
ਅਖੀਰ ਬਹੁਤੀਆਂ ਜਥੇਬੰਦੀਆਂ ਚ ਸਹਿਮਤੀ ਹੋਈ ਕਿ ਮੌਜੂਦਾ ਹਾਲਾਤਾਂ ਚ ਲੋਕਾਂ ਨੂੰ ਨਵਾਂ ਬਦਲ ਦੇਣ ਲਈ ਚੋਣਾਂ ਲੜਨੀਆਂ ਚਾਹੀਦੀਆਂ ਹਨ।
ਚੰਡੀਗੜ੍ਹ (ਭੁੱਲਰ) ਪੰਜਾਬ ਦੀਆਂ 32 ਜਥੇਬੰਦੀਆਂ ਚੋਂ 27 ਜਥੇਬੰਦੀਆਂ ’ਚ ਵਿਧਾਨ ਸਭਾ ਚੋਣਾਂ ਲੜਨ ਲਈ ਸਹਿਮਤੀ ਬਣ ਜਾਣ ਦੀ ਖ਼ਬਰ ਹੈ।ਸੂਤਰਾਂ ਦੀ ਮੰਨੀਏ ਤਾਂ ਬੀਤੇ ਦਿਨ ਚੰਡੀਗੜ੍ਹ ਮੁੱਖ ਮੰਤਰੀ ਨਾਲ ਮੀਟਿੰਗ ਚ ਪਹੁੰਚੇ ਆਗੂ ਚੰਡੀਗੜ੍ਹ ਚ ਹੀ ਰਾਤ ਰੁਕੇ ਸਨ ਤੇ ਕਿਸੇ ਥਾਂ ਗੁਪਤ ਮੀਟਿੰਗ ਕਰਕੇ ਚੋਣਾਂ ਲੜਨ ਦੇ ਮੁਦੇ ਤੇ ਲੰਬੀ ਚਰਚਾ ਕੀਤੀ।ਅਖੀਰ ਬਹੁਤੀਆਂ ਜਥੇਬੰਦੀਆਂ ਚ ਸਹਿਮਤੀ ਹੋਈ ਕਿ ਮੌਜੂਦਾ ਹਾਲਾਤਾਂ ਚ ਲੋਕਾਂ ਨੂੰ ਨਵਾਂ ਬਦਲ ਦੇਣ ਲਈ ਚੋਣਾਂ ਲੜਨੀਆਂ ਚਾਹੀਦੀਆਂ ਹਨ।ਪਤਾ ਲਗਾ ਹੈ ਕਿ ਦਰਸ਼ਨ ਪਾਲ ਵਾਲੀ ਜਥੇਬੰਦੀ।
ਜਗਜੀਤ ਸਿੰਘ ਡੱਲੇਵਾਲ ਵਾਲੀ ,ਬੀ ਕੇ ਯੂ ਸਿੱਧੂਪੁਰ ਅਤੇ ਕਿਰਤੀ ਕਿਸਾਨ ਯੂਨੀਆਨ ਚੋਣਾਂ ਲੜਨ ਦੇ ਹੱਕ ਚ ਨਹੀਂ। ਬਹੁਤੀਆਂ ਜਥੇਬੰਦੀਆਂ ਚ ਸਹਿਮਤੀ ਬਾਅਦ 32 ਜਥੇਬੰਦੀਆਂ ਦੇ ਮੰਚ ਵਲੋਂ ਚੰਡੀਗੜ੍ਹ ਚ 25 ਦਸੰਬਰ ਨੂੰ ਪ੍ਰੈਸ ਕਾਨਫਰੰਸ ਸੱਦੀ ਗਈ ਹੈ।ਜੇ ਆਗੂਆਂ 'ਚ ਸਭ ਕੁਝ ਠੀਕ ਰਿਹਾ ਤਾਂ ਇਸ ਚ ਵੱਡਾ ਐਲਾਨ ਹੋ ਸਕਦਾ ਹੈ,ਜਿਸ ਨਾਲ ਸੂਬੇ ਦੀ ਸਿਆਸਤ ਦੇ ਸਾਰੇ ਸਮੀਕਰਨ ਹੀ ਪਲਟ ਜਾਣਗੇ। ਇਹ ਭੀ ਪਤਾ ਲਗਾ ਹੈ ਕਿ ਆਪ ਨਾਲ ਤਾਲਮੇਲ ਦੀ ਭੀ ਗਲ ਚਲੀ ਹੈ ਤੇ ਬਲਬੀਰ ਸਿੰਘ ਰਾਜੇਵਾਲ ਦਾ ਨਾਂ ਮੁੱਖ ਮੰਤਰੀ ਵਜੋਂ ਵਿਚਾਰਿਆ ਗਿਆ ਹੈ।