ਕੱਚਾ ਤੇਲ ਨਰਮੀ ਦੇ ਬਾਵਜੂਦ 100 ਡਾਲਰ ਪ੍ਰਤੀ ਬੈਰਲ ਤੋਂ ਉਤੇ
Published : Feb 26, 2022, 8:43 am IST
Updated : Feb 26, 2022, 8:43 am IST
SHARE ARTICLE
image
image

ਕੱਚਾ ਤੇਲ ਨਰਮੀ ਦੇ ਬਾਵਜੂਦ 100 ਡਾਲਰ ਪ੍ਰਤੀ ਬੈਰਲ ਤੋਂ ਉਤੇ


ਭਾਰਤ ਲਈ ਚੁਣੌਤੀ ਬਰਕਰਾਰ, ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਅਦ ਤੇਜ਼ੀ ਨਾਲ ਵਧਣਗੀਆਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ

ਨਵੀਂ ਦਿੱਲੀ, 25 ਫ਼ਰਵਰੀ : ਅੰਤਰਰਾਰਸ਼ਟਰੀ ਤੇਲ ਮਾਨਕ ਬੇ੍ਰਾਟ ਕਰੂਡ ਦੀ ਕੀਮਤ ਸੱਤ ਸਾਲ ਦੇ ਉਚ ਪੱਧਰ ਤੋਂ ਸ਼ੁਕਰਵਾਰ ਨੂੰ  ਹੇਠਾਂ ਆ ਗਈ | ਪਰ ਹਾਲੇ ਵੀ 100 ਡਾਲਰ ਪ੍ਰਤੀ ਬੈਰਲ ਤੋਂ ਉਤੇ ਹੈ, ਇਹ ਭਾਰਤ ਦੀ ਮਹਿੰਗਾਈ ਅਤੇ ਚਾਲੂ ਖਾਤੇ ਦੇ ਘਾਟੇ ਲਈ ਚੁਣੌਤੀਪੂਰਣ ਹੈ |
ਯੂਕਰੇਨ 'ਤੇ ਰੂਸ ਦੇ ਹਮਲੇ ਬਾਅਦ ਵੀਰਵਾਰ ਨੂੰ  ਕੱਚਾ ਤੇਲ 105 ਡਾਲਰ ਪ੍ਰਤੀ ਬੈਰਲ ਨੂੰ  ਵੀ ਪਾਰ ਕਰ ਗਿਆ ਸੀ | ਇਸ ਤਣਾਅਪੂਰਣ ਸਥਿਤੀ ਦੇ ਬਾਵਜੂਦ ਤੇਲ ਦੀ ਸਪਲਾਈ 'ਤੇ ਕੋਈ ਖ਼ਤਰਾ ਨਹੀਂ ਪੈਣ ਦੀ ਸ਼ਭਾਵਨਾ ਨਾਲ ਅੱਜ ਇਸ ਦੀ ਕੀਮਤ ਵਿਚ ਨਰਮੀ ਦੇਖੀ ਗਈ | ਉਤਰ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ ਸਮੇਤ ਪੰਜ ਰਾਜਾਂ 'ਚ ਜਾਰੀ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ  ਆਉਣ ਵਾਲੇ ਹਨ ਅਤੇ ਉਸ ਦੇ ਬਾਅਦ ਘਰੇਲੂ ਪੱਧਰ 'ਤੇ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਤੇਜ਼ ਵਾਧਾ ਦੇਖਿਆ ਜਾ ਸਕਦਾ ਹੈ | ਨਵੰਬਰ 2021 ਦੀ ਸ਼ੁਰੂਆਤ ਤੋਂ ਹੀ ਪਟਰੌਲੀਅਮ ਉਤਪਾਦਾਂ ਦੀਆਂ ਕੀਮਤਾਂ ਸਥਿਰ ਹਨ | ਤੇਲ ਕੀਮਤਾਂ ਦੇ ਪ੍ਰਸਤਾਵਿਤ ਵਾਧੇ ਬਾਰੇ ਕੇਂਦਰ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਸਰਕਾਰ ਹਾਲਾਤ 'ਤੇ ਨੇੜਿਉਂ ਨਜ਼ਰ ਰੱਖ ਰਹੀ ਹੈ ਅਤੇ ਜਦੋਂ ਲੋੜ ਹੋਵੇਗੀ ਤਾਂ ਜ਼ਰੂਰੀ ਕਦਮ ਚੁੱਕੇਗੀ |''
ਸ਼ੁਕਰਵਾਰ ਨੂੰ  ਕਾਰੋਬਾਰ ਦੌਰਾਨ ਕੱਚੇ ਤੇਲ ਦੀ ਕੀਮਤ 101 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਦਰਜ ਕੀਤੀ ਗਈ | ਇਕ ਤੇਲ ਵਪਾਰੀ ਨੇ ਕਿਹਾ ਕਿ ਮੌਜੂਦਾ ਸਥਿਤੀ ਵਿਚ ਤੇਲ ਦੀਆਂ ਕੀਮਤਾਂ 'ਤੇ ਪ੍ਰਤੀ ਬੈਰਲ 10-15 ਡਾਲਰ ਦਾ ਜੋਖਮ ਹੈ |

ਉਤਯੋਗਿਕ ਸੂਤਰਾਂ ਨੇ ਕਿਹਾ ਪਟਰੌਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਅਤੇ ਇਨ੍ਹਾਂ 'ਤੇ ਆਉਣ ਵਾਲੀ ਲਾਗਤ 'ਚ ਕਰੀਬ 10 ਰੁਪਏ ਦਾ ਫਰਕ ਹੈ ਅਤੇ ਚੋਣਾਂ ਬਾਅਦ ਤੇਲ ਦੀਆਂ ਕੀਮਤਾਂ 'ਚ ਵਾਧਾ ਨਾਲ ਮਹਿੰਗਾਈ ਦਰ 'ਤੇ ਦਬਾਅ ਦੇਖਿਆ ਜਾਵੇਗਾ | ਮਹਿੰਗਾਈ ਪਹਿਲਾਂ ਹੀ ਆਰਬੀਆਈ ਦੇ 6 ਫ਼ੀ ਸਦੀ ਦੇ ਤੱਸਲੀ ਵਾਲੇ ਪੱਧਰ ਤੋਂ ਉਤੇ ਚੱਲ ਰਹੀ ਹੈ | ਇਸ ਤੋਂ ਇਲਾਵਾ ਭਾਰਤ ਦੇ ਚਾਲੂ ਖਾਤੇ ਦਾ ਘਾਟਾ, ਜੋ ਅਪਣੀਆਂ ਤੇਲ ਲੋੜਾਂ ਦਾ 85 ਫ਼ੀ ਸਦੀ ਦਰਾਮਦ ਤੋਂ ਪੂਰਾ ਕਰਦਾ ਹੈ, ਨੂੰ  ਵੀ ਤੇਲ ਦੀਆਂ ਵਧੀਆਂ ਕੀਮਤਾਂ ਦੀ ਮਾਰ ਝੱਲਣੀ ਪਵੇਗੀ | ਇਸ ਦਾ ਕਾਰਨ ਇਹ ਹੈ ਕਿ ਦੇਸ਼ ਨੂੰ  ਕੱਚੇ ਤੇਲ ਦੀਆਂ ਵਧੀਆਂ ਹੋਈਆਂ ਦਰਾਂ 'ਤੇ ਭੁਗਤਾਨ ਕਰਨਾ ਹੋਵੇਗਾ ਅਤੇ ਉਸ ਦਾ ਦਰਾਮਦ ਬਿੱਲ ਵਧ ਜਾਵੇਗਾ |          (ਏਜੰਸੀ)

 

SHARE ARTICLE

ਏਜੰਸੀ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement