
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਦਾ ਰਹਿਣ ਵਾਲਾ ਹੈ ਨੌਜਵਾਨ
Punjab news: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੋਂ ਦੇ ਰਹਿਣ ਵਾਲੇ ਨੌਜਵਾਨ ਤਲਵਿੰਦਰ ਸਿੰਘ (35 ਸਾਲ) ਦੀ ਇੰਗਲੈਂਡ ਵਿਚ ਮੌਤ ਹੋ ਗਈ। ਜੋ 2009 ਵਿਚ ਇੰਗਲੈਂਡ ਗਿਆ ਸੀ, ਉਥੇ ਉਸ ਦੀ ਦਿਲ ਦਾ ਦੌਰਾਨ ਪੈਣ ਕਾਰਨ ਮੌਤ ਹੋ ਗਈ ਹੈ। ਇਹ ਨੌਜਵਾਨ 14 ਸਾਲ ਪਹਿਲਾਂ ਇੰਗਲੈਂਡ ਗਿਆ ਸੀ ਜਦਕਿ ਉਦੋਂ ਦਾ ਕਦੇ ਵੀ ਪਿੰਡ ਨਹੀਂ ਸੀ ਆਇਆ। ਨੌਜਵਾਨ ਨੇ ਨਵੇਂ ਸਾਲ 'ਤੇ ਘਰ ਆਉਣਾ ਸੀ।
ਹੁਣ ਉਸ ਦੀ ਮੌਤ ਦੀ ਖ਼ਬਰ ਪਿੰਡ ਆਈ। ਨੌਜਵਾਨ ਦਾ ਬਜ਼ੁਰਗ ਪਿਤਾ ਜੋ ਬਿਜਲੀ ਵਿਭਾਗ ਵਿਚ ਨੌਕਰੀ ਕਰਦਾ ਸੀ ਅਤੇ ਆਪਣੀ ਸਾਰੀ ਜਮਾਂ ਪੂੰਜੀ ਖਰਚ ਕਰ ਬੇਟੇ ਨੂੰ ਵਿਦੇਸ਼ ਭੇਜਿਆ ਸੀ। ਪਰਿਵਾਰ ਨੇ 16 ਲੱਖ ਖਰਚ ਕੇ ਆਪਣੇ ਪੁੱਤ ਨੂੰ ਇੰਗਲੈਂਡ ਭੇਜਿਆ ਸੀ। ਇਸ ਦੁਖਦ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਬਜ਼ੁਰਗ ਮਾਪਿਆਂ ਨੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਕਿ ਉਹ ਉਸ ਦਾ ਚਿਹਰਾ ਆਖਰੀ ਵਾਰ ਵੇਖ ਸਕਣ ਅਤੇ ਸਾਰੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ।
(For more news apart from Punjab News, stay tuned to Rozana Spokesman)