
Husband commits suicide in Mehta Chowk after killing his wife and daughter
ਅੰਮ੍ਰਿਤਸਰ: (ਰਾਜੇਸ਼ ਕੁਮਾਰ ਸੰਧੂ) ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧੀਨ ਆਉਦੇ ਇਲਾਕੇ ਮਹਿਤਾ ਚੌਂਕ ਵਿਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਹਿੰਦਰਪਾਲ ਨਾਮ ਦੇ ਵਿਅਕਤੀ ਵੱਲੋਂ ਪਹਿਲਾ ਦਾ ਆਪਣੀ ਪਤਨੀ ਦਾ ਕਤਲ ਕੀਤਾ ਗਿਆ ਅਤੇ ਬਾਦ ਵਿਚ ਆਪਣੀ 10 ਸਾਲਾ ਬੇਟੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। crimeਜਿਸ ਨਾਲ ਪੂਰੇ ਇਲਾਕੇ ਵਿਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ ਬੇਸ਼ੱਕ ਦੀ ਅਜੇ ਤਕ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਪੁਲਸ ਇਸ ਘਟਨਾ ਦੀ ਜਾਂਚ ਪੜਤਾਲ ਵਿੱਚ ਜੁਟ ਗਈ ਹੈ । ਪੁਲਿਸ ਆਲੇ ਦੁਆਲੇ ਦੇ ਲੇਕਾਂ ਪੁੱਛ ਗਿੱਛ ਕਰ ਰਹੀ ਹੈ । ਥਾਣਾ ਮਹਿਤਾ ਦੀ ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਜਿਵੇਂ ਹੀ ਕੋਈ ਘਰ ਦੇ ਕਲੇਸ਼ ਕਾਰਨ ਘਟਨਾਕ੍ਰਮ ਵਾਪਰਿਆ ਹੋਵੇ ।
Crimeਪੁਲੀਸ ਵਲੌ ਮੌਕੇ ਤੇ ਪਹੁੰਚ ਜਾਂਚ ਸੁਰੂ ਕੀਤੀ ਗਈ ਹੈ । ਜਿਸ ਵਿਚ ਐਸ ਐਚ ਉ ਮਨਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਪਤਾ ਲਗਾ ਹੈ ਕਿ ਪਤੀ ਪਤਨੀ ਦਾ ਆਪਸੀ ਝਗੜਾ ਚਲਦਾ ਸੀ ਬਾਕੀ ਇਸ ਹਾਦਸੇ ਦੇ ਕਾਰਨ ਬਾਰੇ ਕੁਝ ਸ਼ਪੱਸਟ ਨਹੀ ਹੋਇਆ ਕਿ ਕਿਸ ਕਾਰਨ ਤੋਂ ਇਹ ਕਤਲ ਤੇ ਖੁਦਕੁਸ਼ੀ ਹੋਈ ਹੈ।