
ਨਾਗਰਿਕਤਾ ਸੋਧ ਬਿਲ ਦਾ ਕੀਤਾ ਵਿਰੋਧ
ਨਵੀਂ ਦਿੱਲੀ : ਲੋਕਸਭਾ ਵਿਚ ਨਾਗਰਿਕਤਾ ਸੋਧ ਬਿਲ ਪਾਸ ਕੀਤਾ ਜਾ ਚੁੱਕਿਆ ਹੈ। ਇਸ ਬਿਲ 'ਤੇ ਕਾਫ਼ੀ ਚਰਚਾ ਹੋਈ। ਚਰਚਾ ਦੇ ਦੌਰਾਨ ਆਮ ਆਦਮੀ ਪਾਰਟੀ ਨੇ ਇਸ ਬਿਲ ਦੇ ਵਿਰੋਧ ਕੀਤਾ ਅਤੇ ਨਾਲ ਹੀ ਕਿਹਾ ਕਿ ਭਾਜਪਾ ਦੇ ਜਿਸ ਮੈਂਬਰ ਨੂੰ ਮੇਰਾ ਮੂੰਹ ਸੁੰਘਣਾ ਹੈ ਉਹ ਆ ਕੇ ਸੁੰਘ ਸਕਦਾ ਹੈ।
file photo
ਦਰਅਸਲ ਭਗਵੰਤ ਮਾਨ 'ਤੇ ਕਈਂ ਵਾਰ ਅਜਿਹੇ ਇਲਜ਼ਾਮ ਲੱਗ ਚੁੱਕੇ ਹਨ ਕਿ ਉਹ ਨਸ਼ੇ ਦੀ ਹਾਲਤ ਵਿਚ ਸੰਸਦ 'ਚ ਆਉਂਦੇ ਹਨ। ਉੱਥੇ ਹੀ ਨਾਗਰਿਕਤਾ ਸੋਧ ਬਿਲ 'ਤੇ ਆਪਣੀ ਗੱਲ ਨੂੰ ਸ਼ੁਰੂ ਕਰਦੇ ਹੋਏ ਲੋਕਸਭਾ ਵਿਚ ਭਗਵੰਤ ਮਾਨ ਨੇ ਤੰਜ ਕਸਦੇ ਹੋਏ ਕਿਹਾ ''ਸੱਭ ਤੋਂ ਪਹਿਲਾਂ ਮੈ ਆਪਣੇ ਭਾਜਪਾ ਦੇ ਮਿੱਤਰਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈ ਬੋਲਣਾ ਸ਼ੁਰੂ ਕਰ ਰਿਹਾ ਹਾਂ। ਜਿਸ ਨੂੰ ਮੇਰਾ ਮੂੰਹ ਸੁੰਘਣਾ ਹੈ ਉਹ ਹੁਣੇ ਆ ਜਾਵੇ। ਫਿਰ ਚਰਚਾ ਵਿਚ ਡਿਸਟਰਬ ਹੁੰਦਾ ਹੈ। ਜਦੋਂ ਵੀ ਮੈ ਸੱਚ ਬੋਲਦਾ ਹਾਂ ਤਾਂ ਤੁਹਾਨੂੰ ਸ਼ੱਕ ਹੁੰਦਾ ਹੈ''।
file photo
ਨਾਗਰਿਕਤਾ ਸੋਧ ਬਿਲ ਦਾ ਵਿਰੋਧ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ''ਇਸ ਬਿਲ ਦੇ ਜਰੀਏ ਸੰਵਿਧਾਨ ਦਾ ਕਤਲ ਹੋ ਰਿਹਾ ਹੈ। ਅਜ਼ਾਦੀ ਤੋਂ ਬਾਅਦ ਕਿਸੇ ਨੂੰ ਵੀ ਧਰਮ ਦੇ ਨਾਮ ਟਤੇ ਨਾਗਰਿਕਤਾ ਨਹੀਂ ਮਿਲੀ।ਜੇਕਰ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਲੋਕਾਂ ਦੀ ਪਹਿਚਾਣ ਕਰ ਲਈ ਜਾਵੇ ਤਾਂ ਉਨ੍ਹਾਂ ਦਾ ਕੀ ਕਰੋਗੇ ? ਕਿੱਥੇ ਲੈ ਜਾਵੋਗੇ ਇਨ੍ਹਾਂ ਨੂੰ ? ਕੀ ਉਨ੍ਹਾਂ ਦੇ ਲਈ ਸ਼ਰਨਾਰਥੀ ਕੈਂਪ ਬਣਾਉਗੇ ? ਜੇਕਰ ਸ਼ਰਨਾਰਥੀ ਕੈਂਪ ਬਣਾਉਗੇ ਤਾਂ ਬਿਜਲੀ-ਪਾਣੀ ਸੱਭ ਦੇਣਾ ਪਵੇਗਾ। ਇਹ ਬਿਲ ਸਾਨੂੰ ਕਿੱਥੇ ਲੈ ਕੇ ਜਾ ਰਿਹਾ ਹੈ''।
file photo
ਦੱਸ ਦਈਏ ਕਿ ਨਾਗਰਿਕਤਾਂ ਸੋਧ ਬਿਲ ਲਕਸਭਾ ਵਿਚ ਪਾਸ ਹੋ ਗਿਆ ਹੈ। ਇਸ ਬਿਲ ਦੇ ਪੱਖ ਵਿਚ 311 ਵੋਟਾਂ ਪਈਆਂ ਅਤੇ ਵਿਰੋਧ ਵਿਚ 80 ਵੋਟ ਪਏ।