸਾਨ ਨੇ ਆਪਣਾ ਦਰਦ ਕੀਤਾ ਬਿਆਨ
Sangrur News : ਪੰਜਾਬ ’ਚ ਵੱਖ -ਵੱਖ ਥਾਂਵਾਂ ’ਤੇ ਕਣਕ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦੇਖਣ ਨੂੰ ਮਿਲ ਰਿਹਾ ਹੈ। ਇਸ ਤਰ੍ਹਾਂ ਤਾਜਾ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਬਦਾ ਵਿਚ ਦੇਖਣ ਮਿਲਿਆ ਹੈ। ਇਥੇ ਦੇ ਕਿਸਾਨ ਤੇਜਿੰਦਰ ਪਾਲ ਸਿੰਘ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਕਣਕ ਦੀ ਫ਼ਸਲ ਸਾਰੀ ਖ਼ਰਾਬ ਹੋ ਗਈ ਹੈ।
ਕਿਸਾਨ ਤੇਜਿੰਦਰ ਪਾਲ ਸਿੰਘ ਨੇ ਕਿਹਾ ਕਿ ਉਸ ਨੇ ਪਰਚੇ ਦੇ ਡਰ ਤੋਂ ਪਰਾਲੀ ਨੂੰ ਅੱਗ ਨਹੀਂ ਸੀ ਲਗਾਈ। ਉਨ੍ਹਾਂ ਕਿਹਾ ਕਿ ਅਸੀਂ ਕਣਕ ਦੀ ਫ਼ਸਲ 10 ਏਕੜ ’ਚ ਸਿੱਧੀ ਬਿਜਾਈ ਰਹੀ ਕੀਤੀ ਸੀ। ਪਰੰਤੂ ਹੁਣ ਕਣਕ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਪੈ ਗਈ ਹੈ। ਕਿਸਾਨ ਨੇ ਕਿਹਾ ਸਿੱਧੀ ਬਿਜਾਈ ਕਰਨ ਫ਼ਸਲ ਤਬਾਹ ਹੋਈ ਹੈ। ਕਿਸਾਨ ਤੇਜਿੰਦਰ ਪਾਲ ਸਿੰਘ ਨੇ ਸਰਕਾਰ ਤੋਂ ਮੁਆਵਜ਼ੇ ਦੀ ਗੁਹਾਰ ਲਗਾਈ ਹੈ।
(For more news apart from Pink weevil attack on wheat crop, Crop planted in 10 acres damaged News in Punjabi, stay tuned to Rozana Spokesman)