ਗਣਤੰਤਰ ਦਿਵਸ ਮੌਕੇ ਸਨਮਾਨਤ ਕੀਤੇ ਜਾਣ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਵਾਂ ਦਾ ਐਲਾਨ
Published : Jan 26, 2021, 1:55 am IST
Updated : Jan 26, 2021, 1:55 am IST
SHARE ARTICLE
image
image

ਗਣਤੰਤਰ ਦਿਵਸ ਮੌਕੇ ਸਨਮਾਨਤ ਕੀਤੇ ਜਾਣ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਵਾਂ ਦਾ ਐਲਾਨ

ਚੰਡੀਗੜ੍ਹ, 25 ਜਨਵਰੀ (ਸੱਤੀ): ਪੰਜਾਬ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਗ੍ਰਹਿ ਮੰਤਰਾਲੇ, ਭਾਰਤ ਸਰਕਾਰ (ਜੀਓਆਈ) ਨੇ 72ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਪੰਜਾਬ ਪੁਲਿਸ ਕਰਮਚਾਰੀਆਂ/ ਅਧਿਕਾਰੀਆਂ ਦੇ ਨਾਵਾਂ ਦੀ ਘੋਸਣਾ ਕੀਤੀ ਹੈ ਜਿਨ੍ਹਾਂ ਨੂੰ ਬਹਾਦਰੀ ਲਈ ਪੁਲਿਸ ਮੈਡਲ (ਪੀ.ਐਮ.ਜੀ.), ਵਿਲੱਖਣ ਸੇਵਾਵਾਂ ਬਦਲੇ ਰਾਸਟਰਪਤੀ ਪੁਲਿਸ ਮੈਡਲ (ਪੀਪੀਐਮਡੀਐਸ) ਅਤੇ ਬੇਮਿਸਾਲ ਸੇਵਾਵਾਂ ਲਈ ਪੁਲਿਸ ਮੈਡਲ (ਪੀਐਮਐਮਐਸ) ਨਾਲ ਸਨਮਾਨਤ ਕੀਤਾ ਜਾਵੇਗਾ | ਪੰਜਾਬ ਪੁਲਿਸ ਦੇ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਦੇ ਡੀਐਸਪੀ ਇੰਟੈਲੀਜੈਂਸ ਪੰਜਾਬ ਬਿਕਰਮਜੀਤ ਸਿੰਘ ਬਰਾੜ, ਏਐਸਆਈ ਸੁਖਵਿੰਦਰ ਕੁਮਾਰ ਅਤੇ ਹੈੱਡ ਕਾਂਸਟੇਬਲ ਪਰਵਿੰਦਰ ਸਿੰਘ ਨੂੰ ਬਹਾਦਰੀ ਲਈ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ |
ਜਦਕਿ ਏਡੀਜੀਪੀ ਜੇਲਾਂ ਪੰਜਾਬ ਪ੍ਰਵੀਨ ਕੁਮਾਰ ਸਿਨਹਾ ਅਤੇ ਆਈਜੀਪੀ ਵਿੱਤੀ ਜਾਂਚ ਯੂਨਿਟ (ਐਫ਼ਆਈਯੂ) ਅਨੰਨਿਆ ਗੌਤਮ ਨੂੰ ਵਿਲੱਖਣ ਸੇਵਾਵਾਂ ਲਈ ਰਾਸਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ |
ਇਸ ਦੇ ਨਾਲ ਹੀ ਪੁਲਿਸ ਦੇ ਇਕ ਆਈਪੀਐਸ ਅਧਿਕਾਰੀ ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ ਅਗਰਵਾਲ ਅਤੇ ਚਾਰ ਪੀਪੀਐਸ ਅਧਿਕਾਰੀਆਂ ਐਸਐਸਪੀ ਵਿਜੀਲੈਂਸ ਬਿਊਰੋ ਲੁਧਿਆਣਾ ਰੁਪਿੰਦਰ ਸਿੰਘ, ਐਸਪੀ ਹੈਡਕੁਆਟਰ ਐਸਬੀਐਸ ਨਗਰ ਮਨਵਿੰਦਰਬੀਰ ਸਿੰਘ, ਡੀਐਸਪੀ ਬੱਸੀ ਪਠਾਣਾ ਸੁਖਮਿੰਦਰ ਸਿੰਘ ਚੌਹਾਨ ਅਤੇ ਡੀਐਸਪੀ ਪੰਜਾਬ ਪੁਲਿਸ ਅਕੈਡਮੀ ਫਿਲੌਰ ਅਸੋਕ ਕੁਮਾਰ ਸਮੇਤ 16 ਪੁਲਿਸ ਕਰਮਚਾਰੀਆਂ/ਅਧਿਕਾਰੀਆਂ ਨੂੰ ਬੇਮਿਸਾਲ ਸੇਵਾਵਾਂ ਬਦਲੇ ਪੁਲਿਸ ਮੈਡਲ ਲਈ ਚੁਣਿਆ ਗਿਆ ਹੈ | ਬਾਕੀ ਅਧਿਕਾਰੀਆਂ ਵਿਚ ਇੰਸਪੈਕਟਰ ਪ੍ਰਭਜੀਤ ਕੁਮਾਰ, ਇੰਸਪੈਕਟਰ ਕੁਲਵੰਤ ਸਿੰਘ, ਐਸਆਈ ਸੋਮ ਨਾਥ, ਐਸਆਈ ਨਿਰਮਲ ਸਿੰਘ, ਐਸਆਈ ਅਵਤਾਰ ਸਿੰਘ, ਐਸਆਈ ਸੁਖਜੀਤ ਸਿੰਘ, ਏਐਸਆਈ ਜਸਪਾਲ ਸਿੰਘ, ਏਐਸਆਈ ਪਰਮਿੰਦਰ ਕੁਮਾਰ, ਏਐਸਆਈ ਦਲਜੀਤ ਸਿੰਘ, ਏਐਸਆਈ ਸਿੰਦਰ ਪਾਲ ਅਤੇ ਏਐਸਆਈ ਅਨਿਲ ਕੁਮਾਰ ਸਾਮਲ ਹਨ | 
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀimageimage) ਪੰਜਾਬ ਦਿਨਕਰ ਗੁਪਤਾ ਨੇ ਪੁਰਸਕਾਰ ਹਾਸਲ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਇਨ੍ਹਾਂ ਅਧਿਕਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਅਤੇ ਸਮੁੱਚੀ ਪੰਜਾਬ ਪੁਲਿਸ ਫੋਰਸ ਦੇ ਮਨੋਬਲ ਨੂੰ ਵਧਾਉਣ ਲਈ ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਦਾ ਧਨਵਾਦ ਕੀਤਾ | 

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement