
ਸਮਾਜ ਭਲਾਈ ਕੰਮਾਂ ਦੇ ਚਲਦਿਆਂ 26 ਜਨਵਰੀ ਦੇ ਸਮਾਗਮ 'ਚ ਮਿਲਿਆ ਖ਼ਾਸ ਸਨਮਾਨ
ਚੰਡੀਗੜ੍ਹ - ਸੈਕਟਰ 17 ਦੇ ਐਮ.ਸੀ. ਭਵਨ ਅੱਜ ਗਣਤੰਤਰ ਦਿਵਸ ਸਮਾਰੋਹ ਮਨਾਏ ਗਏ ਜਿਸ ਦੌਰਾਨ ਮੇਅਰ ਅਨੂਪ ਗੁਪਤਾ ਨੇ ਝੰਡਾ ਲਹਿਰਾਇਆ। ਉਨ੍ਹਾਂ ਨਾਲ ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਅਨੰਦਿਤਾ ਮਿੱਤਰਾ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਚੰਡੀਗੜ੍ਹ ਦੇ ਵਿਕਾਸ ’ਚ ਯੋਗਦਾਨ ਪਾਉਣ ਵਾਲੀਆਂ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨ ਕੀਤਾ ਜਿਨ੍ਹਾਂ ’ਚ ਛੋਟੀ ਉਮਰੇ ਹੀ ਹਰਮਨ ਖੁਰਾਣਾ ਨੇ ਸਮਾਜ ਨੂੰ ਆਵਾਰਾ ਕੁੱਤਿਆਂ ਤੋਂ ਬਚਾਉਣ ਲਈ ਵਡਮੁੱਲਾ ਯੋਗਦਾਨ ਪਾਇਆ ਹੈ।
ਸਟ੍ਰਾਬੇਰੀ ਫੀਲਡ ਹਾਈ ਸਕੂਲ ਦੇ 10ਵੀਂ ਜਮਾਤ ਦਾ ਵਿਦਿਆਰਥੀ ਹਰਮਨ ਖੁਰਾਣਾ ਅਵਾਰਾ ਕੁੱਤਿਆਂ ਦੀ ਦੇਖਭਾਲ ਕਰਦਾ ਹੈ ਅਤੇ ਜੇ ਉਸ ਨੂੰ ਕੋਈ ਵੀ ਜਖ਼ਮੀ ਹਾਲਤ ਵਿਚ ਕੁੱਤਾ ਮਿਲਦਾ ਹੈ ਤਾਂ ਉਹ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਹੈ ਤੇ ਜਿਹਨਾਂ ਸਮਾਂ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ ਓਨਾ ਸਮਾਂ ਉਸ ਦੀ ਦੇਖਭਾਲ ਕਰਦਾ ਹੈ ਤੇ ਉਸ ਨੂੰ ਸੁਰੱਖਿਅਤ ਥਾਂ ’ਤੇ ਛੱਡ ਦਿੰਦਾ ਹੈ।
ਹਰਮਨ ਸਿੰਘ ਨੂੰ ਸ਼ੁਰੂ ਤੋਂ ਹੀ ਕੁੱਤਿਆਂ ਨਾਲ ਪਿਆਰ ਸੀ ਜਿਸ ਨੂੰ ਦੇਖਦੇ ਹੋਏ ਉਸ ਨੇ ਛੋਟੀ ਉਮਰ ਵਿਚ ਹੀ ਸਮਾਜ ਭਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਿਸ ਦੇ ਚੱਲਦਿਆਂ ਅੱਜ ਉਨ੍ਹਾਂ ਨੂੰ ਚੰਡੀਗੜ੍ਹ ਦੇ ਮੇਅਰ ਅਤੇ ਕਮਿਸ਼ਨਰ ਵੱਲੋਂ ਖਾਸ ਸਨਮਾਨ ਮਿਲਿਆ ਹੈ।