ਸਾਂਝਾ ਮਾਫ਼ੀਆ ਚਲਾਉਂਦੇ ਕੈਪਟਨ ਤੇ ਬਾਦਲਾਂ ਦੀ ਪੋਲ ਖੋਲ੍ਹਾਂਗੇ : ਭਗਵੰਤ ਮਾਨ
Published : Dec 25, 2019, 7:57 am IST
Updated : Dec 25, 2019, 8:02 am IST
SHARE ARTICLE
Photo
Photo

ਦਿੱਲੀ ਚੋਣਾਂ ਲਈ ਬਰਸਟ, ਗੈਰੀ ਵੜਿੰਗ, ਸੁੱਖੀ ਅਤੇ ਹਰਿੰਦਰ ਸਿੰਘ ਕੁਆਰਡੀਨੇਟਰ ਨਿਯੁਕਤ

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੂਬਾ ਪਧਰੀ ਲੀਡਰਸ਼ਿਪ ਦਾ ਮੰਗਲਵਾਰ ਨੂੰ ਚੰਡੀਗੜ੍ਹ 'ਚ ਬੈਠਕਾਂ ਦਾ ਦੌਰ ਰਿਹਾ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਪਹਿਲਾਂ ਜ਼ਿਲ੍ਹਾ ਪ੍ਰਧਾਨ, ਵਿੰਗਾਂ ਦੇ ਮੁਖੀ, ਅਬਜ਼ਰਵਰਾਂ ਅਤੇ ਬਾਅਦ 'ਚ ਕੋਰ ਕਮੇਟੀ ਦੀ ਬੈਠਕਾਂ ਹੋਈਆਂ।

Bhagwant MannBhagwant Mann

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦਸਿਆ ਕਿ ਬੈਠਕਾਂ ਦਾ ਮਕਸਦ ਜਿਥੇ ਪੰਜਾਬ 'ਚ ਪਾਰਟੀ ਦੀ ਬੂਥ ਪੱਧਰ 'ਤੇ ਸਰਗਰਮੀਆਂ ਵਧਾਉਣਾ ਅਤੇ ਕੈਪਟਨ ਤੇ ਬਾਦਲਾਂ ਦੀ ਮਿਲੀਭੁਗਤ ਅਤੇ ਸਾਂਝੇ ਮਾਫ਼ੀਆ ਦੀ ਲੋਕਾਂ 'ਚ ਪੋਲ ਖੋਲ੍ਹਣਾ ਹੈ, ਉਥੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਹੱਕ 'ਚ ਪੰਜਾਬ ਦੀਆਂ ਟੀਮਾਂ ਤਿਆਰ ਕਰਨਾ ਹੈ।  

Captain Amrinder Singh Captain Amrinder Singh

ਭਗਵੰਤ ਮਾਨ ਨੇ ਦਸਿਆ ਕਿ ਦਿੱਲੀ 'ਚ ਟੀਮਾਂ ਦੀ ਤੈਨਾਤੀ ਲਈ ਸੀਨੀਅਰ ਆਗੂ ਤੇ ਸਿਆਸੀ ਰੀਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਖ਼ਜ਼ਾਨਚੀ ਸੁਖਵਿੰਦਰ ਪਾਲ ਸੁੱਖੀ ਦੀ ਚੰਡੀਗੜ੍ਹ ਹੈੱਡਕੁਆਟਰ ਤੇ ਸੰਗਠਨ ਇੰਚਾਰਜ ਗੈਰੀ ਵੜਿੰਗ ਅਤੇ ਰਾਸ਼ਟਰੀ ਕਾਰਜਕਾਰੀ ਦੇ ਮੈਂਬਰ ਹਰਿੰਦਰ ਸਿੰਘ ਅੰਮ੍ਰਿਤਸਰ ਨੂੰ ਦਿੱਲੀ 'ਚ ਤਾਲਮੇਲ ਇੰਚਾਰਜ (ਕੁਆਰਡੀਨੇਟਰ) ਨਿਯੁਕਤ ਕੀਤਾ ਗਿਆ ਹੈ।

Sukhbir singh badalSukhbir singh badal

ਇਸ ਤੋਂ ਬਿਨਾਂ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਹਰਚੰਦ ਸਿੰਘ ਬਰਸਟ ਨੇ ਲੀਡਰਸ਼ਿਪ ਨੂੰ ਪ੍ਰੇਰਣਾਦਾਇਕ ਭਾਸ਼ਣ ਦਿਤੇ ਅਤੇ ਪਾਰਟੀ ਲਈ ਦਿਨ ਰਾਤ ਇਕ ਕਰਨ ਲਈ ਉਤਸ਼ਾਹਿਤ ਕੀਤਾ।

AAP AAP

ਇਸ ਮੌਕੇ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਰੋੜੀ, ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ), ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਗੈਰੀ ਵੜਿੰਗ, ਸੁਖਵਿੰਦਰ ਪਾਲ ਸੁੱਖੀ, ਜਮੀਲ ਉਰ ਰਹਿਮਾਨ, ਬਲਜਿੰਦਰ ਸਿੰਘ ਚੌਂਦਾ, ਨਰਿੰਦਰ ਸਿੰਘ ਸ਼ੇਰਗਿੱਲ, ਟਰੇਡ ਵਿੰਗ ਪ੍ਰਧਾਨ ਨੀਨਾ ਮਿੱਤਲ, ਮਹਿਲਾ ਵਿੰਗ ਦੀ ਸਹਿ ਪ੍ਰਧਾਨ ਜੀਵਨਜੋਤ ਕੌਰ ਅਤੇ ਸਟੇਟ ਮੀਡੀਆ ਇੰਚਾਰਜ ਮਨਜੀਤ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ 'ਚ ਸੂਬਾ ਪਧਰੀ ਲੀਡਰਸ਼ਿਪ ਮੌਜੂਦਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement