
ਹਰਿਆਣਾ ਤੇ ਪੰਜਾਬ 'ਚ ਕੜਾਕੇ ਦੀ ਠੰਡ, ਆਦਮਪੁਰ ਵਿਚ 1.6 ਡਿਗਰੀ ਤਾਪਮਾਨ
ਚੰਡੀਗੜ੍ਹ, 24 ਦਸੰਬਰ: ਹਰਿਆਣਾ ਅਤੇ ਪੰਜਾਬ ਵਿਚ ਵੀਰਵਾਰ ਨੂੰ ਸੀਤ ਲਹਿਰ ਚਲੀ ਅਤੇ ਘੱਟੋ ਘੱਟ ਤਾਪਮਾਨ ਇਸ ਮÏਸਮ ਦੇ ਆਮ ਤਾਪਮਾਨ ਤੋਂ ਵੀ ਘੱਟ ਰਿਹਾ¢
ਮÏਸਮ ਵਿਭਾਗ ਦੇ ਅਧਿਕਾਰੀਆਂ ਨੇ ਇਥੇ ਦਸਿਆ ਕਿ ਪੰਜਾਬ ਦੇ ਆਦਮਪੁਰ ਵਿਚ ਘੱਟੋ ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ¢ ਲੁਧਿਆਣਾ ਵਿਚ ਵੀ ਘੱਟੋ- ਘੱਟ ਤਾਪਮਾਨ 2.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ¢ ਇਸ ਤੋਂ ਇਲਾਵਾ ਪੰਜਾਬ ਦੇ ਹਲਵਾਰਾ ਵਿਚ ਘੱਟੋ ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ¢ ਫ਼ਰੀਦਕੋਟ, ਬਠਿੰਡਾ, ਅੰਮ੍ਰਿਤਸਰ, ਪਟਿਆਲਾ ਅਤੇ ਗੁਰਦਾਸਪੁਰ ਵਿਚ ਘੱਟੋ ਘੱਟ ਤਾਪਮਾਨ ਕ੍ਰਮਵਾਰ 3.6, 4.8, 4, 5.6 ਅਤੇ 5.8. ਡਿਗਰੀ ਸੈਲਸੀਅਸ ਦਰਜ ਕੀਤਾ ਗਿਆ¢
ਇਸ ਦÏਰਾਨ ਹਰਿਆਣਾ ਦੇ ਅੰਬਾਲਾ, ਕਰਨਾਲ, ਨਾਰਨÏਲ, ਰੋਹਤਕ, ਭਿਵਾਨੀ ਅਤੇ ਸਿਰਸਾ ਵਿਚ ਵੀ ਰਾਤ ਦਾ ਤਾਪਮਾਨ ਕ੍ਰਮਵਾਰ 5.7, 2.9, 4.6, 4.6, 5.2 ਅਤੇ 6.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਘੱਟ ਹੈ¢
ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਘੱਟੋ ਘੱਟ ਤਾਪਮਾਨ 4.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ¢ ਮÏਸਮ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਕਰਨਾਲ, ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਸਮੇਤ ਕਈ ਥਾਵਾਂ 'ਤੇ ਧੁੰਦ ਕਾਰਨ ਵੇਖਣ ਦੀ ਸਮਰੱਥਾ ਘੱਟ ਰਹੀ¢ (ਪੀਟੀਆਈ)