ਸਰਕਾਰ ਕੜਾਕੇ ਦੀ ਠੰਢ 'ਚ ਬੈਠੇ ਕਿਸਾਨਾਂ ਨਾਲ ਖੇਡਾਂ ਖੇਡਣ ਲੱਗੀ
Published : Dec 25, 2020, 2:41 am IST
Updated : Dec 25, 2020, 2:41 am IST
SHARE ARTICLE
image
image

ਸਰਕਾਰ ਕੜਾਕੇ ਦੀ ਠੰਢ 'ਚ ਬੈਠੇ ਕਿਸਾਨਾਂ ਨਾਲ ਖੇਡਾਂ ਖੇਡਣ ਲੱਗੀ


g ਫਿਰ ਲਿਖੀ ਕਿਸਾਨਾਂ ਨੂੰ ਚਿੱਠੀ g ਕਿਹਾ- ਗੱਲਬਾਤ ਲਈ ਖੁਲ੍ਹੇ ਹਨ ਰਸਤੇ g ਤਾਰੀਖ਼ ਤੇ ਸਮਾਂ ਕਿਸਾਨਾਂ ਨੂੰ ਤੈਅ ਕਰਨ ਲਈ ਕਿਹਾ
ਚੰਡੀਗੜ੍ਹ, 24 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਖੇਤੀ ਕਾਨੂੰਨ ਵਿਰੁਧ ਕਿਸਾਨਾਂ ਦੇ ਅੰਦੋਲਨ ਦਾ ਅੱਜ ਯਾਨੀ ਵੀਰਵਾਰ ਨੂੰ 29ਵਾਂ ਦਿਨ ਹੈ ਪਰ ਸਰਕਾਰ ਅੰਦੋਲਨ ਨੂੰ ਲੰਮਾ ਖਿੱਚਣ ਲਈ ਨਵੀਂ ਤੋਂ ਨਵੀਂ ਚਾਲ ਚੱਲ ਰਹੀ ਹੈ | ਸਰਕਾਰ ਨੂੰ ਲਗਦਾ ਹੈ ਕਿ ਕੜਾਕੇ ਦੀ ਠੰਢ ਦੀ ਮਾਰ ਨਾ ਝਲਦੇ ਕਿਸਾਨ ਅਪਣੇ ਆਪ ਘਰਾਂ ਨੂੰ ਤੁਰ ਜਾਣਗੇ ਪਰ ਦੂਜੇ ਪਾਸੇ ਕਿਸਾਨ ਇੰਨੀ ਠੰਢ ਵਿਚ ਵੀ ਚੜ੍ਹਦੀ ਕਲਾ ਵਿਚ ਹਨ | ਇਸ ਵਿਚ ਸਰਕਾਰ ਵਲੋਂ ਕਿਸਾਨਾਂ ਨੂੰ ਇਕ ਹੋਰ ਚਿੱਠੀ ਲਿਖੀ ਗਈ ਹੈ | ਖੇਤੀਬਾੜੀ ਮੰਤਰਾਲੇ ਵਲੋਂ ਲਿਖੀ ਗਈ ਚਿੱਠੀ 'ਚ ਕਿਹਾ ਗਿਆ ਹੈ ਕਿ ਸਰਕਾਰ ਕਿਸਾਨਾਂ ਦੀ ਹਰ ਮੰਗ 'ਤੇ ਚਰਚਾ ਕਰਨ ਲਈ ਤਿਆਰ ਹੈ | ਸਰਕਾਰ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਹਾਲੇ ਵੀ ਗੱਲਬਾਤ ਦੇ ਰਸਤੇ ਖੁੱਲ੍ਹੇ ਹੋਏ ਹਨ | ਚਿੱਠੀ 'ਚ ਲਿਖਿਆ ਗਿਆ ਹੈ ਕਿ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਦਾ ਰਸਤਾ ਖੁਲ੍ਹਾ ਰਖਣਾ ਜ਼ਰੂਰੀ ਹੈ | 

