
ਪੂੂਰੇ ਦੇਸ਼ 'ਚ ਭਲਕੇ ਭਾਰਤ ਬੰਦ, 8 ਕਰੋੜ ਵਪਾਰੀ ਕਰਨਗੇ ਹੜਤਾਲ ਅਤੇ ਬਾਜ਼ਾਰ ਰਹਿਣਗੇ ਬੰਦ
ਨਵੀਂ ਦਿੱਲੀ, 25 ਫ਼ਰਵਰੀ : ਵਪਾਰੀਆਂ ਦੀ ਸਰਵੋਤਮ ਸੰਸਥਾ ਕਨਫ਼ੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਨੇ ਜੀਐਸਟੀ ਪ੍ਰਣਾਲੀ ਨੂੰ ਸਰਲ ਬਣਾਉਣ ਦੀ ਮੰਗ ਕਰਦਿਆਂ 26 ਫ਼ਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ | ਦੇਸ਼ ਭਰ ਦੇ 8 ਕਰੋੜ ਵਪਾਰੀ 26 ਫ਼ਰਵਰੀ ਨੂੰ ਹੋਣ ਵਾਲੇ ਭਾਰਤ ਬੰਦ ਵਿਚ ਸ਼ਾਮਲ ਹੋਣਗੇ | ਇਸ ਦੇ ਨਾਲ ਹੀ ਆਲ ਇੰਡੀਆ ਟਰਾਂਸਪੋਰਟਰਜ਼ ਵੈੱਲਫ਼ੇਅਰ ਐਸੋਸੀਏਸ਼ਨ ਨੇ ਵਪਾਰੀਆਂ ਦੀ ਸੰਸਥਾ ਕੈਟ ਦੇ ਸਮਰਥਨ ਵਿਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ | ਸਾਰੇ ਵਪਾਰਕ ਬਾਜ਼ਾਰ 26 ਫ਼ਰਵਰੀ ਨੂੰ ਬੰਦ ਰਹਿਣਗੇ | (ਏਜੰਸੀ)
image