ਜਹਾਜ਼ ਦੇ ਪਿਛਲੇ ਹਿੱਸੇ ਦੀ ਪਹਿਚਾਣ ਕਰਨ ਵਾਲਾ 12 ਸਾਲਾ ਭਾਰਤੀ ਗਿਨੀਜ਼ ਵਰਲਡ ਰੀਕਾਰਡ ’ਚ ਸ਼ਾਮਲ
Published : Dec 25, 2020, 12:58 am IST
Updated : Dec 25, 2020, 12:58 am IST
SHARE ARTICLE
image
image

ਜਹਾਜ਼ ਦੇ ਪਿਛਲੇ ਹਿੱਸੇ ਦੀ ਪਹਿਚਾਣ ਕਰਨ ਵਾਲਾ 12 ਸਾਲਾ ਭਾਰਤੀ ਗਿਨੀਜ਼ ਵਰਲਡ ਰੀਕਾਰਡ ’ਚ ਸ਼ਾਮਲ

ਦੁਬਈ, 24 ਦਸੰਬਰ : ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ’ਚ ਇਕ ਮਿੰਟ ਦੇ ਅੰਦਰ ਸੱਭ ਤੋਂ ਵੱਧ ਗਿਣਤੀ ’ਚ ਜਹਾਜ਼ਾਂ ਦੇ ਪਿਛਲੇ ਹਿੱਸੇ ਦੀ ਪਹਿਚਾਣ ਕਰਨ ਵਾਲਾ 12 ਸਾਲਾ ਭਾਰਤੀ ਬੱਚੇ ਨੂੰ ਗਿਨੀਜ਼ ਬੁੱਕ ਆਫ਼ ਵਰਲਡ ਰੀਕਾਰਡ ’ਚ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਵੀਰਵਾਰ ਨੂੰ ਮੀਡੀਆ ਦੀ ਖ਼ਬਰਾਂ ’ਚ ਦਿਤੀ ਗਈ। ਗਲਫ਼ ਨਿਊਜ਼ ਨੇ ਖ਼ਬਰ ਦਿਤੀ ਕਿ ਆਬੁ ਧਾਬੀ ’ਚ ਰਹਿਣ ਵਾਲੇ ਸਿਧਾਂਤ ਗੁੰਬਰ ਨੇ 60 ਸਕਿੰਟ ਵਿਚ 39 ਜਹਾਜ਼ਾਂ ਦੇ ਪਿਛਲੇ ਹਿੱਸੇ ਦੀ ਪਹਿਚਾਣ ਕੀਤੀ। ਉਹ ਸੱਭ ਤੋਂ ਘੱਟ ਉਮਰ ਦਾ ਭਾਰਤੀ ਹੈ ਜਿਸਨੇ 100 ਸੱਭ ਤੋਂ ਉਚੀਆਂ ਇਮਾਰਤਾਂ ਦੀ ਵੀ ਪਹਿਚਾਣ ਕੀਤੀ। 
ਹਰਿਆਣਾ ਦੇ ਰਹਿਣ ਵਾਲੇ ਗੁੰਬਰ ਨੂੰ ਪਹਿਲਾਂ ‘ਇੰਡੀਆ ਬੁੱਕ ਆਫ਼ ਬਰਲਡ ਰੀਕਾਡਰ’ ਨੇ ਮਾਨਤਾ ਦਿਤੀ ਸੀ। ਖ਼ਬਰ ’ਚ ਦਸਿਆ ਗਿਆ ਕਿ ਪਿਛਲੇ ਮਹੀਨੇ ਉਹ ਗਿਨੀਜ਼ ਵਰਡਲ ਰੀਕਾਰਡ ’ਚ ਸ਼ਾਮਲ ਹੋਇਆ। ਖ਼ਬਰਾਂ ’ਚ ਦਸਿਆ ਗਿਆ ਕਿ ਦੁਨੀਆ ਦੀ 100 ਸੱਭ ਤੋਂ ਉਚੀਆਂ ਇਮਾਰਤਾਂ ਦੀ ਪਹਿਚਾਣ ਕਰਨ ਲਈ ਸੱਭ ਤੋਂ ਘੱਟ ਉਮਰ ’ਚ ਉਸ ਦਾ ਨਾਂ ‘ਇਡੀਆ ਬੁੱਕ’ ’ਚ ਸ਼ਾਮਲ ਕੀਤਾ ਗਿਆ ਹੈ। ਗ਼ੁਬਰ ਨੇ ਗਲਫ਼ ਨਿਊਜ਼ ਨੂੰ ਦਸਿਆ, ‘‘ਬਚਪਨ ਤੋਂ ਹੀ ਮੈਂ ਅਤੇ ਮੇਰੇ ਪਿਤਾ ਰਾਕੇਟ, ਜਹਾਜ਼, ਇਮਾਰਤਾਂ ਅਤੇ ਵਾਹਨਾਂ ਦੀ ਨਕਲ ਬਣਾਉਣ ’ਚ ਕਾਫ਼ੀ ਸਮਾਂ ਖ਼ਰਚ ਕਰਦੇ ਸਨ। ਮੈਂ ਕਈ ਜਹਾਜ਼ਾ ਦੇ ਪਿਛਲੇ ਹਿੱਸੇ ਦੀ ਪਹਿਚਾਣ ਕਰ ਸਕਣ ’ਚ ਸਮਰੱਥ ਸੀ ਅਤੇ ਮੇਰੀ ਮਾਂ ਪਾਵਰ ਪਵਾਈਂਟ ਸਲਾਈਡ ’ਚ ਇਨ੍ਹਾਂ ਨੂੰ ਇਕਜੁੱਟ ਕਰਨ ’ਚ ਮਦਦ ਕਰਦੀ ਸੀ। ਇਸ ਲਈ ਮੈਂ ਤੇਜੀ ਨਾਲ ਉਨ੍ਹਾਂ ਦੀ ਪਹਿਚਾਣ ਕਰ ਸਕਦਾ ਹਾਂ।’’     (ਪੀਟੀਆਈ)

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement