ਕਲਰਕ ਭਰਤੀ ਹੋਣ ਤੋਂ ਬਾਅਦ ਲਗਾਤਾਰ ਕੀਤੀ ਮਿਹਨਤ, ਅੱਜ ਬਣਿਆ ਜਰਨਲ ਅਫ਼ਸਰ
Mansa Youth Makes His Name Shine Again, Becomes Captain in Indian Army Latest News in Punjabi ਮਾਨਸਾ : ਅੱਜ ਮਾਨਸਾ ਦੇ ਨੌਜਵਾਨ ਨੇ ਪੂਰੇ ਮਾਨਸਾ ਦਾ ਨਾਂ ਮੁੜ ਤੋਂ ਰੌਸ਼ਨ ਕਰ ਦਿਤਾ ਹੈ, ਜਿੱਥੇ ਪੰਜਾਬੀ ਨੌਜਵਾਨ ਭਾਰਤੀ ਫ਼ੌਜ ਵਿਚ ਬਣਿਆ ਕੈਪਟਨ ਬਣ ਗਿਆ ਹੈ।
ਦੱਸ ਦਈਏ ਕਿ ਰਮਨਦੀਪ ਸਿੰਘ ਭਾਰਤੀ ਫ਼ੌਜ ਵਿੱਚ ਬਤੌਰ ਕਲਰਕ ਭਰਤੀ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਮਿਹਨਤ ਸਦਕਾ ਪਹਿਲਾਂ ਲੈਫ਼ਟੀਨੈਂਟ ਅਤੇ ਫਿਰ ਅੱਜ ਕੈਪਟਨ ਵਜੋਂ ਉਸ ਨੂੰ ਤਰੱਕੀ ਮਿਲੀ ਹੈ।
ਅੱਜ ਸ਼ਲੋਂਗ ਵਿਖੇ ਮੇਜਰ ਜਰਨਲ ਬਿਕਰਮ ਸ਼ਰਮਾ ਵਲੋਂ ਉਸ ਨੂੰ ਕੈਪਟਨ ਦੀ ਤਰੱਕੀ ਦਿੱਤੀ ਗਈ, ਜਿਸ ਸਦਕਾ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ ਤੇ ਪਰਿਵਾਰ ਨੂੰ ਲੋਕਾਂ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।
