ਤਾਲਾਬੰਦੀ ਦੌਰਾਨਅਰਬਪਤੀਆਂ ਦੀ ਜਾਇਦਾਦ 'ਚ ਹੋਇਆ 35ਫ਼ੀ ਸਦੀ ਵਾਧਾ ਰੋਟੀ ਲਈ ਮੁਥਾਜ ਹੋਏ ਗ਼ਰੀਬਰੀਪੋਰਟ
Published : Jan 26, 2021, 1:27 am IST
Updated : Jan 26, 2021, 1:27 am IST
SHARE ARTICLE
image
image

ਤਾਲਾਬੰਦੀ ਦੌਰਾਨ ਅਰਬਪਤੀਆਂ ਦੀ ਜਾਇਦਾਦ 'ਚ ਹੋਇਆ 35 ਫ਼ੀ ਸਦੀ ਵਾਧਾ, ਰੋਟੀ ਲਈ ਮੁਥਾਜ ਹੋਏ ਗ਼ਰੀਬ : ਰੀਪੋਰਟ

ਨਵੀਂ ਦਿੱਲੀ, 25 ਜਨਵਰੀ: ਭਾਰਤ ਸਣੇ ਦੁਨੀਆਂ ਭਰ 'ਚ ਪਹਿਲਾਂ ਤੋਂ ਹੀ ਮੌਜੂਦ ਕਈ ਤਰ੍ਹਾਂ ਦੀਆਂ ਅਸਮਾਨਤਾਵਾਂ ਨੂੰ ਕੋਰੋਨਾ ਮਹਾਂਮਾਰੀ ਨੇ ਹੋਰ ਵਧਾ ਦਿਤਾ | 
ਆਕਸਫੈਮ ਦੀ ਇਕ ਰੀਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ | 'ਦ ਇਨਇਕੁਐਲਿਟੀ ਵਾਇਰਸ' ਸਿਰਲੇਖ ਵਾਲੀ ਇਸ ਰੀਪੋਰਟ 'ਚ ਦਸਿਆ ਗਿਆ ਹੈ ਕਿ ਇਸ ਮਹਾਂਮਾਰੀ ਦੇ ਚਲਦਿਆਂ ਅਰਥ ਵਿਵਸਥਾ 'ਤੇ ਮਾਰ ਪੈਣ ਨਾਲ ਲੱਖਾਂ ਗ਼ਰੀਬ ਭਾਰਤੀਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਪਰ ਅਰਬਪਤੀਆਂ ਦੀ ਜਾਇਦਾਦ 'ਚ ਵਾਧਾ ਹੋਇਆ ਹੈ | 
ਰੀਪੋਰਟ 'ਚ ਕਿਹਾ ਗਿਆ ਹੈ ਕਿ ਭਾਰਤੀ ਅਰਬਪਤੀਆਂ ਦੀ ਜਾਇਦਾਦ 'ਚ ਲਾਕਡਾਊਨ ਦੌਰਾਨ 35 ਫ਼ੀ ਸਦੀ ਅਤੇ ਸਾਲ 2009 ਤੋਂ 90 ਫ਼ੀ ਸਦੀ ਵਾਧਾ ਹੋਇਆ ਹੈ | ਆਕਸਫੈਮ ਨੇ ਕਿਹਾ ਹੈ ਕਿ ਭਾਰਤ ਦੇ 100 ਅਰਬਪਤੀਆਂ ਨੇ ਮਾਰਚ 2020 ਤੋਂ ਆਪਣੀ ਕਿਸਮਤ 'ਚ 1297822 ਕਰੋੜ ਰੁਪਏ ਦਾ ਵਾਧਾ ਦੇਖਿਆ ਹੈ, ਜਿਹੜਾ ਕਿ 138 ਮਿਲੀਅਨ 
ਸਭ ਤੋਂ ਗ਼ਰੀਬ ਭਾਰਤੀ ਲੋਕਾਂ 'ਚੋਂ ਹਰੇਕ ਨੂੰ 94045 ਰੁਪਏ ਦਾ ਚੈੱਕ ਦੇਣ ਲਈ ਕਾਫ਼ੀ ਹੈ | ਅਸਲ 'ਚ ਮਹਾਂਮਾਰੀ ਦੌਰਾਨ ਭਾਰਤ ਦੇ ਚੋਟੀ ਦੇ 11 ਅਰਬਪਤੀਆਂ ਦੀ ਜਾਇਦਾਦ 'ਚ ਹੋਇਆ ਵਾਧਾ 10 ਸਾਲਾਂ ਲਈ ਐਨ. ਆਰ. ਈ. ਜੀ. ਐਸ. ਯੋਜਨਾ ਅਤੇ 10 ਸਾਲਾਂ ਤਕ ਸਿਹਤ ਮੰਤਰਾਲੇ ਨੂੰ ਚਲਦਾ ਸਕਦਾ ਹੈ |  (ਏਜੰਸੀ)
 

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement