Diljit Dosanjh Ludhiana live show : ਦਿਲਜੀਤ ਦੋਸਾਂਝ ਦੀ ਟੀਮ ਪਹੁੰਚੀ ਲੁਧਿਆਣਾ, 31 ਦਸੰਬਰ ਦੇ ਲਾਈਵ ਸ਼ੋਅ ਦੀਆਂ ਤਿਆਰੀਆਂ ਸ਼ੁਰੂ

By : BALJINDERK

Published : Dec 25, 2024, 2:02 pm IST
Updated : Dec 25, 2024, 2:02 pm IST
SHARE ARTICLE
Diljit Dosanjh Ludhiana
Diljit Dosanjh Ludhiana

Diljit Dosanjh Ludhiana live show : 12 ਮਿੰਟਾਂ 'ਚ ਵਿਕ ਗਈਆਂ ਸਾਰੀਆਂ ਟਿਕਟਾਂ, ਏਡੀਸੀਪੀ ਨੇ ਲਿਆ ਜਾਇਜ਼ਾ

Diljit Dosanjh Ludhiana  live show News in Punjabi : ਲੁਧਿਆਣਾ ਵਿਚ 31 ਦਸੰਬਰ ਨੂੰ ਨਵਾਂ ਸਾਲ ਚੜਣ ਤੋਂ ਪਹਿਲਾਂ ਲਾਈਵ ਸ਼ੋਅ ਕਰਨ ਆ ਰਹੇ ਦਿਲਜੀਤ ਦੋਸਾਂਝ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਪ੍ਰਸ਼ਾਸਨ ਨੇ ਵੀ ਕਮਰ ਕੱਸ ਲਈ ਹੈ। ਇਸ ਸਬੰਧੀ ਦਿਲਜੀਤ ਦੀ ਇੱਕ ਟੀਮ ਮੁਬੰਈ ਪੀਏਯੂ ਪਹੁੰਚੀ ਹੈ ਜਿਹੜੀ ਸ਼ੋਅ ਸਬੰਧੀ ਜਾਇਜ਼ਾ ਲਵੇਗੀ। ਉਧਰ ਪ੍ਰਸ਼ਾਸਨ ਨੇ ਲੁਧਿਆਣਾ ’ਚ ਹੋਣ ਜਾ ਰਹੇ ਦਿਲਜੀਤ ਦੇ ਲਾਈਵ ਸ਼ੋਅ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਹਨ।

ਇਸੇ ਦੌਰਾਨ 31 ਦਸੰਬਰ ਨੂੰ ਏਡੀਸੀਪੀ ਰਮਨਦੀਪ ਭੁੱਲਰ ਪੁਲਿਸ ਟੀਮ ਨਾਲ ਸ਼ਹਿਰ ’ਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਅਤੇ ਤਿਆਰੀਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਦਿਲਚਸਪ ਗੱਲ ਇਹ ਸਾਹਮਣੇ ਕਿ ਸ਼ੋਅ ਦੀਆਂ ਸਾਰੀਆਂ ਟਿਕਟਾਂ 12 ਮਿੰਟਾਂ ’ਚ ਵਿੱਕ ਗਈਆਂ ਅਤੇ ਹੁਣ ਕਾਲਾ ਬਾਜ਼ਾਰੀ ਦੀ ਚਰਚਾ ਚੱਲ ਰਹੀ ਹੈ।  

ਟੀਮ ਨੇ ਪੀਏਯੂ ’ਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ

ਦਿਲਜੀਤ ਦੇ ਸ਼ੋਅ ਲਈ ਪੀਏਯੂ ਵਿਖੇ ਸਟੇਜ ਤਿਆਰ ਕੀਤੀ ਜਾ ਰਹੀ ਹੈ। ਟੀਮ ਮੈਂਬਰਾਂ ਨੇ ਦੱਸਿਆ ਕਿ 30 ਦਸੰਬਰ ਤੱਕ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣਗੀਆਂ। ਉਸ ਤੋਂ ਪਹਿਲਾਂ ਦਿਲਜੀਤ ਦਾ 29 ਦਸੰਬਰ ਨੂੰ ਗੁਹਾਟੀ 'ਚ ਸ਼ੋਅ ਹੈ, ਜਿਸ ਤੋਂ ਬਾਅਦ ਉਹ ਸਿੱਧਾ ਲੁਧਿਆਣਾ ਪਹੁੰਚ ਜਾਣਗੇ।

ਟਿਕਟਾਂ 50-50 ਹਜ਼ਾਰ ਰੁਪਏ ਵਿੱਚ ਵਿਕ ਰਹੀਆਂ ਹਨ

ਟਿਕਟਾਂ ਦੀ ਬੁਕਿੰਗ ਸ਼ੁਰੂ ਹੁੰਦੇ ਹੀ ਚਾਂਦੀ ਦੀ ਟਿਕਟ ਦਾ ਰੇਟ 5 ਹਜ਼ਾਰ ਰੁਪਏ, ਗੋਲਡਨ ਟਿਕਟ ਦਾ ਰੇਟ 9 ਹਜ਼ਾਰ ਰੁਪਏ ਅਤੇ ਫੈਨਪਿਟ ਦੀ ਟਿਕਟ ਦਾ ਰੇਟ 15 ਹਜ਼ਾਰ ਰੁਪਏ ਰੱਖਿਆ ਗਿਆ ਸੀ ਪਰ ਅੱਜ ਟਿਕਟਾਂ ਦੀ 5 ਹਜ਼ਾਰ ਰੁਪਏ ਦੀ ਕੀਮਤ 15 ਹਜ਼ਾਰ ਰੁਪਏ ਅਤੇ 15 ਹਜ਼ਾਰ ਰੁਪਏ ਦੀ ਟਿਕਟ ਦੀ ਕੀਮਤ 50-50 ਹਜ਼ਾਰ ਰੁਪਏ ਹੈ।  ਪਰ ਇਹ ਵੀ ਖ਼ਬਰ ਹੈ ਕਿ ਸ਼ਹਿਰ ਵਿਚ ਕਾਲਾ ਬਾਜ਼ਾਰੀ ਸ਼ੁਰੂ ਹੋਗਈ ਹੈ ਅਤੇ ਕਈ ਟਿਕਟਾਂ 50-50 ਹਜ਼ਾਰ ਦੀਆਂ ਵਿਕੀਆਂ ਹਨ। 

ਲੁਧਿਆਣਾ ਦੇ ਡੀਸੀਪੀ ਜਸਕਰਨ ਸਿੰਘ ਤੇਜਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਅਸੀਂ ਜਾਂਚ ਕਰਕੇ ਟਿਕਟਾਂ ਬਲੈਕ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਾਂਗੇ।

(For more news apart from Diljit Dosanjh team reached Ludhiana, preparations live show December 31 started, all tickets were sold in 12 minutes News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement