ਕਿਹਾ, ਭਾਜਪਾ ਨੂੰ ਮਾਣ ਹੈ ਕਿ ਸਾਡੀ ਸਰਕਾਰ ਨੂੰ ਧਾਰਾ 370 ਖ਼ਤਮ ਕਰਨ ਦਾ ਮੌਕਾ ਮਿਲਿਆ
ਲਖਨਊ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਵਾਰਵਾਦ ਦੇ ਮੁੱਦੇ ’ਤੇ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਰਾਜਨੀਤਕ ਤੌਰ ’ਤੇ ਹਮੇਸ਼ਾ ‘ਅਛੂਤ’ ਬਣਾਈ ਰ¾ਖਣ ਵਾਲੀ ਕਾਂਗਰਸ ਦੇ ‘ਸ਼ਾਹੀ ਪਰਵਾਰ’ ਨੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੀ ਵਿਰਾਸਤ ਨੂੰ ਮਿਟਾਉਣ ਅਤੇ ਸਰਦਾਰ ਵੱਲਭਭਾਈ ਪਟੇਲ ਦੇ ਕੱਦ ਨੂੰ ਘਟਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਭਾਜਪਾ ਨੇ ਉਨ੍ਹਾਂ ਨੂੰ ਬਣਦਾ ਸਤਿਕਾਰ ਦਿਤਾ| ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਮਾਣ ਹੈ ਕਿ ਉਸਦੀ ਸਰਕਾਰ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕਰਨ ਦਾ ਮੌਕਾ ਮਿਲਿਆ| ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਨਮ ਸ਼ਤਾਬਦੀ ਦੇ ਮੌਕੇ ’ਤੇ ਮੋਦੀ ਨੇ ਲਖਨਊ ਵਿਚ ਰਾਸ਼ਟਰੀ ਪ੍ਰੇਰਨਾ ਸਥਲ ਦਾ ਉਦਘਾਟਨ ਕੀਤਾ ਅਤੇ ਪੰਡਿਤ ਸ਼ਿਆਮਾ ਪ੍ਰਸਾਦ ਮੁਖਰਜੀ, ਪੰਡਿਤ ਦੀਨਦਿਆਲ ਉਪਾਧਿਆਏ ਅਤੇ ਵਾਜਪਾਈ ਦੇ ਬੁਤਾਂ ਦਾ ਉਦਘਾਟਨ ਕੀਤਾ|
ਮੋਦੀ ਨੇ ਲਖਨਊ ਵਿਚ ‘ਰਾਸ਼ਟਰ ਪ੍ਰੇਰਨਾ ਸਥਾਨ’ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਅਤੇ ਪਰਵਾਰਵਾਦ ਦੇ ਮੁੱਦੇ ’ਤੇ ਕਾਂਗਰਸ ਨੂੰ ਘੇਰਿਆ| ਉਨ੍ਹਾਂ ਕਿਹਾ ਕਿ ਪਰਵਾਰਵਾਦ ਦੀ ਰਾਜਨੀਤੀ ਅਸੁਰੱਖਿਆ ਨਾਲ ਭਰੀ ਹੋਈ ਹੈ, ਇਸ ਲਈ ਪਰਵਾਰਵਾਦੀਆਂ ਲਈ ਦੂਜਿਆਂ ਦੇ ਕੱਦ ਨੂੰ ਘਟਾਉਣ ਲਈ ਮਜਬੂਰ ਹੋ ਜਾਂਦੀ þ ਤਾਂ ਜੋ ਉਨ੍ਹਾਂ ਦੇ ਪਰਵਾਰ ਦਾ ਕੱਦ ਵੱਡਾ ਦਿਖੇ ਅਤੇ ਉਨ੍ਹਾਂ ਦੀ ਦੁਕਾਨ ਚਲਦੀ ਰਹੇ|
ਮੋਦੀ ਨੇ ਕਿਹਾ, ‘‘ਪ੍ਰੇਰਣਾ ਸਥਲ ’ਤੇ ਸਥਾਪਿਤ ਪੰਡਿਤ ਦੀਨਦਿਆਲ ਉਪਾਧਿਆਏ, ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਅਟਲ ਬਿਹਾਰੀ ਵਾਜਪਾਈ ਦੇ ਬੁਤ ਸਾਨੂੰ ਨਵੀਂ ਊਰਜਾ ਨਾਲ ਭਰ ਰਹੀਆਂ ਹਨ, ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਵਿਚ ਕੀਤੇ ਗਏ ਹਰ ਚੰਗੇ ਕੰਮ ਨੂੰ ਇਕ ਪਰਵਾਰ ਨਾਲ ਜੋੜਨ ਦੀ ਪ੍ਰਵਿਰਤੀ ਕਿਵੇਂ ਵਿਕਸਤ ਹੋਈ ਹੈ|’’
