4 ਸ਼ਰਧਾਲੂ ਹੋਏ ਜ਼ਖ਼ਮੀ, ਨਾਭਾ ਦੇ ਹਸਪਤਾਲ ’ਚ ਕਰਵਾਇਆ ਭਰਤੀ
ਨਾਭਾ : ਪਟਿਆਲਾ ਜ਼ਿਲ੍ਹੇ ਅਧੀਨ ਪੈਂਦੇ ਨਾਭਾ ਵਿਖੇ ਦੇਰ ਰਾਤ ਸ੍ਰੀ ਫਤਿਹਗੜ੍ਹ ਸਾਹਿਬ ਜੋੜ ਮੇਲ ’ਤੇ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਪਲਟੀ ਗਈ । ਇਸ ਟਰਾਲੀ ਵਿੱਚ 10 ਦੇ ਕਰੀਬ ਸ਼ਰਧਾਲੂ ਸਵਾਰ ਸਨ । ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਹ ਟਰਾਲੀ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਤੋ ਆ ਰਹੀ ਸੀ ਅਤੇ ਜਦੋਂ ਟਰਾਲੀ ਨਾਭਾ ਦੀ ਨਵੀਂ ਜਿਲ੍ਹਾ ਜੇਲ ਦੇ ਨੇੜੇ ਟਰਾਲੇ ਨੂੰ ਪਾਰ ਕਰਨ ਲੱਗੀ ਤਾਂ ਟਰਾਲੀ ਚਾਲਕ ਨੇ ਟਰੱਕ ਨੂੰ ਬਚਾਉਂਦੇ ਹੋਏ ਬਰੇਕ ਲਗਾਈ ਤਾਂ ਟਰਾਲੀ ਪਲਟ ਗਈ। ਇਸੇ ਦੌਰਾਨ 10 ਸ਼ਰਧਾਲੂਆਂ ’ਚੋਂ ਚਾਰ ਦੇ ਸ਼ਰਧਾਲੂਆਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਇਸ ਮੌਕੇ ਤੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਐਕਸੀਡੈਂਟ ਕੇਸ ਵਿੱਚ ਕਰੀਬ ਚਾਰ ਨੌਜਵਾਨ ਆਏ ਹਨ ਇੱਕ ਦੇ ਸਿਰ ’ਤੇ ਟਾਂਕੇ ਲੱਗੇ ਹਨ ਅਤੇ ਬਾਕੀ ਦੇ ਮਾਮੂਲੀ ਖਰੋਚਾਂ ਆਈਆਂ ਹਨ। ਇਹ ਸਾਰੇ ਹੀ ਸ਼ਰਧਾਲੂ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸੀ।