ਦੇਸ਼ ਦੀਆਂ ਕਈ ਸਥਾਪਤ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਦੀ ਆਦਰਪੂਰਵਕ ਗੱਲ ਸੁਣਨਾ ਸਰਕਾਰ ਦੀ ਜ਼ਿੰਮੇਵਾਰੀ ਹੈ | ਸਰਕਾਰ ਇਸ ਤੋਂ ਇਨਕਾਰ ਨਹੀਂ ਕਰ ਸਕਦੀ | ਸੰਯੁਕਤ ਕਿਸਾਨ ਮੋਰਚਾ ਦੇ ਅਧੀਨ ਅੰਦੋਲਨਕਾਰੀ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਸਰਕਾਰ ਵਲੋਂ ਬਹੁਤ ਹੀ ਸਨਮਾਨਜਨਕ ਤਰੀਕੇ ਨਾਲ ਅਤੇ ਖੁਲ੍ਹੇ ਮਨ ਨਾਲ ਕਈ ਦੌਰ ਦੀ ਗੱਲਬਾਤ ਕੀਤੀ ਗਈ ਹੈ ਅਤੇ ਅੱਗੇ ਵੀ ਤੁਹਾਡੀ ਸਹੂਲਤ ਅਨੁਸਾਰ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ | ਇਹ ਪੱਤਰ ਜੁਆਇੰਟ ਸਕੱਤਰ ਖੇਤੀ ਮਹਿਕਮਾ  ਵਿਵੇਕ ਅਗਰਵਾਲ ਵਲੋਂ 40 ਕਿਸਾਨ ਆਗੂਆਂ ਨੂੰ ਭੇਜਿਆ ਗਿਆ ਹੈ | 
ਜ਼ਿਕਰਯੋਗ ਹੈ ਕਿ ਕਿਸਾਨ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਬੀਤੀ 26 ਨਵੰਬਰ ਤੋਂ ਦਿੱਲੀ ਦੇ ਟਿਕਰੀ ਅਤੇ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ | ਕਿਸਾਨ ਅਪਣਾ ਅੰਦੋਲਨ ਹੋਰ ਤੇਜ਼ ਕਰਨਗੇ | ਕੇਂਦਰ ਸਰਕਾਰ ਵਲੋਂ ਹਾਲ ਹੀ 'ਚ ਭੇਜੇ ਗਏ ਸੱਦਾ ਪੱਤਰ ਨੂੰ ਕਿਸਾਨਾਂ ਨੇ ਠੁਕਰਾ ਦਿਤਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਨੂੰਨ 'ਚ ਸੋਧਾਂ ਮਨਜ਼ੂਰ ਨਹੀਂ ਹਨ, ਇਹ ਕਾਨੂੰਨ ਰੱਦ ਹੋਣੇ ਚਾਹੀਦੇ ਹਨ | ਜੇਕਰ ਸਰਕਾਰ ਸਾਡੇ ਨਾਲ ਗੱਲਬਾਤ ਲਈ ਤਿਆਰ ਹੈ ਤਾਂ ਸਾਨੂੰ ਖੁੱਲ੍ਹੇ ਮਨ ਨਾਲ ਬੁਲਾਵੇ | ਗੱਲਬਾਤ ਲਈ ਕੋਈ ਠੋਸ ਤਜਵੀਜ਼ ਭੇਜੇ ਤਾਕਿ ਗੱਲਬਾਤ ਦੀ ਪ੍ਰਕਿਰਿਆ ਨੂੰ ਅੱਗੇ ਤੋਰਿਆ ਜਾ ਸਕੇ | ਕਿਸਾਨੀ ਘੋਲ ਕਿੰਨਾ ਚਿਰ ਜਾਰੀ ਰਹਿੰਦਾ, ਇਸ ਬਾਬਤ ਕੱੁਝ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸਰਕਾਰ ਕਾਨੂੰਨਾਂ 'ਚ ਸੋਧ ਲਈ ਤਿਆਰ ਹੈ, ਜਦਿਕ ਕਿਸਾਨ ਕਾਨੂੰਨਾਂ  ਨੂੰ ਰੱਦ ਕਰਾਉਣ 'ਤੇ ਅੜੇ ਹੋਏ ਹਨ |
ਉਧਰ ਕਿਸਾਨ ਜਥੇਬੰਦੀਆਂ ਦੇ ਤੈਅਸ਼ੁਦਾ ਪ੍ਰੋਗਰਾਮ ਅਨੁਸਾਰ ਆਗਾਮੀ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਕਿਸਾਨ ਸੰਗਠਨ ਹਰਿਆਣਾ ਦੇ ਸਾਰੇ ਟੋਲ ਪਲਾਜ਼ਾ ਫ਼੍ਰੀ ਕਰਨਗੇ | ਇਸ ਨੂੰ ਅੰਦੋਲਨ ਦੀ ਕੜੀ ਦਸਿਆ ਜਾ ਰਿਹਾ ਹੈ | ਇਸ ਦਾ ਐਲਾਨ ਕਿਸਾਨ ਸੰਗਠਨ ਪਹਿਲਾਂ ਹੀ ਕਰ ਚੁੱਕੇ ਹਨ | ਕਿਸਾਨ ਸਪੱਸ਼ਟ ਕਰ ਚੁਕੇ ਹਨ ਕਿ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੰੁਦੇ, ਉਹ ਅਪਣਾ ਐਕਸ਼ਨ ਉਲੀਕਦੇ ਰਹਿਣਗੇ |
 ਦੂਜੇ ਪਾਸੇ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਕਿਸਾਨਾਂ ਦੀ ਭੁੱਖ ਹੜਤਾਲ ਲਗਾਤਾਰ ਜਾਰੀ ਹੈ | 24-24 ਘੰਟੇ ਦੀ ਭੁੱਖ ਹੜਤਾਲ ਲਈ ਅੱਜ ਫਿਰ ਤੀਜਾ ਜਥਾ ਭੁੱਖ ਹੜਤਾਲ ਲਈ ਬੈਠਾ ਤੇ ਸਰਕਾਰ ਨੂੰ ਦਸਿਆ ਕਿ ਉਸ ਦੀਆਂ ਗ਼ਲਤ ਨੀਤੀਆਂ ਕਰ ਕੇ ਅੰਨ ਪੈਦਾ ਕਰਨ ਵਾਲਾ ਅੱਜ ਖ਼ੁਦ ਭੁਖਾ ਹੈ | ਅੱਜ ਸਾਰੇ ਬਾਰਡਰਾਂ 'ਤੇ 11-11 ਕਿਸਾਨ ਗਲਾਂ 'ਚ ਫੁੱਲ ਮਾਲਾਵਾਂ ਪਾ ਕੇ ਬੈਠੇ ਤੇ ਚੜ੍ਹਦੀ ਕਲਾ ਦੇ ਨਾਹਰੇ ਗੂੰਜੇ |

ਕੇਂਦਰੀ ਦੀ ਨਵੀਂ ਚਿੱਠੀ ਬਾਰੇ ਦੋ ਦਿਨਾਂ ਦੌਰਾਨ ਫ਼ੈਸਲਾ ਲੈਣਗੇ ਕਿਸਾਨ ਆਗੂ

ਸੂਬਾਈ ਤੇ ਕੌਮੀ ਕਮੇਟੀ ਦੀਆਂ ਸ਼ੁਕਰਵਾਰ ਤੇ ਸਨਿਚਰਵਾਰ ਨੂੰ ਸੱਦੀਆਂ ਮੀਟਿੰਗਾਂ


ਚੰਡੀਗੜ੍ਹ, 24 ਦਸੰਬਰ (ਗੁਰਉਪਦੇਸ਼ ਭੁੱਲਰ): ਕੇਂਦਰ ਸਰਕਾਰ ਵਲੋਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੂੰ ਦੁਬਾਰਾ ਚਿੱਠੀ ਭੇਜ ਕੇ ਦਿਤੇ ਗੱਲਬਾਤ ਦੇ ਸੱਦੇ 'ਤੇ ਵਿਚਾਰ ਕਰਨ ਲਈ ਸ਼ੁਕਰਵਾਰ ਤੇ ਸਨਿਚਰਵਾਰ ਨੂੰ ਕਿਸਾਨ ਨੇਤਾ ਮੀਟਿੰਗਾਂ ਕਰਨਗੇ | ਸਰਕਾਰ ਵਲੋਂ ਪਹਿਲੀ ਚਿੱਠੀ ਵਾਂਗ ਹੀ ਬਿਨਾਂ ਤਰੀਕ ਦੇ ਗੱਲਾਬਤ ਦੀ ਫਿਰ ਬਿਨਾਂ ਏਜੰਡਾ ਦੱਸੇ ਕੀਤੀ ਪੇਸ਼ਕਸ਼ ਬਾਅਦ ਹੁਣ ਕਿਸਾਨ ਆਗੂਆਂ ਵਿਚ ਗੁੱਸਾ ਵਧਣ ਦੇ ਸੰਕੇਤ ਹਨ ਤੇ ਉਹ ਅਪਣੀਆਂ ਮੰਗਾਂ ਦੌਰਾਨ ਸਪਸ਼ਟ ਸੱਦਾ ਨਾ ਮਿਲਣ 'ਤੇ ਕੋਈ ਵੱਡਾ ਫ਼ੈਸਲਾ ਲੈ ਕੇ ਕੇਂਦਰ ਨੂੰ ਅਲਟੀਮੇਟਮ ਦੇ ਸਕਦੇ ਹਨ | ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਾਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਨਵੀਂ ਦਿੱਲੀ ਵਿਚ ਕੁੱਝ ਵੀ ਨਵਾਂ ਨਹੀਂ ਅਤੇ ਗੋਲਮੋਲ ਗੱਲਾਂ ਹੀ ਕੀਤੀਆਂ ਗਈਆਂ ਹਨ | ਪੰਜਾਬ ਦੇ ਕਿਸਾਨ ਆਗੂਆਂ ਦੀ ਮੀਟਿੰਗ 25 ਦਸੰਬਰ ਸ਼ੁਕਰਵਾਰ ਨੂੰ ਹੋਵੇਗੀ ਅਤੇ 26 ਦਸੰਬਰ ਨੂੰ ਕੌਮੀ ਪੱਧਰ ਦੀ ਕਮੇਟੀ ਵਿਚ ਸਾਂਝੀ ਮੀਟਿੰਗ ਵਿਚ ਫ਼ੈਸਲਾ ਕਰ ਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ |
 

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement