ਵੱਖ ਵੱਖ ਸੜਕ ਹਾਦਸਿਆਂ ਵਿਚ 2 ਦੀ ਮੌਤ, 2 ਜ਼ਖ਼ਮੀ
Published : Dec 25, 2020, 12:46 am IST
Updated : Dec 25, 2020, 12:46 am IST
SHARE ARTICLE
image
image

ਵੱਖ ਵੱਖ ਸੜਕ ਹਾਦਸਿਆਂ ਵਿਚ 2 ਦੀ ਮੌਤ, 2 ਜ਼ਖ਼ਮੀ

ਜ਼ਖ਼ਮੀਆਂ ਤੋਂ ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ

ਸ੍ਰੀ ਮੁਕਤਸਰ ਸਾਹਿਬ, 24 ਦਸੰਬਰ (ਰਣਜੀਤ ਸਿੰਘ/ਕਸ਼ਮੀਰ ਸਿੰਘ) : ਪਿੰਡ ਸੋਥਾ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਚੱਕ ਦੂਹੇ ਵਾਲਾ ਦੇ ਚੌਕੀ ਇੰਚਾਰਜ ਹਰਜੋਤ ਸਿੰਘ ਮਾਨ ਨੇ ਦਸਿਆ ਕਿ ਲਖਵੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਗਿੱਲਜੇਵਾਲਾ ਜੋ ਅਪਣੇ ਮੋਟਰਸਾਈਕਲ ’ਤੇ ਪਿੰਡ ਨੂੰ ਜਾ ਰਿਹਾ ਸੀ, ਇਸ ਦੌਰਾਨ ਸਾਹਮਣੇ ਤੋਂ ਗ਼ਲਤ ਸਾਈਡ ਆ ਰਹੇ ਮੋਟਰਸਾਈਕਲ ਜਿਸ ’ਤੇ ਰਾਕੇਸ਼ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਪਿੰਡ ਭਾਰੂ ਗਿੱਦੜਬਾਹਾ, ਲਖਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਗਿੱਦੜਬਾਹਾ ਸਵਾਰ ਸੀ ਨੇ ਟੱਕਰ ਮਾਰ ਦਿਤੀ। ਜਿਸ ਕਾਰਨ ਲਖਵੀਰ ਸਿੰਘ ਸੜਕ ’ਤੇ ਜਾ ਡਿੱਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਕਤ ਦੋਸ਼ੀ ਨਸ਼ੇ ਦੀ ਹਾਲਤ ਵਿਚ ਸਨ, ਜਿਨ੍ਹਾਂ ਦੀ ਤਲਾਸ਼ੀ ਉਪਰੰਤ ਨਸ਼ੇ ਦੀਆਂ ਗੋਲੀਆਂ ਵੀ ਬਰਾਮਦ ਹੋਈਆਂ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
 ਇਕ ਹੋਰ ਹਾਦਸੇ ਵਿਚ ਗੁਰਵਿੰਦਰ ਸਿੰਘ ਪੁੱਤਰ ਬੂਟਾ ਸਿੰਘ, ਉਮਰ ਕਰੀਬ (35) ਵਾਸੀ ਪਿੰਡ ਨੂਰਪੁਰ ਕ੍ਰਿਪਾਲਕੇ ਜੋ ਅਪਣੇ ਮੋਟਰਸਾਈਕਲ ’ਤੇ ਸ੍ਰੀ ਮੁਕਤਸਰ ਸਾਹਿਬ ਤੋਂ ਆਪਣੇ ਪਿੰਡ ਜਾ ਰਿਹਾ ਸੀ, ਜਦੋਂ ਉਹ ਗੁਰੂਹਸਹਾਏ ਰੋਡ ਪਸ਼ੂ ਮੇਲਾ ਗਰਾਉਂਡ ਨਜ਼ਦੀਕ ਪਹੁੰਚਿਆਂ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਫੇਟ ਮਾਰ ਦਿਤੀ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। 

ਕੈਪਸ਼ਨ : ਸੜਕ ਹਾਦਸੇ ’ਚ ਮ੍ਰਿਤਕ ਲਖਵੀਰ ਸਿੰਘ ਤੇ ਰਖ਼ਮੀ ਦੋਵੇਂ ਨੌਜਵਾਨ ਅਤੇ ਦੂਜੇ ਹਾਦਸੇ ਵਿਚ ਮ੍ਰਿਤਕ ਗੁਰਵਿੰਦਰ ਸਿੰਘ ਤੇ ਨੁਕਸਾਨਿਆ ਗਿਆ ਮੋਟਰਸਾਈਕਲ। ਸੰਜੂ
ਫੋਟੋ ਫਾਇਲ : ਐਮਕੇਐਸ 24 - 01

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement