
ਐੈਲਪੀਜੀ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਕਾਂਗਰਸ ਨੇ ਸਰਕਾਰ ਦੀ ਕੀਤੀ ਆਲੋਚਨਾ
ਕਾਂਗਰਸ ਬੁਲਾਰੇ ਨੇ ਖ਼ਾਲੀ ਸਿਲੰਡਰ 'ਤੇ ਬੈਠ ਕੇ ਕੀਤੀ ਪ੍ਰੈਸ ਕਾਨਫ਼ਰੰਸ
ਨਵੀਂ ਦਿੱਲੀ, 25 ਫ਼ਰਵਰੀ: ਐਲਪੀਜੀ ਦੀਆਂ ਕੀਮਤਾਂ ਦੇ ਵਾਧੇ ਦੇ ਵਿਰੋਧ ਵਿਚ ਇਕ ਕਾਂਗਰਸ ਬੁਲਾਰੇ ਨੇ ਵੀਰਵਾਰ ਨੂੰ ਇਕ ਖ਼ਾਲੀ ਸਿਲੰਡਰ 'ਤੇ ਬੈਠ ਕੇ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਪਾਰਟੀ ਅਤੇ ਮੋਦੀ ਸਰਕਾਰ 'ਤੇ 'ਲੋਕ-ਵਿਰੋਧੀ' ਹੋਣ ਦੇ ਦੋਸ਼ ਲਾਏ |
ਹਰ ਵਰਗ ਦੇ ਰਸੋਈ ਗੈਸ ਦੀ ਕੀਮਤ ਵਿਚ 25 ਰੁਪਏ ਪ੍ਰਤੀ ਸਿਲੰਡਰ ਵਧਾਉਣ ਲਈ ਕਾਂਗਰਸ ਨੇ ਸਰਕਾਰ 'ਤੇ ਹਮਲਾ ਬੋਲਿਆ ਹੈ | ਸਬਸਿਡੀ ਵਾਲੇ ਗੈਸ ਅਤੇ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਦੀਆਂ ਗੈਸ ਕੀਮਤਾਂ ਵਿਚ ਵੀ ਵਾਧਾ ਕੀਤਾ ਗਿਆ ਹੈ | ਸਰਕਾਰ 'ਤੇ ਹਮਲਾ ਕਰਦਿਆਂ ਕਾਂਗਰਸ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਘਰੇਲੂ ਗੈਸ ਦੀਆਂ ਕੀਮਤਾਂ ਪਿਛਲੇ ਤਿੰਨ ਮਹੀਨਿਆਂ ਵਿਚ 200 ਰੁਪਏ ਵਧੀਆਂ ਹਨ ਅਤੇ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ |
ਪਿ੍ਯੰਕਾ ਗਾਂਧੀ ਨੇ ਇਕ ਟਵੀਟ ਵਿਚ ਕਿਹਾ, ''ਮੋਦੀ ਸਰਕਾਰ ਦੀ ਪਿੱਚ ਆਮ ਆਦਮੀ ਲਈ ਉੱਚੀਆਂ ਕਦਰਾਂ ਨਾਲ ਭਰੀ ਹੋਈ ਹੈ ਜਦਕਿ ਸਰਕਾਰ ਅਪਣੇ ਅਰਬਪਤੀ ਦੋਸਤਾਂ ਲਈ ਬੱਲੇਬਾਜ਼ੀ ਕਰ ਰਹੀ ਹੈ |U ਬਾਅਦ ਵਿਚ ਐਲਪੀਜੀ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਪਾਰਟੀ ਦੀ ਪ੍ਰੈਸ ਕਾਨਫ਼ਰੰਸ ਵਿਚ ਕਾਂਗਰਸ ਦੀ ਬੁਲਾਰੇ ਸੁਪ੍ਰੀਆ ਸ੍ਰੀਨੇਤ ਅਤੇ ਪਾਰਟੀ ਦੇ ਸਕੱਤਰ (ਸੰਚਾਰ) ਵਿਨੀਤ ਪੁਨੀਆ ਸਰਕਾਰ ਦੇ ਇਸ ਕਦਮ ਵਿਰੁਧ ਖ਼ਾਲੀ ਸਿਲੰਡਰ 'ਤੇ ਬੈਠੇ | ਗੈਸ ਸਿਲੰਡਰ 'ਤੇ ਮਾਈਕ ਵੀ ਲਗਾਇਆ ਹੋਇਆ ਸੀ | (ਪੀ.ਟੀ.ਆਈ)