ਪੰਜਾਬ ਵਿਧਾਨ ਸਭਾ ਚੋਣਾਂ: ਲੋਕ ਇਨਸਾਫ਼ ਪਾਰਟੀ ਨੇ ਚੋਣ ਮੈਦਾਨ ’ਚ ਉਤਾਰੇ 24 ਉਮੀਦਵਾਰ
Published : Jan 26, 2022, 7:45 am IST
Updated : Jan 26, 2022, 2:48 pm IST
SHARE ARTICLE
Lok Insaaf Party releases list of 24 Candidates
Lok Insaaf Party releases list of 24 Candidates

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਇਨਸਾਫ਼ ਪਾਰਟੀ ਨੇ ਅਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

 

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਇਨਸਾਫ਼ ਪਾਰਟੀ ਨੇ ਅਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਇਸ ਵਾਰ ਕਿਸੇ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਕੀਤਾ ਹੈ। ਬੈਂਸ ਭਰਾ ਇਸ ਵਾਰ ਆਪਣੇ ਦਮ 'ਤੇ ਪੰਜਾਬ ਵਿਧਾਨ ਸਭਾ ਚੋਣਾਂ ਲੜਨਗੇ।

Lok Insaaf Party releases list of 24 CandidatesLok Insaaf Party releases list of 24 Candidates

ਪਾਰਟੀ ਨੇ ਪੰਜਾਬ ਦੀਆਂ ਕੁੱਲ 24 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ, ਜਿਨ੍ਹਾਂ 'ਚੋਂ 7 ਇਕੱਲੇ ਲੁਧਿਆਣਾ ਤੋਂ ਹਨ। ਬੈਂਸ ਭਰਾ ਆਪਣੀਆਂ ਪੁਰਾਣੀਆਂ ਸੀਟਾਂ ਸਿਮਰਜੀਤ ਸਿੰਘ ਬੈਂਸ ਆਤਮ ਨਗਰ ਅਤੇ ਬਲਵਿੰਦਰ ਸਿੰਘ ਬੈਂਸ ਦੱਖਣੀ ਤੋਂ ਚੋਣ ਲੜਨਗੇ।

Lok Insaaf Party releases list of 24 CandidatesLok Insaaf Party releases list of 24 Candidates

ਦੱਸ ਦੇਈਏ ਕਿ ਬੈਂਸ ਭਰਾਵਾਂ ਨੇ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਲੜੀਆਂ ਸਨ। ‘ਆਪ’ ਨੇ ਪਾਰਟੀ ਨੂੰ 5 ਟਿਕਟਾਂ ਦਿੱਤੀਆਂ ਸਨ ਪਰ ਉਹ ਸਿਰਫ਼ ਦੋ ਸੀਟਾਂ ਹੀ ਬਚਾ ਸਕੀ।

Lok Insaaf Party releases list of 24 CandidatesLok Insaaf Party releases list of 24 Candidates

ਉਮੀਦਵਾਰਾਂ ਦੀ ਸੂਚੀ

  • ਬਲਵਿੰਦਰ ਸਿੰਘ ਬੈਂਸ-ਲੁਧਿਆਣਾ ਦੱਖਣੀ
  • ਸਿਮਰਜੀਤ ਸਿੰਘ ਬੈਂਸ - ਆਤਮ ਨਗਰ
  • ਰਣਧੀਰ ਸਿੰਘ ਸੀਵੀਆਂ- ਲੁਧਿਆਣਾ ਉੱਤਰੀ
  • ਗਗਨਦੀਪ ਸਿੰਘ ਸੰਨੀ ਕੈਂਥ- ਗਿੱਲ
  • ਐਡਵੋਕੇਟ ਗੁਰਜੋਧ ਸਿੰਘ ਗਿੱਲ- ਲੁਧਿਆਣਾ ਪੂਰਬੀ
  • ਜਗਦੀਪ ਸਿੰਘ ਜੱਗ਼-, ਪਾਇਲ
  • ਗੁਰਮੀਤ ਸਿੰਘ ਮੁੰਡੀਆਂ- ਸਾਹਨੇਵਾਲ
  • ਜਸਵਿੰਦਰ ਸਿੰਘ ਰਿੱਖੀ- ਧੂਰੀ
  • ਬਿੱਕਰ ਸਿੰਘ ਚੌਹਾਨ-ਦਿੜਬਾ
  • ਹਰਪ੍ਰੀਤ ਸਿੰਘ ਡਿੰਕੀ - ਸੰਗਰੂਰ
  • ਹਰਜਿੰਦਰ ਸਿੰਘ ਬਰਾੜ- ਬਾਘਾਪੁਰਾਣਾ
  • ਸੁਖਦੇਵ ਸਿੰਘ ਬਾਬਾ- ਨਿਹਾਲ ਸਿੰਘ ਵਾਲਾ
  • ਜਗਜੀਤ ਸਿੰਘ- ਧਰਮਕੋਟ
  • ਵਿਜੇ ਤਰੋਹਨ- ਬਟਾਲਾ
  • ਅਮਰਜੀਤ ਸਿੰਘ- ਡੇਰਾ ਬਾਬਾ ਨਾਨਕ
  • ਐਡਵੋਕੇਟ ਸਵਤੰਤਰਦੀਪ ਸਿੰਘ- ਅਮਲੋਹ
  • ਜਗਦੇਵ ਸਿੰਘ ਸਾਬਕਾ ਡੀ.ਐਸ.ਪੀ-  ਬੱਸੀ ਪਠਾਣਾ
  • ਸੋਢੀ ਰਾਮ- ਚੱਬੇਵਾਲ
  • ਰੋਹਿਤ ਕੁਮਾਰ- ਟਾਂਡਾ
  • ਰਾਜਬੀਰ ਸਿੰਘ- ਖਡੂਰ ਸਾਹਿਬ
  • ਅਮਰੀਕ ਸਿੰਘ ਵਰਪਾਲ- ਤਰਨਤਾਰਨ
  • ਧਮਜੀਤ ਬੋਨੀ- ਮੁਕਤਸਰ ਸਾਹਿਬ
  • ਮੁਹੰਮਦ ਅਨਵਰ- ਮਾਲੇਰਕੋਟਲਾ
  • ਮਨਜੀਤ ਸਿੰਘ ਮੀਹਾਂ- ਸਰਦੂਲਗੜ੍ਹ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement