
ਦਖਣੀ ਸੁਡਾਨ ’ਚ ਕਾਲ ਦੀ ਸਥਿਤੀ, ਹਜ਼ਾਰਾਂ ਲੋਕ ਭੁੱਖਮਰੀ ਕੰਢੇ
ਲੇਕੁਆਂਗੋਲੇ, 24 ਦਸੰਬਰ : ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿਤੀ ਹੈ ਕਿ ਯਮਨ, ਬੁਰਕੀਨਾ ਫਾਸੋ ਅਤੇ ਨਾਈਜੀਰੀਆ ਸਮੇਤ ਦਖਣੀ ਸੁਡਾਨ ਉਹ ਚਾਰ ਦੇਸ਼ ਹਨ ਜਿਨ੍ਹਾਂ ਦੇ ਕੁੱਝ ਇਲਾਕਿਆਂ ’ਚ ਕਾਲ ਪੈ ਸਕਦਾ ਹੈ। ਦਖਣੀ ਸੁਡਾਨ ਦੇ ਪਿਬੋਰ ਕਾਉਂਟੀ ਨੂੰ ਇਸ ਸਾਲ ਡਰਾਉਣੀ ਹਿੰਸਾ ਅਤੇ ਖ਼ਤਰਨਾਕ ਹੜ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੇਸ਼ ਦੇ ਲੇਕੁਆਂਗੋਲੇ ਸ਼ਹਿਰ ’ਚ ਸੱਤ ਪ੍ਰਵਾਰਾਂ ਦੇ ਐਸੋਸੀਏਟਿਡ ਪ੍ਰੈਸ ਨੂੰ ਦਸਿਆ ਕਿ ਫ਼ਰਵਰੀ ਤੋਂ ਨਵੰਬਰ ਦੇ ਵਿਚ ਉਨ੍ਹਾਂ ਦੇ 13 ਬੱਚੇ ਭੁੱਖ ਨਾਲ ਮਰ ਗਏ। ਇਥੇ ਦੇ ਸ਼ਾਸਨ ਪ੍ਰਮੁੱਖ ਪੀਟਰ ਗੋਲੂ ਨੇ ਕਿਹਾ ਕਿ ਉਨ੍ਹਾਂ ਨੂੰ ਡਾਈਚਾਰਕ ਆਗੂਆਂ ਤੋਂ ਖ਼ਬਰਾਂ ਮਿਲੀਆਂ ਕਿ ਸਤੰਬਰ ਤੋਂ ਦਸੰਬਰ ਦੇ ਵਿਚਕਾਰ ਉਥੇ ਅਤੇ ਨੇੜਲੇ ਪਿੰਡਾ ’ਚ 17 ਬੱਚਿਆਂ ਦੀ ਭੁੱਖ ਨਾਲ ਮੌਤ ਹੋ ਗਈ। ‘ਇੰਟੀਗ੍ਰੇਟਿਡ ਫ਼ੂਡ ਸਿਕਿਊਰਿਟੀ ਫ਼ੇਜ ਕਲਾਸੀਫ਼ਿਕੇਸ਼ਨ’ ਵਲੋਂ ਇਸ ਮਹੀਨੇ ਜਾਰੀ ਕੀਤੀ ਗਈ ਅਕਾਲ ਸਮੀਖਿਆ ਕੇਮਟੀ ਦੀ ਰੀਪੋਰਟ ’ਚ ਲੋੜੀਂਦੇ ਅੰਕੜਿਆਂ ਦੀ ਕਮੀ ਹੋਣ ਕਾਰਨ ਅਕਾਲ ਐਲਾਨਿਆ ਨਹੀਂ ਜਾ ਸਕਿਆ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਦਖਣੀ ਸੁਡਾਨ ’ਚ ਕਾਲ ਦੀ ਸਥਿਤੀ ਹੈ।
ਇਸ ਦਾ ਅਰਥ ਹੈ ਕਿ ਘੱਟ ਤੋਂ ਘੱਟ 20 ਫ਼ੀ ਸਦੀ ਪ੍ਰਵਾਰਾਂ ਨੂੰ ਭੋਜਨ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਘੱਟੋ ਘੱਟ 30 ਫ਼ੀ ਸਦੀ ਬੱਚੇ ਗੰਭੀਰ ਰੂਪ ਨਾਲ ਕੁਪੋਸ਼ਣ ਦੇ ਸ਼ਿਕਾਰ ਹਨ। ਹਾਲਾਂਕਿ ਦਖਣੀ ਸੁਡਾਨ ਸਰਕਾਰ ਰੀਪੋਰਟ ਦੇ ਨਤੀਜਿਆਂ ਤੋਂ ਸਹਿਮਤ ਨਹੀਂ ਹੈ।
ਸਰਕਾਰ ਦਾ ਕਹਿਣਾ ਹੈ ਕਿ ਜੇਕਰ ਕਾਲ ਦੀ ਸਥਿਤੀ ਹੈ ਤਾਂ ਇਸ ਨੂੰ ਅਸਫ਼ਲਤਾ ਵਜੋਂ ਦੇਖਿਆ ਜਾਵੇਗਾ। ਦੇਸ਼ ਦੀ ਖ਼ੁਰਾਕ ਸੁਰੱਖਿਆ ਕਮੇਟੀ ਦੇ ਪ੍ਰਧਾਨ ਜਾਨ ਪੰਗੇਚ ਨੇ ਕਿਹਾ, ‘‘ਉਹ ਅੰਦਾਜਾ ਲਗਾ ਰਹੇ ਹਲ..., ਅਸੀ ਇਥੇ ਤੱਥਾਂ ’ਤੇ ਗੱਲ ਕਰ ਰਹੇ ਹਨ। ਉਹ ਜ਼ਮੀਨੀ ਹਕੀਕਤ ਨਹੀਂ ਜਾਣਦੇ।’’ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ’ਚ 11000 ਲੋਕ ਭੁੱਖਮਰੀ ਦੀ ਕਗਾਰ ’ਤੇ ਹਨ ਅਤੇ ਇਹ, ਖ਼ੁਰਾਕ ਸੁਰੱਖਿਆ ਮਾਹਰਾਂ ਵਲੋਂ ਰੀਪੋਰਟ ’ਚ ਦੱਸੇ ਗਏ 1,05,000 ਦੇ ਅਨੁਮਾਨ ਤੋਂ ਬਹੁਤ ਘੱਟ ਗਿਣਤੀ ਹੈ। ਦਖਣੀ ਸੁਡਾਨ, ਪੰਜ ਸਾਲ ਤਕ ਚੱਲੇ ਗ੍ਰਹਿ ਯੁੱਧ ਤੋਂ ਉਬਰਨ ਦਾ ਸੰਘਰਸ਼ ਕਰ ਰਿਹਾ ਹੈ। ਖ਼ੁਰਾਕ ਸੁਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਭੁੱਖ ਦਾ ਸੰਕਟ ਜੰਗ ਦੀ ਸਥਿਤੀ ਲਗਾਤਾਰ ਬਣੇ ਰਹਿਣ ਦੇ ਕਾਰਨ ਹੀ ਪੈਦਾ ਹੋਇਆ ਹੈ।
ਵਰਲਡ ਪੀਸ ਫ਼ਾਉਂਡੇਸ਼ਨ ਦੇ ਕਾਰਜਕਾਰੀ ਡਾਇਰੈਕਟਰ ਅਲੇਕਸ ਡੀ ਵਾਲ ਨੇ ਕਿਹਾ ਕਿ ਜੋ ਕੁੱਠ ਵੀ ਹੋ ਰਿਹਾ ਹੈ, ਦਖਣੀ ਸੁਡਾਨ ਸਰਕਾਰ ਨਾ ਸਿਰਫ਼ ਉਸ ਦੀ ਗੰਭੀਰਤਾ ਨੂੰ ਅਣਦੇਖਾ ਕਰ ਰਹੀ ਹੈ, ਬਲਕਿ ਇਸ ਤੱਥ ਨੂੰ ਵੀ ਨਕਾਰ ਰਹੀ ਹੈ ਕਿ ਇਸ ਸੰਕਟ ਲਈ ਉਨ੍ਹਾਂ ਦੀ ਅਪਣੀ ਨੀਤੀਆਂ ਅਤੇ ਫ਼ੌਜੀ ਰਣਨੀਤੀਆਂ ਜ਼ਿੰਮੇਦਾਰ ਹੈ। (ਪੀਟੀਆਈ)