ਕਾਂਗਰਸ ਅਤੇ ਗਾਂਧੀ-ਨਹਿਰੂ ਪਰਵਾਰ ’ਤੇ ਅਸਿੱਧੇ ਤੌਰ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, ‘‘ਚਾਹੇ ਉਹ ਕਿਤਾਬਾਂ ਹੋਣ, ਸਰਕਾਰੀ ਯੋਜਨਾਵਾਂ ਹੋਣ, ਸਰਕਾਰੀ ਸੰਸਥਾਵਾਂ ਹੋਣ, ਗਲੀਆਂ, ਸੜਕਾਂ, ਚੌਰਾਹੇ, ਹਰ ਜਗ੍ਹਾ ਇਕ ਪਰਵਾਰ ਦੀ ਮਹਿਮਾ ਕੀਤੀ ਗਈ| ਇਕ ਪਰਵਾਰ ਦੇ ਨਾਮ, ਸਿਰਫ਼ ਉਨ੍ਹਾਂ ਦੀਆਂ ਮੂਰਤੀਆਂ, ਇਹੀ ਰੁਝਾਨ ਸੀ| ਭਾਜਪਾ ਨੇ ਦੇਸ਼ ਨੂੰ ਇਕ ਪਰਵਾਰ ਦੁਆਰਾ ਬੰਧਕ ਬਣਾਏ ਜਾਣ ਦੀ ਇਸ ਪੁਰਾਣੀ ਪ੍ਰਵਿਰਤੀ ਤੋਂ ਵੀ ਮੁਕਤ ਕਰ ਦਿਤਾ ਹੈ| ਸਾਡੀ ਸਰਕਾਰ ਭਾਰਤ ਮਾਤਾ ਦੀ ਸੇਵਾ ਕਰਨ ਵਾਲੇ ਹਰ ਅਮਰ ਬੱਚੇ, ਹਰ ਕਿਸੇ ਦੇ ਯੋਗਦਾਨ ਦਾ ਸਨਮਾਨ ਕਰ ਰਹੀ ਹੈ|’’
ਮੋਦੀ ਨੇ ਦੋਸ਼ ਲਗਾਇਆ, ‘‘ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਬਾਬਾ ਸਾਹਿਬ ਅੰਬੇਡਕਰ ਦੀ ਵਿਰਾਸਤ ਨੂੰ ਕਿਵੇਂ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ| ਦਿੱਲੀ ਵਿਚ ਕਾਂਗਰਸ ਦੇ ‘ਸ਼ਾਹੀ ਪਰਵਾਰ’ ਨੇ ਇਹ ਪਾਪ ਕੀਤਾ| ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਨੇ ਵੀ ਅਜਿਹਾ ਕਰਨ ਦੀ ਹਿੰਮਤ ਕੀਤੀ, ਪਰ ਭਾਜਪਾ ਨੇ ਬਾਬਾ ਸਾਹਿਬ ਦੀ ਵਿਰਾਸਤ ਨੂੰ ਮਿਟਾਉਣ ਨਹੀਂ ਦਿਤਾ| ਅੱਜ, ਦਿੱਲੀ ਤੋਂ ਲੰਡਨ ਤਕ, ਬਾਬਾ ਸਾਹਿਬ ਅੰਬੇਡਕਰ ਦੇ ਪੰਜ ਤੀਰਥ ਸਥਾਨ ਉਨ੍ਹਾਂ ਦੀ ਵਿਰਾਸਤ ਦਾ ਗੁਣਗਾਨ ਕਰ ਰਹੇ ਹਨ|’’
ਉਨ੍ਹਾਂ ਕਾਂਗਰਸ ’ਤੇ ਸਰਦਾਰ ਵੱਲਭ ਭਾਈ ਪਟੇਲ ਦਾ ਅਪਮਾਨ ਕਰਨ ਦਾ ਦੋਸ਼ ਵੀ ਲਗਾਇਆ ਅਤੇ ਕਿਹਾ ਕਿ ਆਜ਼ਾਦੀ ਤੋਂ ਬਾਅਦ, ਪਟੇਲ ਦੇ ਕੰਮ ਅਤੇ ਕੱਦ ਦੋਵਾਂ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਇਹ ਭਾਜਪਾ ਹੀ ਹੈ ਜਿਸਨੇ ਸਰਦਾਰ ਸਾਹਿਬ ਨੂੰ ਉਹ ਸਨਮਾਨ ਦਿਤਾ ਜਿਸਦੇ ਉਹ ਹੱਕਦਾਰ ਸਨ|
ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਵਿਚ ਸ਼ਹੀਦ ਵੀਰ ਨਾਰਾਇਣ ਸਿੰਘ ਕਬਾਇਲੀ ਅਜਾਇਬ ਘਰ ਅਤੇ ਉੱਤਰ ਪ੍ਰਦੇਸ਼ ਵਿਚ ਮਹਾਰਾਜਾ ਸੁਹੇਲਦੇਵ ਦੀ ਯਾਦਗਾਰ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਿਰਫ਼ ਉਦੋਂ ਹੀ ਬਣਾਏ ਗਏ ਸਨ ਜਦੋਂ ਭਾਜਪਾ ਨੇ ਇਨ੍ਹਾਂ ਰਾਜਾਂ ਵਿਚ ਸਰਕਾਰਾਂ ਬਣਾਈਆਂ ਸਨ|
ਮੋਦੀ ਨੇ ਦੋਸ਼ ਲਗਾਇਆ ਕਿ ਕਾਂਗਰਸ ਨੇ ਦਿੱਲੀ ਦੇ ਪ੍ਰਧਾਨ ਮੰਤਰੀ ਅਜਾਇਬ ਘਰ ਵਿਚ ਕਈ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਭਾਜਪਾ ਅਤੇ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਨੇ ਇਸ ਸਥਿਤੀ ਨੂੰ ਬਦਲਿਆ| ਉਨ੍ਹਾਂ ਕਿਹਾ ਕਿ ਅੱਜ ਸੁਤੰਤਰ ਭਾਰਤ ਦੇ ਹਰ ਪ੍ਰਧਾਨ ਮੰਤਰੀ ਨੂੰ, ਭਾਵੇਂ ਉਨ੍ਹਾਂ ਦਾ ਕਾਰਜਕਾਲ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਉੱਥੇ ਬਣਦਾ ਸਤਿਕਾਰ ਅਤੇ ਸਥਾਨ ਦਿਤਾ ਗਿਆ ਹੈ|
