ਪੁਡੂਚੇਰੀ ਦੀ ਕਾਂਗਰਸ ਸਰਕਾਰ ਜਨਤਾ ਦੀ ਨਹੀਂ ‘ਹਾਈ ਕਮਾਨ’ ਦੀ ਸੇਵਾ ਕਰ ਰਹੀ ਸੀ: ਮੋਦੀ
Published : Feb 26, 2021, 1:35 am IST
Updated : Feb 26, 2021, 1:35 am IST
SHARE ARTICLE
image
image

ਪੁਡੂਚੇਰੀ ਦੀ ਕਾਂਗਰਸ ਸਰਕਾਰ ਜਨਤਾ ਦੀ ਨਹੀਂ ‘ਹਾਈ ਕਮਾਨ’ ਦੀ ਸੇਵਾ ਕਰ ਰਹੀ ਸੀ: ਮੋਦੀ

ਪੁਡੂਚੇਰੀ ਵਿਚ ਇਕ ਜਨ ਸਭਾ ਨੂੰ ਕੀਤਾ ਸੰਬੋਧਨ

ਪੁਡੂਚੇਰੀ, 25 ਫ਼ਰਵਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਾਂਗਰਸ ’ਤੇ ਕਰਾਰਾ ਹਮਲਾ ਬੋਲਿਆ। ਮੋਦੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਵੀ. ਨਾਰਾਇਣਸਾਮੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਅਪਣੇ ਕਾਰਜਕਾਲ ਦੌਰਾਨ ਪੁਡੂਚੇਰੀ ਦੀ ਜਨਤਾ ਦੀ ਨਹੀਂ ਸਗੋਂ ਦਿੱਲੀ ਦੀ ‘ਹਾਈ ਕਮਾਨ’ ਦੀ ਸੇਵਾ ਕਰ ਰਹੀ ਸੀ, ਜੋ ’ਵੰਡੋ, ਝੂਠ ਬੋਲੋ ਅਤੇ ਸ਼ਾਸਨ ਕਰੋ’ ਦੀ ਨੀਤੀ ’ਤੇ ਭਰੋਸਾ ਕਰਦੀ ਹੈ। 
ਇਥੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਪਤਨ ਤੋਂ ਬਾਅਦ ਇਥੇ ਦੀ ਜਨਤਾ ’ਕੁਸ਼ਾਸਨ’ ਤੋਂ ਆਜ਼ਾਦੀ ਮਿਲਣ ਦਾ ਜਸ਼ਨ ਮਨ੍ਹਾ ਰਹੀ ਹੈ। 
ਉਨ੍ਹਾਂ ਕਿਹਾ ਕਿ ਸਾਲ 2016 ’ਚ ਪੁਡੂਚੇਰੀ ਦੀ ਜਨਤਾ ਨੇ ਬਹੁਤ ਉਮੀਦਾਂ ਨਾਲ ਕਾਂਗਰਸ ਦੀ ਸਰਕਾਰ ਬਣਾਈ ਸੀ ਤਾਂ ਕਿ ਉਨ੍ਹਾਂ ਦੀਆਂ ਉਮੀਦਾਂ ਦੀ ਪੂਰਤੀ ਹੋ ਸਕੇ ਪਰ ਉਨ੍ਹਾਂ ਨੂੰ ਜਨਤਾ ਦੀ ਸਰਕਾਰ ਨਹੀਂ ਮਿਲੀ। ਉਨ੍ਹਾਂ ਨੂੰ ਅਜਿਹੀ ਸਰਕਾਰ ਮਿਲੀ ਜੋ ਦਿੱਲੀ ’ਚ ਬੈਠੀ ਅਪਣੀ ਹਾਈ ਕਮਾਨ (ਸੀਨੀਅਰ ਅਗਵਾਈ) ਦੀ ਸੇਵਾ ਕਰਨ ’ਚ ਰੁਝੇ ਸਨ। ਉਨ੍ਹਾਂ ਨੇ ਭਰੋਸਾ ਦਿਤਾ ਕਿ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਅਗਲੀ ਸਰਕਾਰ ਜਨਤਾ ਦੀ ਸਰਕਾਰ ਹੋਵੇਗੀ। 
ਦਸਣਯੋਗ ਹੈ ਕਿ ਪਿਛਲੇ ਦਿਨੀਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਘੱਟ ਗਿਣਤੀ ’ਚ ਆਉਣ ਤੋਂ ਬਾਅਦ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਇਸ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿਤਾ ਹੈ।  (ਪੀਟੀਆਈ)

ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਮੱਛੀ ਪਾਲਣ ਮੰਤਰਾਲਾ ਨਾ ਹੋਣ ਦੇ ਦਾਅਵਾ ’ਤੇ ਹਮਲਾ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਉਹ ਅਜਿਹੇ ਝੂਠ ਤੋਂ ਹੈਰਾਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਮੌਜੂਦਾ ਸਰਕਾਰ ਨੇ 2019 ’ਚ ਇਸ ਮੰਤਰਾਲੇ ਦਾ ਗਠਨ ਕੀਤਾ ਸੀ। ਇਸ ਮੰਤਰਾਲੇ ਦਾ ਬਜਟ ’ਚ ਪਿਛਲੇ 2 ਸਾਲਾਂ ’ਚ ਭਾਰੀ ਵਾਧਾ ਹੋਇਆ ਹੈ। 
ਮੋਦੀ ਨੇ ਕਿਹਾ ਕਿ ਲੋਕ ਸਭਾ ’ਚ ਕਾਂਗਰਸ ਦੀਆਂ ਸੀਟਾਂ ਘੱਟ ਕੇ ਸੱਭ ਤੋਂ ਘੱਟ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਾਮੰਤਵਾਦੀ, ਸੁਰੱਖਿਆ ਦੇਣ ਅਤੇ ਪਰਵਾਰਵਾਦ ਦੀ ਰਾਜਨੀਤੀ ਹੁਣ ਖ਼ਤਮ ਹੋ ਰਹੀ ਹੈ। ਭਾਰਤ ਨੌਜਵਾਨ ਅਤੇ ਅਭਿਲਾਸ਼ਾ ਅਤੇ ਅੱਗੇ ਵਧਣ ਦੀ ਸੋਚ ਰਖਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਗ ਪੁਡੂਚੇਰੀ ਨੂੰ ਵਪਾਰ, ਸਿਖਿਆ, ਅਧਿਆਤਮ ਅਤੇ ਸੈਰ-ਸਪਾਟਾ ਦੇ ਖੇਤਰ ’ਚ ਸਰਵੋਤਮ ਬਣਾਉਣਾ ਚਾਹੁੰਦਾ ਹੈ। (ਏਜੰਸੀ)
-----
 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement