
ਚੰਡੀਗੜ੍ਹ : ਭਾਰਤ ਫ਼ੌਜ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਹੈ...
ਚੰਡੀਗੜ੍ਹ : ਭਾਰਤੀ ਫ਼ੌਜ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਹਵਾਈ ਫ਼ੌਜ ਨੇ ਸੋਮਵਾਰ ਤੜਕੇ ਪਾਕਿ ਮਕਬੂਜ਼ਾ ਕਸ਼ਮੀਰ (ਪੀਓਕੇ) 'ਚ ਦਾਖ਼ਲ ਹੋ ਕੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਹਵਾਈ ਫ਼ੌਜ ਨੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਾਰਤੀ ਬੰਬਾਰੀ ਕੀਤੀ।
ਇੰਜ ਦਿੱਤਾ ਹਮਲੇ ਨੂੰ ਅੰਜਾਮ : ਭਾਰਤੀ ਲੜਾਕੂ ਜਹਾਜ਼ਾਂ ਨੇ ਮੰਗਲਵਾਰ ਤੜਕੇ 3.30 ਵਜੇ ਪੰਜਾਬ ਦੇ ਆਦਮਪੁਰ ਹਵਾਈ ਅੱਡੇ ਤੋਂ ਉਡਾਨ ਭਰੀ। ਹਵਾਈ ਫ਼ੌਜ ਦੇ 12 'ਮਿਰਾਜ 2000' ਜਹਾਜ਼ਾਂ ਨੇ ਐਲਓਸੀ ਪਾਰ ਕਰ ਕੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ 1000 ਕਿਲੋ ਤੋਂ ਵੱਧ ਬੰਬ ਸੁੱਟੇ। ਇਹ ਹਮਲੇ 'ਚ ਕਈ ਅੱਤਵਾਦੀ ਟਿਕਾਣਿਆਂ ਅਤੇ ਲਾਂਚ ਪੈਡਾਂ ਨੂੰ ਤਬਾਹ ਕਰ ਦਿੱਤਾ ਗਿਆ। ਜੈਸ਼ ਦਾ ਅਲਫ਼ਾ-3 ਕੰਟਰੋਲ ਰੂਮ ਵੀ ਤਬਾਰ ਕੀਤਾ ਗਿਆ ਹੈ।
miraj2000
ਹਮਲੇ ਦੀ ਪਾਕਿਸਤਾਨ ਨੇ ਵੀ ਪੁਸ਼ਟੀ ਕੀਤੀ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਪਾਕਿਸਤਾਨ ਨੇ ਵੀ ਪੁਸ਼ਟੀ ਕੀਤੀ ਹੈ। ਪਾਕਿ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫੂਰ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਨੇ ਜਹਾਜ਼ਾਂ ਨੇ ਲਾਈਨ ਆਫ਼ ਕੰਟਰੋਲ ਦਾ ਉਲੰਘਣ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, "ਭਾਰਤੀ ਹਵਾਈ ਫ਼ੌਜ ਨੇ ਐਲਓਸੀ ਦੀ ਉਲੰਘਣਾ ਕੀਤੀ ਹੈ। ਅਸੀ ਤੁਰੰਤ ਜਵਾਬ ਦਿੱਤਾ, ਜਿਸ ਮਗਰੋਂ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਵਾਪਸ ਆਪਣੀ ਸਰਹੱਦ 'ਚ ਪਰਤ ਗਏ।"
Payload of hastily escaping Indian aircrafts fell in open. pic.twitter.com/8drYtNGMsm
— Maj Gen Asif Ghafoor (@OfficialDGISPR) February 26, 2019